ਪੱਤਰ ਪ੍ਰੇਰਕ
ਬਠਿੰਡਾ, 24 ਸਤੰਬਰ
ਸਿੱਖਿਆ ਵਿਭਾਗ ਵਲੋਂ ਕਰਵਾਈਆਂ ਜਾ ਰਹੀਆਂ ਸਕੂਲ ਖੇਡਾਂ ਦੇ ਦੂਜੇ ਦਿਨ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਖਿਡਾਰੀਆਂ ਨੇ ਜੋਸ਼ੋ ਖਰੋਸ਼ ਨਾਲ ਮੁਕਾਬਲੇ ਲੜੇ। ਗੁਰਚਰਨ ਸਿੰਘ ਗਿੱਲ ਨੇ ਦੱਸਿਆ ਕਿ ਰੱਸਾਕਸ਼ੀ ਅੰਡਰ 14 ਲੜਕੀਆਂ ਤਲਵੰਡੀ ਸਾਬੋ ਨੇ ਪਹਿਲਾ, ਬਠਿੰਡਾ -1 ਨੇ ਦੂਜਾ, ਅੰਡਰ 17 ਵਿੱਚ ਤਲਵੰਡੀ ਸਾਬੋ ਨੇ ਪਹਿਲਾ, ਮੰਡੀ ਕਲਾਂ ਨੇ ਦੂਜਾ,ਅੰਡਰ 19 ਵਿੱਚ ਤਲਵੰਡੀ ਸਾਬੋ ਨੇ ਪਹਿਲਾਂ ਤੇ ਗੋਨਿਆਣਾ ਨੇ ਦੂਜਾ, ਕੈਰਮ ਬੋਰਡ ਅੰਡਰ 14 ਲੜਕੀਆਂ ਵਿੱਚ ਭੁੱਚੋ ਨੇ ਪਹਿਲਾਂ ਮੋੜ ਨੇ ਦੂਜਾ, ਅੰਡਰ 17 ਵਿੱਚ ਭਗਤਾਂ ਨੇ ਪਹਿਲਾ ਮੋੜ ਨੇ ਦੂਜਾ, ਅੰਡਰ 14 ਬਾਕਸਿੰਗ ਲੜਕੀਆਂ 28 ਤੋਂ 30 ਕਿਲੋ ਵਿੱਚ ਕਲਪਨਾ ਤਲਵੰਡੀ ਸਾਬੋ ਨੇ ਪਹਿਲਾ ਜਸਪ੍ਰੀਤ ਕੌਰ ਮੌੜ ਨੇ ਦੂਜਾ, 30 ਤੋਂ 32 ਕਿੱਲੋ ਵਿੱਚ ਅਮਨਦੀਪ ਕੌਰ ਮੌੜ ਨੇ ਪਹਿਲਾ ਗਗਨਦੀਪ ਕੌਰ ਮੌੜ ਨੇ ਦੂਜਾ, 50 ਕਿੱਲੋ ਵਿੱਚ ਅਮਨਪ੍ਰੀਤ ਕੌਰ ਮੰਡੀ ਫੂਲ ਨੇ ਪਹਿਲਾ ਕਮਲਦੀਪ ਕੌਰ ਮੰਡੀ ਫੂਲ ਨੇ ਦੂਜਾ ਸਥਾਨ ਪ੍ਰਾਪਤ ਕੀਤਾ। ਕੁਸ਼ਤੀਆਂ ਅੰਡਰ 17 ਵਿੱਚ 51 ਕਿੱਲੋ ਵਿੱਚ ਹਰਪਿੰਦਰ ਸਿੰਘ ਗੋਨਿਆਣਾ ਨੇ ਰਾਜਵੰਤ ਸਿੰਘ ਮੰਡੀ ਫੂਲ ਨੂੰ, 45 ਕਿੱਲੋ ਵਿੱਚ ਕੁਸ਼ਲਦੀਪ ਸਿੰਘ ਸੰਗਤ ਨੇ ਹਰਮੇਲ ਸਿੰਘ ਗੋਨਿਆਣਾ ਨੂੰ ਹਰਾਇਆ।