Samreen Salon ਨੇ ਜਿੱਤਿਆ Sandhwan Cricket Cup
ਇੱਥੇ 20-20 ਸਪੋਰਟਸ ਕ੍ਰਿਕਟ ਗਰਾਊਂਡ ਸੰਧਵਾਂ ਵਿੱਚ ਕਰਵਾਇਆ ਗਿਆ 10ਵਾਂ ਕਿਸਾਨ ਫੂਡ ਕੰਪਨੀ ਅਤੇ ਪਾਵਰ ਲਾਈਨ ਸਟੀਲ ਕ੍ਰਿਕਟ ਕੱਪ ਸੈਮਰੀਨ ਸੈਲੂਨ ਦੀ ਟੀਮ ਨੇ ਜਿੱਤ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਸੈਮਰੀਨ ਸੈਲੂਨ ਨੇ ਕਪਿਲ ਲੈਬ ਦੀ ਟੀਮ ਨੂੰ 44 ਦੌੜਾਂ...
ਇੱਥੇ 20-20 ਸਪੋਰਟਸ ਕ੍ਰਿਕਟ ਗਰਾਊਂਡ ਸੰਧਵਾਂ ਵਿੱਚ ਕਰਵਾਇਆ ਗਿਆ 10ਵਾਂ ਕਿਸਾਨ ਫੂਡ ਕੰਪਨੀ ਅਤੇ ਪਾਵਰ ਲਾਈਨ ਸਟੀਲ ਕ੍ਰਿਕਟ ਕੱਪ ਸੈਮਰੀਨ ਸੈਲੂਨ ਦੀ ਟੀਮ ਨੇ ਜਿੱਤ ਲਿਆ ਹੈ। ਫਾਈਨਲ ਮੁਕਾਬਲੇ ਵਿੱਚ ਸੈਮਰੀਨ ਸੈਲੂਨ ਨੇ ਕਪਿਲ ਲੈਬ ਦੀ ਟੀਮ ਨੂੰ 44 ਦੌੜਾਂ ਨਾਲ ਹਰਾਇਆ।
ਟੂਰਨਾਮੈਂਟ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਅਕਾਲੀ ਦਲ ਦੇ ਬੁਲਾਰੇ ਪਰਮਬੰਸ ਸਿੰਘ ਬੰਟੀ ਰੋਮਾਣਾ ਨੇ ਜੇਤੂਆਂ ਨੂੰ ਇਨਾਮ ਵੰਡੇ। ਉਨ੍ਹਾਂ ਨੌਜਵਾਨਾਂ ਨੂੰ ਅਨੁਸ਼ਾਸਨਮਈ ਜ਼ਿੰਦਗੀ ਜਿਉਣ ਵਾਸਤੇ ਖੇਡ ਮੈਦਾਨਾਂ ਨਾਲ ਜੁੜਨ ਲਈ ਪ੍ਰੇਰਿਤ ਕੀਤਾ। ਵਿਸ਼ੇਸ਼ ਮਹਿਮਾਨ ਅਨੂਪ ਗਰੋਵਰ ਨੇ ਕਿਹਾ ਕਿ ਇਹ ਗਰਾਊਂਡ ਨੌਕਰੀਪੇਸ਼ਾ ਅਤੇ ਕਾਰੋਬਾਰੀ ਖਿਡਾਰੀਆਂ ਲਈ ਵਰਦਾਨ ਹੈ।
ਗਰਾਊਂਡ ਦੇ ਸੰਸਥਾਪਕ ਬਲਜੀਤ ਸਿੰਘ ਖੀਵਾ ਅਤੇ ਹਨੀ ਸ਼ਰਮਾ ਨੇ ਦੱਸਿਆ ਕਿ ਰਾਤ ਸਮੇਂ ਚੱਲਣ ਵਾਲੇ ਇਸ ਟੂਰਨਾਮੈਂਟ ਵਿੱਚ 12 ਟੀਮਾਂ ਨੇ ਹਿੱਸਾ ਲਿਆ। ਮੈਨੇਜਰ ਸੁੱਖ ਸ਼ਰਮਾ ਨੇ ਦੱਸਿਆ ਕਿ ਵੱਖ-ਵੱਖ ਵਰਗਾਂ ਵਿੱਚ ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਐੱਲ ਈ ਡੀ, ਵਾਸ਼ਿੰਗ ਮਸ਼ੀਨ, ਮਾਈਕਰੋਵੇਵ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ।

