DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

dabwali ਵਿੱਚ ਕੂੜਾ ਚੁੱਕਣ ਖਿਲਾਫ਼ ਸਫ਼ਾਈ ਮੁਲਾਜ਼਼ਮ ਢੇਰ ’ਤੇ ਲੇਟੇ

50 ਹਡ਼ਤਾਲੀ ਮੁਲਾਜ਼ਮ ਫਡ਼ ਕੇ ਪੁਲੀਸ ਲਾਈਨ ਭੇਜੇ; ਔਰਤ ਮੈਂਬਰਾਂ ਨੇ ਮੋਰਚਾ ਸੰਭਾਲਿਆ ਮੋਰਚਾ

  • fb
  • twitter
  • whatsapp
  • whatsapp
featured-img featured-img
ਡੱਬਵਾਲੀ ਵਿੱਚ ਕੂੜਾ ਚੁੱਕਣ ਦਾ ਵਿਰੋਧ ਕਰਦੇ ਸਫ਼ਾਈ ਕਰਮੀਆਂ ਨੂੰ ਫੜਦੇ ਹੋਏ ਪੁਲੀਸ ਮੁਲਾਜ਼ਮ।
Advertisement
ਲੰਘੀ 6 ਅਗਸਤ ਤੋਂ ਰਾਜ ਪੱਧਰੀ ਹੜਤਾਲ ਤਹਿਤ ਨਗਰ ਪਰਿਸ਼ਦ ਡੱਬਵਾਲੀ ਵਿੱਚ ਧਰਨੇ ’ਤੇ ਬੈਠੇ ਸਫ਼ਾਈ ਮੁਲਾਜ਼਼ਮਾਂ ਅਤੇ ਪ੍ਰਸ਼ਾਸਨ ਤੇ ਠੇਕੇਦਾਰ ਵਿਚਕਾਰ ਅੱਜ ਤਿੱਖਾ ਟਕਰਾਅ ਹੋ ਗਿਆ। ਰਾਮਲੀਲਾ ਗਰਾਊਂਡ ਨੇੜੇ ਕੂੜਾ ਚੁੱਕਣ ਦਾ ਵਿਰੋਧ ਕਰ ਰਹੇ ਨਗਰ ਪਰਿਸ਼ਦ ਸਫ਼ਾਈ ਕਰਮਚਾਰੀ ਸੰਘ ਦੇ ਜ਼ਿਲ੍ਹਾ ਸਕੱਤਰ ਸੂਰਜ ਕੁਮਾਰ ਸਮੇਤ ਕਰੀਬ 50 ਹੜਤਾਲੀ ਮੁਲਾਜ਼ਮਾਂ ਨੂੰ ਪੁਲੀਸ ਬੱਸਾਂ ਵਿੱਚ ਬਿਠਾ ਕੇ ਪਿੰਡ ਡੱਬਵਾਲੀ ਸਥਿਤ ਪੁਲੀਸ ਲਾਈਨ ਲੈ ਗਈ। ਇਸ ਮਗਰੋਂ ਕੂੜੇ ਦੇ ਢੇਰ ਨੂੰ ਜੇ ਸੀ ਬੀ ਨਾਲ ਚੁਕਵਾਇਆ ਗਿਆ।

ਅੱਜ ਸਵੇਰੇ ਨਗਰ ਪਰਿਸ਼ਦ ਪ੍ਰਸ਼ਾਸਨ ਨੇ ਇੰਪਰੂਵਮੈਂਟ ਟਰੱਸਟ ਪਾਰਕ ਅੱਗੋਂ ਕੂੜਾ ਚੁਕਵਾਇਆ, ਜਦਕਿ ਕਬੀਰ ਬਸਤੀ ਨੇੜੇ ਹੜਤਾਲੀ ਮੁਲਾਜ਼ਮਾਂ ਨੇ ਜੇ ਸੀ ਬੀ ਨੂੰ ਵਿਰੋਧ ਕਰ ਕੇ ਵਾਪਸ ਭੇਜ ਦਿੱਤਾ। ਪੂਜਾ ਵੇਸਟ ਮੈਨੇਜਮੈਂਟ ਦੇ ਠੇਕੇਦਾਰ ਨੇ ਦੁਪਹਿਰ 3 ਵਜੇ ਤੱਕ ਕੰਮ ’ਤੇ ਪਰਤਣ ਜਾਂ ਨਵੇਂ ਮੁਲਾਜ਼ਮ ਰੱਖਣ ਦਾ ਅਲਟੀਮੇਟਮ ਦਿੱਤਾ।

Advertisement

ਦੁਪਹਿਰ ਕਰੀਬ 2.45 ਵਜੇ ਰਾਮਲੀਲਾ ਗਰਾਊਂਡ ਨੇੜੇ ਜੇਸੀਬੀ ਨਾਲ ਕੂੜਾ ਚੁੱਕਣ ਦੀ ਕੋਸ਼ਿਸ਼ ਦੌਰਾਨ ਮੁਲਾਜ਼ਮ ਕੂੜੇ ਦੇ ਢੇਰਾਂ ਅਤੇ ਜੇ ਸੀ ਬੀ ਸਾਹਮਣੇ ਲੇਟ ਗਏ। ਇਸ ਤੋਂ ਬਾਅਦ ਪੁਲੀਸ ਸੂਰਜ ਕੁਮਾਰ ਸਮੇਤ ਹੋਰ ਮੁਲਾਜ਼ਮਾਂ ਨੂੰ ਪੁਲੀਸ ਲਾਈਨ ਲੈ ਗਈ।

Advertisement

ਪੁਰਸ਼ ਮੁਲਾਜ਼ਮਾਂ ਨੂੰ ਕਥਿਤ ਤੌਰ ’ਤੇ ਹਿਰਾਸਤ ਵਿੱਚ ਲਏ ਜਾਣ ਮਗਰੋਂ ਉਨ੍ਹਾਂ ਦੇ ਔਰਤ ਪਰਿਵਾਰਕ ਮੈਂਬਰਾਂ ਨੇ ਨਗਰ ਪਰਿਸ਼ਦ ਕੰਪਲੈਕਸ ਵਿੱਚ ਖੜ੍ਹੀਆਂ ਡੋਰ-ਟੂ-ਡੋਰ ਕੂੜਾ ਪ੍ਰਬੰਧਨ ਗੱਡੀਆਂ ਅੱਗੇ ਧਰਨਾ ਲਾ ਦਿੱਤਾ। ਉਨ੍ਹਾਂ ਦੋਸ਼ ਲਾਇਆ ਕਿ ਕਰੋਨਾ ਮਹਾਮਾਰੀ ਦੌਰਾਨ ਸੇਵਾਵਾਂ ਦੇਣ ਵਾਲੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਬਜਾਏ ਨਵੀਂ ਲੇਬਰ ਲਾਈ ਜਾ ਰਹੀ ਹੈ।

ਮੁਲਾਜ਼ਮ ਗੱਲਬਾਤ ਲਈ ਪੁਲੀਸ ਲਾਈਨ ਲਿਜਾਏ ਗਏ: ਪੁਲੀਸ ਬੁਲਾਰਾ

ਪੁਲੀਸ ਬੁਲਾਰੇ ਆਨੰਦ ਕੁਮਾਰ ਨੇ ਦੱਸਿਆ ਕਿ ਡਿਊਟੀ ਮੈਜਿਸਟਰੇਟ ਦੀਪਕ ਕੁਮਾਰ ਦੀ ਨਿਗਰਾਨੀ ਹੇਠ ਕੂੜਾ ਚੁਕਵਾਉਣ ਲਈ ਮੁਹਿੰਮ ਚਲਾਈ ਗਈ ਅਤੇ ਹੜਤਾਲੀ ਮੁਲਾਜ਼ਮਾਂ ਨੂੰ ਗੱਲਬਾਤ ਲਈ ਪਿੰਡ ਡੱਬਵਾਲੀ ਸਥਿਤ ਪੁਲੀਸ ਲਾਈਨ ਲਿਜਾਇਆ ਗਿਆ।

ਡੋਰ-ਟੂ-ਡੋਰ ਗੱਡੀਆਂ ਰੋਕਣ ਦਾ ਦੋਸ਼

ਈ ਓ ਸੁਰਿੰਦਰ ਕੁਮਾਰ ਨੇ ਦੱਸਿਆ ਕਿ ਸਫ਼ਾਈ ਮੁਲਾਜ਼ਮਾਂ ਨੇ ਡੋਰ-ਟੂ-ਡੋਰ ਕੂੜਾ ਪ੍ਰਬੰਧਨ ਗੱਡੀਆਂ ਰੋਕ ਕੇ ਰੱਖਿਆ ਹੈ। ਅੱਜ ਗੱਡੀਆਂ ਲਿਜਾਣ ਸਮੇਂ ਔਰਤਾਂ ਨੇ ਧਰਨਾ ਲਾ ਦਿੱਤਾ। ਕਰੀਬ ਤਿੰਨ ਦਿਨ ਪਹਿਲਾਂ ਸਫ਼ਾਈ ਮੁਲਾਜ਼ਮ ਕੂੜੇ ਨਾਲ ਭਰੀਆਂ ਗੱਡੀਆਂ ਨਗਰ ਪਰਿਸ਼ਦ ਦਫ਼ਤਰ ਵਿੱਚ ਲੈ ਆਏ ਸਨ।

Advertisement
×