DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Sachin Pilot Punjab Congress in-charge: ਪਾਇਲਟ ਦੀ ਨਿਯੁਕਤੀ ’ਤੇ ਵੜਿੰਗ ਵਿਰੋਧੀ ਖ਼ੁਸ਼

ਕਾਂਗਰਸ ਦੇ ਨਵ-ਨਿਯੁਕਤ ਸੂਬਾ ਇੰਚਾਰਜ ਸਚਿਨ ਪਾਇਲਟ ਦੀ ਨਿਯੁਕਤੀ ਉਪਰੰਤ ਵੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਸ਼ਹਿਰ ਵਿੱਚ ਵਿਰੋਧੀਆਂ ਤੇ ਹਮਾਇਤੀਆਂ ’ਚ ਪਾੜਾ ਬਣਿਆ ਹੋਇਆ ਹੈ। ਰਾਜਾ ਵੜਿੰਗ ਦੇ ਵਿਰੋਧੀਆਂ ਨੇ ਸੈਂਕੜਿਆਂ ਦੀ ਗਿਣਤੀ ’ਚ...

  • fb
  • twitter
  • whatsapp
  • whatsapp
featured-img featured-img
ਮੁਕਤਸਰ ਵਿਖੇ ਸਚਿਨ ਪਾਇਲਟ ਦੇ ਸਵਾਗਤੀ ਬੋਰਡ ਲਾਉਂਦੇ ਹੋਏ ਕਾਮੇ।
Advertisement

ਕਾਂਗਰਸ ਦੇ ਨਵ-ਨਿਯੁਕਤ ਸੂਬਾ ਇੰਚਾਰਜ ਸਚਿਨ ਪਾਇਲਟ ਦੀ ਨਿਯੁਕਤੀ ਉਪਰੰਤ ਵੀ ਕਾਂਗਰਸ ਦੇ ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਜੱਦੀ ਸ਼ਹਿਰ ਵਿੱਚ ਵਿਰੋਧੀਆਂ ਤੇ ਹਮਾਇਤੀਆਂ ’ਚ ਪਾੜਾ ਬਣਿਆ ਹੋਇਆ ਹੈ। ਰਾਜਾ ਵੜਿੰਗ ਦੇ ਵਿਰੋਧੀਆਂ ਨੇ ਸੈਂਕੜਿਆਂ ਦੀ ਗਿਣਤੀ ’ਚ ਸ਼ਹਿਰ ਵਿੱਚ ਸਚਿਨ ਪਾਇਲਟ ਦੇ ਸਵਾਗਤ ਵਾਲੇ ਫਲੈਕਸ ਲਾਏ। ਪਰ ਰਾਜਾ ਵੜਿੰਗ ਦੇ ਹਮਾਇਤੀਆਂ ਵੱਲੋਂ ਨਾ ਕੋਈ ਫਲੈਕਸ ਤੇ ਨਾ ਹੀ ਕੋਈ ਬਿਆਨ ਸਾਹਮਣੇ ਆਇਆ ਹੈ। ਹੋਰ ਤਾਂ ਹੋਰ ਰਾਜਾ ਵੜਿੰਗ ਦੀ ਆਪਣੀ ਰਿਹਾਇਸ਼ ’ਤੇ ਅਜੇ ਤੱਕ ਸਾਬਕਾ ਇੰਚਾਰਜ ਭੁੂਪੇਸ਼ ਬਘੇਲ ਦੇ ਸਵਾਗਤ ਵਾਲੇ ਪੋਸਟਰ ਲੱਗੇ ਹੋਏ ਹਨ ਤੇ ਸਚਿਨ ਪਾਇਲਟ ਦੀ ਕੋਈ ਤਸਵੀਰ ਦਿਖਾਈ ਨਹੀਂ ਦੇ ਰਹੀ।

ਪੋਸਟਰ ਲਾਉਣ ਵਾਲੇ ਟਕਸਾਲੀ ਕਾਂਗਰਸੀ ਆਗੂਆਂ ਪਰਮਜੀਤ ਸਿੰਘ ਬਿੱਲੂ ਸਿੱਧੂ, ਮੋਹਕਮ ਸੰਧੂ, ਕੌਂਸਲਰ ਗੁਰਮੀਤ ਸਿੰਘ ਜੀਤਾ, ਗੁਰਿੰਦਰ ਬਾਵਾ ਕੋਕੀ, ਗੁਰਸ਼ਰਨ ਸੰਧੂ ਅਤੇ ਜਗਮੀਤ ਸਿੰਘ ਗੋਰਾ ਨੇ ਰਾਹੁਲ ਗਾਂਧੀ ਅਤੇ ਪਾਰਟੀ ਪ੍ਰਧਾਨ ਮਲਿਕਾ ਅਰਜੁਨ ਖੜਗੇ ਦਾ ਧੰਨਵਾਦ ਕਰਦਿਆਂ ਸਚਿਨ ਪਾਇਲਟ ਦੀ ਨਿਯੁਕਤੀ ਨੂੰ ਪੰਜਾਬ ਕਾਂਗਰਸ ਲਈ ਸ਼ੁਭ ਸ਼ਗਨ ਕਰਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਂਗਰਸ ਦੀ ਹਾਲਤ ਸੁਧਾਰਨ ਲਈ ਸਚਿਨ ਪਾਇਲਟ ਦੀ ਨਿਯੁਕਤ ਬਹੁਤ ਵੱਡਾ ਅਸਰ ਪਾਵੇਗੀ। ਉਨ੍ਹਾਂ ਦਾ ਦਾਅਵਾ ਹੈ ਕਿ ਪਾਇਲਟ ਦੀ ਸੂਝ-ਬੂਝ ਨਾਲ ਸਾਰੇ ਕਾਂਗਰਸੀ ਲੀਡਰ ਇੱਕਜੁੱਟ ਹੋਣਗੇ ਅਤੇ ਪਾਰਟੀ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਪੂਰੀ ਤਾਕਤ ਨਾਲ ਵਾਪਸੀ ਕਰ ਕੇ ਸਰਕਾਰ ਬਣਾਏਗੀ। ਇਸ ਦੌਰਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਪੱਖ ਜਾਣਨ ਦੀ ਵੀ ਕੋਸ਼ਿਸ਼ ਕੀਤੀ ਗਈ ਪਰ ਉਨ੍ਹਾਂ ਦੇ ਪੀ ਏ ਅਰੋੜਾ ਨੇ ਦੱਸਿਆ ਕਿ ਉਹ ਚੰਡੀਗੜ੍ਹ ਵਿੱਚ ਬੈਠਕ ਵਿੱਚ ਰੁੱਝੇ ਹੋਏ ਹਨ।

Advertisement

Advertisement
Advertisement
×