ਚਹੁੰ-ਮਾਰਗੀ ਸੜਕ ਲਈ ਦਰਖਤਾਂ ’ਤੇ ਚੱਲਿਆ ਆਰਾ

ਚਹੁੰ-ਮਾਰਗੀ ਸੜਕ ਲਈ ਦਰਖਤਾਂ ’ਤੇ ਚੱਲਿਆ ਆਰਾ

ਮਲੋਟ-ਬਠਿੰਡਾ ਮਾਰਗ ’ਤੇ ਪਏ ਵੱਢੇ ਹੋਏ ਦਰੱਖਤਾਂ ਦੇ ਮੁੱਢ।

ਲਖਵਿੰਦਰ ਸਿੰਘ 
ਮਲੋਟ, 11 ਅਗਸਤ 

ਮਲੋਟ ਤੋਂ ਬਠਿੰਡਾ ਨੂੰ ਜਾਣ ਵਾਲੀ ਸੜਕ ਨੂੰ ਚਹੁੰ-ਮਾਰਗੀ ਬਣਾਉਣ ਲਈ ਸੜਕ ਦੇ ਦੋਵੇਂ ਪਾਸੇ ਖੜ੍ਹੇ ਵਿਸ਼ਾਲ ਤੇ ਹਰੇ-ਭਰੇ ਦਰੱਖਤਾਂ ਵੱਢਣ ਖ਼ਿਲਾਫ਼ ਵਾਤਾਵਰਨ ਪ੍ਰੇਮੀਆਂ ਵਿੱਚ ਰੋਸ ਹੈ। ਉਨ੍ਹਾਂ ਦੱਸਿਆ ਕਿ  ਸੁੱਕੇ ਜਾਂ ਹਰੇ-ਭਰੇ, ਵੱਡਾ ਛੋਟਾ, ਹਰ ਦਰੱਖਤ ’ਤੇ ਆਰਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਦਰੱਖਤ ਤਾਂ ਕਈ ਸਾਲ ਪੁਰਾਣੇ ਸਨ, ਜੋ ਇਸ ਸੜਕ ਦੀ ਸ਼ਾਨ ਮੰਨੇ ਜਾਂਦੇ ਸਨ। ਦਰੱਖਤਾਂ ’ਤੇ ਸੈਂਕੜੇ ਹੀ ਆਲ੍ਹਣੇ ਸਨ। ਦਿਲ ਨੂੰ ਖੋਹ ਪਾਉਂਦੀਆਂ ਵੱਖ ਵੱਖ ਪੰਛੀਆਂ ਦੀਆਂ ਮਿੱਠੀਆਂ ਅਾਵਾਜ਼ਾਂ ਸੁਣਨ ਨੂੰ ਮਿਲਦੀਆਂ ਸਨ, ਪਰ ਹੁਣ ਕੇਵਲ ਧੂੜ ਹੀ ਧੂੜ ਨਜ਼ਰ ਆਵੇਗੀ। ਹੁਣ ਸੜਕ ਕਿਨਾਰੇ ਦਰੱਖਤਾਂ ਦੇ ਮੁੱਢ ਹੀ ਨਜ਼ਰ ਆ ਰਹੇ ਹਨ। 

ਜਿੱਥੋਂ ਦਰੱਖਤਾਂ ਨੂੰ ਪੂਰਾ ਤਰ੍ਹਾਂ ਹਟਾ ਦਿੱਤਾ ਗਿਆ ਹੈ, ਉਹ ਥਾਂ ਰਾਜਸਥਾਨ ਦੀ ਕਿਸੇ ਸੜਕ ਦਾ ਭੁਲੇਖਾ ਪਾਉਂਦੀ ਹੈ। ਏਨੀ ਵੱਡੀ ਗਿਣਤੀ ਵਿੱਚ ਦਰੱਖਤਾਂ ਵੱਢਣ ਦਾ ਵਾਤਾਵਰਨ ਪ੍ਰੇਮੀਆਂ, ਸਮਾਜ ਸੇਵੀਆਂ ਅਤੇ ਆਮ ਸ਼ਹਿਰ ਵਾਸੀਆਂ ਨੇ ਸਖ਼ਤ ਇਤਰਾਜ਼ ਕੀਤਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਏਨੀ ਵੱਡੀ ਤਦਾਦ ਵਿੱਚ ਦਰੱਖਤਾਂ ’ਤੇ ਚੱਲ ਰਹੇ ਆਰੇ ਨੂੰ ਉਹ ਆਪਣੀਆਂ ਅੱਖਾਂ ਨਾਲ ਨਹੀਂ ਦੇਖ ਸਕਦੇ। 

ਉਨ੍ਹਾਂ ਕਿਹਾ ਕਿ ਇੱਕ ਪਾਸੇ ਤਾਂ ਸਾਨੂੰ ਰੁੱਖ ਲਾਉਣ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ, ਜੋ ਕਰੀਬ 8 ਜਾਂ 10 ਸਾਲਾਂ ਵਿੱਚ ਛਾਂ ਦੇਣ ਦੇ  ਯੋਗ ਹੁੰਦਾ ਹੈ ਤੇ ਦੂਜੇ ਪਾਸੇ ਪਲੇ-ਪਲਾਏ ਵਿਸ਼ਾਲ ਦਰੱਖਤਾਂ ’ਤੇ ਅੰਨ੍ਹੇਵਾਹ ਆਰਾ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਕੀ  ਹੋਰਨਾਂ ਦੇਸ਼ਾਂ ਵਾਂਗ ਇਨਾਂ ਦਰੱਖਤਾਂ ਨੂੰ ਬਚਾਇਆ ਨਹੀਂ ਜਾ ਸਕਦਾ ਸੀ, ਜਾਂ ਇਹਨਾਂ ਦੀ ਥਾਂ ਨਹੀਂ ਤਬਦੀਲ ਕੀਤੀ ਜਾ ਸਕਦੀ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਹਿਰ

View All