DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸੰਤਨਗਰ ਦਾ ਮਾਸਟਰ ਖਿਡਾਰੀ ਨਵਪ੍ਰੀਤ ਸਿੰਘ ਭੰਗੂ ਛਾਇਆ

ਪਿੰਡ ਸੰਤ ਨਗਰ ਦੇ ਮਾਸਟਰ ਖਿਡਾਰੀ ਨਵਪ੍ਰੀਤ ਸਿੰਘ ਭੰਗੂ ਨੇ ਕੇਰਲ ਦੇ ਤਿਰੂਵਨੰਤਪੁਰਮ ਦੇ ਚੰਦਰਸ਼ੇਖਰਨ ਨਾਇਰ ਸਟੇਡੀਅਮ ਵਿੱਚ ਕਰਵਾਈ ਗਈ 46ਵੀਂ ਕੌਮੀ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ 40 ਤੋਂ ਉੱਪਰ ਉਮਰ ਵਰਗ ਦੇ ਹੈਮਰ ਥਰੋਅ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ।...

  • fb
  • twitter
  • whatsapp
  • whatsapp
featured-img featured-img
ਮੁਕਾਬਲੇ ਵਿੱਚ ਜਿੱਤਿਆ ਤਗਮਾ ਦਿਖਾਉਂਦੇ ਹੋਏ ਨਵਪ੍ਰੀਤ ਸਿੰਘ ਭੰਗੂ।
Advertisement
ਪਿੰਡ ਸੰਤ ਨਗਰ ਦੇ ਮਾਸਟਰ ਖਿਡਾਰੀ ਨਵਪ੍ਰੀਤ ਸਿੰਘ ਭੰਗੂ ਨੇ ਕੇਰਲ ਦੇ ਤਿਰੂਵਨੰਤਪੁਰਮ ਦੇ ਚੰਦਰਸ਼ੇਖਰਨ ਨਾਇਰ ਸਟੇਡੀਅਮ ਵਿੱਚ ਕਰਵਾਈ ਗਈ 46ਵੀਂ ਕੌਮੀ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਦੇ 40 ਤੋਂ ਉੱਪਰ ਉਮਰ ਵਰਗ ਦੇ ਹੈਮਰ ਥਰੋਅ ਮੁਕਾਬਲੇ ਵਿੱਚ ਕਾਂਸੀ ਦਾ ਤਗਮਾ ਜਿੱਤਿਆ। ਇਸ ਚੈਂਪੀਅਨਸ਼ਿਪ ਵਿੱਚ ਸਾਰੇ ਰਾਜਾਂ ਦੇ 3,000 ਖਿਡਾਰੀਆਂ ਨੇ ਹਿੱਸਾ ਲਿਆ। ਨਵਪ੍ਰੀਤ ਸਿੰਘ ਭੰਗੂ ਨੇ ਹਰਿਆਣਾ ਦੀ ਨੁਮਾਇੰਦਗੀ ਕਰਦਿਆਂ ਇਹ ਸਨਮਾਨ ਹਾਸਲ ਕੀਤਾ। ਜ਼ਿਕਰਯੋਗ ਹੈ ਕਿ ਸ੍ਰੀ ਭੰਗੂ ਨੇ ਨਵੰਬਰ 2025 ਵਿੱਚ ਚੇਨੱਈ ਵਿੱਚ ਹੋਈ 23ਵੀਂ ਏਸ਼ੀਅਨ ਮਾਸਟਰਜ਼ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਹੈਮਰ ਥਰੋਅ ਵਿੱਚ ਕਾਂਸੀ ਦਾ ਤਗਮਾ ਜਿੱਤਿਆ ਸੀ ਅਤੇ 2017 ਵਿੱਚ ਚੀਨ ਵਿੱਚ ਹੋਈ 20ਵੀਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਦੂਜਾ ਸਥਾਨ ਪ੍ਰਾਪਤ ਕੀਤਾ ਸੀ। ਉਨ੍ਹਾਂ 2019 ਵਿੱਚ ਮਲੇਸ਼ੀਆ ਵਿੱਚ ਹੋਈ 21ਵੀਂ ਮਾਸਟਰ ਅਥਲੈਟਿਕਸ ਚੈਂਪੀਅਨਸ਼ਿਪ ਵਿੱਚ ਵੀ ਤੀਜਾ ਸਥਾਨ ਪ੍ਰਾਪਤ ਕਰਕੇ ਕਾਂਸੀ ਦਾ ਤਗਮਾ ਜਿੱਤਿਆ ਸੀ। ਮਾਸਟਰ ਖਿਡਾਰੀ ਨਵਪ੍ਰੀਤ ਸਿੰਘ ਭੰਗੂ ਦਾ ਅੱਜ ਪਿੰਡ ਪਹੁੰਚਣ ਤੇ ਸ਼ਾਨਦਾਰ ਸਵਾਗਤ ਕੀਤਾ ਗਿਆ।

Advertisement

Advertisement

Advertisement
×