ਨਗਰ ਨਿਗਮ ਚੋਣਾਂ

ਸੰਭਾਵੀ ਉਮੀਦਵਾਰਾਂ ਵੱਲੋਂ ਦੌੜ-ਭੱਜ ਤੇਜ਼

ਸੰਭਾਵੀ ਉਮੀਦਵਾਰਾਂ ਵੱਲੋਂ ਦੌੜ-ਭੱਜ ਤੇਜ਼

ਦਫ਼ਤਰ ਨਗਰ ਕੌਂਸਲ ਤਪਾ।

ਜੋਗਿੰਦਰ ਸਿੰਘ ਮਾਨ

ਮਾਨਸਾ, 17 ਜਨਵਰੀ

ਨਗਰ ਕੌਂਸਲ ਚੋਣਾਂ ਦਾ ਐਲਾਨ ਹੁੰਦਿਆਂ ਹੀ ਸੰਭਾਵੀ ਉਮੀਦਵਾਰਾਂ ਦੀ ਭੱਜ ਦੌੜ ਤੇਜ਼ ਹੋ ਗਈ ਹੈ। ਕਾਂਗਰਸੀ ਟਿਕਟ ਲੈਣ ਦੇ ਚਾਹਵਾਨ ਉਮੀਦਵਾਰਾਂ ਨੇ ਆਪਣੀਆਂ ਕੋਸ਼ਿਸ਼ਾਂ ਦੇ ਨਾਲ ਨਾਲ ਵਾਰਡਾਂ ਅੰਦਰ ਸਰਗਰਮੀਆਂ ਵਧਾ ਦਿੱਤੀਆਂ ਹਨ ਅਤੇ ਕਈ ਉਮੀਦਵਾਰਾਂ ਨੇ ਐਤਵਾਰ ਨੂੰ ਆਪਣੇ ਵਾਰਡਾਂ ਅੰਦਰ ਲੋਕਾਂ ਨਾਲ ਜਨਤਕ ਮੀਟਿੰਗਾਂ ਕਰਨ ਦਾ ਵੀ ਐਲਾਨ ਕਰ ਦਿੱਤਾ। ਕਾਂਗਰਸ ਪਾਰਟੀ ਵੱਲੋਂ ਸੰਭਾਵੀ ਉਮੀਦਵਾਰਾਂ ਤੋਂ ਭਰਵਾਏ ਗਏ ਫਾਰਮਾਂ ਦੇ ਮੱਦੇਨਜ਼ਰ ਅੱਜ ਭਲਕ ਟਿਕਟਾਂ ਦਾ ਐਲਾਨ ਕਰਨ ਦੀ ਸੰਭਾਵਨਾ ਹੈ। ਸੂਤਰਾਂ ਅਨੁਸਾਰ ਪਾਰਟੀ ਹਾਈ ਕਮਾਂਡ ਨੇ ਟਿਕਟਾਂ ਦੇਣ ਲਈ ਆਪਣੀ ਸੂਚੀ ਤਿਆਰ ਕਰ ਲਈ ਹੈ ਤੇ ਸਿਰਫ ਉਸ ਦਾ ਐਲਾਨ ਕਰਨਾ ਬਾਕੀ ਹੈ, ਜਦਕਿ ਬਾਕੀ ਰਾਜਨੀਤਿਕ ਪਾਰਟੀਆਂ ਸ਼ੋ੍ਮਣੀ ਅਕਾਲੀ ਦਲ, ਆਮ ਆਦਮੀ ਪਾਰਟੀ, ਭਾਜਪਾ, ਬਸਪਾ, ਸੀਪੀਆਈ ਐਮ.ਐਲ ਲਿਬਰੇਸ਼ਨ, ਸੀਪੀਆਈ, ਲੋਕ ਇਨਸਾਫ ਪਾਰਟੀ ਅਤੇ ਹੋਰ ਜਥੇਬੰਦੀਆਂ ਨੇ ਵੀ ਆਪਣੇ ਉਮੀਦਵਾਰ ਵਾਰਡਾਂ ਅੰਦਰ ਉਤਾਰਨ ਦੀ ਤਿਆਰੀ ਖਿੱਚ ਲਈ ਹੈ। ਕਾਂਗਰਸੀ ਖੇਮੇ ਅੰਦਰ ਇੱਕ ਵਾਰਡ ਅੰਦਰ ਦੋ ਤੋਂ ਵੱਧ ਉਮੀਦਵਾਰ ਹੋਣ ਤੇ ਆਪਸੀ ਸਮਝੌਤੇ ਹੋਣ ਦੀਆਂ ਕੋਸ਼ਿਸ਼ਾਂ ਵੀ ਤੇਜ਼ ਹੋ ਗਈਆਂ ਹਨ।

ਵਾਰਡਾਂ ਅੰਦਰ ਸੁਧਾਈ ਤੋਂ ਬਾਅਦ ਨਵੀਆਂ ਵੋਟਰ ਸੂਚੀਆਂ ਉਪਲੱਬਧ ਹੋ ਚੁੱਕੀਆਂ ਹਨ। ਇਸ ਦੇ ਇਲਾਵਾ ਸੰਭਾਵੀ ਉਮੀਦਵਾਰਾਂ ਨੇ ਨਵੀਆਂ ਵੋਟਾਂ ਬਣਾਉਣ ਲਈ ਵੀ ਦਿਨ ਰਾਤ ਇੱਕ ਕੀਤਾ ਹੋਇਆ ਸੀ।

ਮਾਨਸਾ ਦੇ 27 ਵਾਰਡਾਂ ਵਿੱਚੋਂ ਵਾਰਡ ਨੰ: 14, 16 ਅਤੇ 26 ਨੂੰ ਐਸ.ਸੀ ਕੈਟਾਗਿਰੀ ਲਈ, ਵਾਰਡ ਨੰ: 15, 25 ਅਤੇ 27 ਨੂੰ ਐਸ.ਸੀ ਔਰਤਾਂ ਲਈ ਰਾਖਵਾਂ ਰੱਖਿਆ ਗਿਆ ਹੈ, ਜਦਕਿ ਵਾਰਡ ਨੰ: 8 ਨੂੰ ਬੀ.ਸੀ ਵਰਗ ਲਈ ਰਾਖਵਾਂ ਕੀਤਾ ਗਿਆ ਹੈ। ਇਸ ਦੇ ਇਲਾਵਾ ਵਾਰਡ ਨੰ: 1, 3, 5, 7, 9, 11, 13, 17, 19 ਅਤੇ 21 ਨੂੰ ਔਰਤ ਵਰਗ ਲਈ ਰਾਖਵਾਂ ਰੱਖਿਆ ਗਿਆ ਹੈ ਅਤੇ ਵਾਰਡ ਨੰ: 2, 4, 6, 10, 12, 18, 20, 22, 23 ਤੇ 24 ਨੂੰ ਜਰਨਲ ਵਰਗ ਲਈ ਰੱਖਿਆ ਗਿਆ ਹੈ।

ਬਹੁਤੇ ਸੰਭਾਵੀ ਉਮੀਦਵਾਰਾਂ ਨੇ ਸਿਆਸੀ ਪਾਰਟੀਆਂ ਦੇ ਚੋਣ ਨਿਸ਼ਾਨ ਤੋਂ ਕੀਤਾ ਕਿਨਾਰਾ

ਤਪਾ ਮੰਡੀ (ਸੀ. ਮਾਰਕੰਡਾ): ਨਗਰ ਕੌਂਸਲ ਚੋਣ ਲੜਨ ਦੇ ਇੱਛਕ ਉਮੀਦਵਾਰਾਂ ਅਤੇ ਰਾਜਸੀਆਂ ਪਾਰਟੀਆਂ ਦੀਆਂ ਸਰਗਰਮੀਆਂ ਸ਼ਹਿਰ ਵਿੱਚ ਵਧ ਗਈਆਂ ਹਨ। ਕੌਂਸਲ ਦੀਆਂ ਪਿਛਲੀਆਂ ਚੋਣਾਂ ਲੜਨ ਲਈ ਟਿਕਟਾਂ ਮੰਗਣ ਵਾਲਿਆਂ ਦੀ ਹਾਲਤ ਇੱਕ ਅਨਾਰ ਸੌ ਬਿਮਾਰ ਵਾਲੀ ਹੁੰਦੀ ਸੀ। ਹਾਲ ਦੀ ਘੜੀ ਸ਼ਹਿਰ ਦੇ ਕਈ ਵਾਰਡਾਂ ਵਿੱਚ ਕਿਸੇ ਵੀ ਪਾਰਟੀ ਨੂੰ ਮੁਕੰਮਲ ਕੈਂਡੀਡੇਟ ਨਹੀਂ ਮਿਲੇ ਹਨ। ਬਹੁਤੇ ਚੋਣ ਲੜਨ ਦੇ ਚਾਹਵਾਨ ਕਿਸੇ ਪਾਰਟੀ ਦੇ ਚੋਣ ਨਿਸ਼ਾਨ ਅਧੀਨ ਚੋਣ ਲੜਨ ਦੀ ਬਜਾਏ ਆਪਣੀ ਸ਼ਖਸੀਅਤ ਪੇਸ਼ ਕਰਕੇ ਅਜ਼ਾਦ ਚੋਣ ਲੜਨ ਨੂੰ ਤਰਜੀਹ ਦੇ ਰਹੇ ਹਨ। ਅਕਾਲੀ ਦਲ ਵੱਲੋਂ ਮਨੋਹਰ ਲਾਲ ਮੋਹਰੀ ਦੇ ਵਾਰਡ ਨੂੰ 6 ਵਿਚੋਂ ਚੋਣ ਲੜਨ ਦੇ ਐਲਾਨ ਮਗਰੋਂ ਨਗਰ ਕੌਂਸਲ ਦੇ ਸਾਬਕਾ ਪ੍ਰਧਾਨ ਅਸ਼ਵਨੀ ਕੁਮਾਰ ਆਸ਼ੂ ਭੂਤ ਨੇ ਕਾਂਗਰਸ ਵੱਲੋਂ ਇਸ ਵਾਰਡ ਤੋਂ ਖੜ੍ਹੇ ਹੋਣ ਦੇ ਐਲਾਨ ਨਾਲ ਇਹ ਵਾਰਡ ਸੁਰਖੀਆਂ ’ਚ ਆ ਚੁੱਕਾ ਹੈ। ਕੁਝ ਵਾਰਡਾਂ ਵਿੱਚ ਪੱਤਰਕਾਰਤਾ ਨਾਲ ਜੁੜੇ ਵਿਅਕਤੀਆਂ ਵੱਲੋਂ ਚੋਣ ਲੜਨ ਦੀ ਗੱਲ ਵੀ ਸਾਹਮਣੇ ਆਈ ਹੈ। ਇੱਥੇ ਇਹ ਵੀ ਦੱਸਣਯੋਗ ਹੈ ਕਿ ਸ਼ਹਿਰ ਦੇ 15 ਵਾਰਡਾਂ ਵਿੱਚੋ 50 ਪ੍ਰਤੀਸ਼ਤ ਵਾਰਡ ਔਰਤਾਂ ਲਈ ਰਿਜ਼ਰਵ ਹਨ ਜਿਸ ਕਰਕੇ ਕਈ ਵਿਅਕਤੀ ਆਪਣੀਆਂ ਪਤਨੀਆਂ ਨੂੰ ਚੋਣ ਲੜਾਉਣ ਦੀ ਫਿਰਾਕ ਵਿੱਚ ਹਨ। ਕਾਂਗਰਸ ਪਾਰਟੀ ਨੇ ਆਪਣੇ ਉਮੀਦਵਾਰਾਂ ਤੋਂ 7500 ਰੁਪਏ ਚੋਣ ਫ਼ੀਸ ਲੈ ਕੇ ਹੀ ਪਾਰਟੀ ਟਿਕਟ ਦੇਣ ਦੀ ਨਵੀਂ ਪਿਰਤ ਪਾਈ ਹੈ ਜਿਸ ਕਾਰਨ ਕਈ ਸੰਭਾਵੀ ਉਮੀਦਵਾਰਾਂ ਦੀ ਉਮੀਦ ਕਰੰਡ ਹੋ ਗਈ ਹੈ।

ਸਾਫ ਸੁਥਰੇ ਅਕਸ਼ ਵਾਲੇ ਉਮੀਦਵਾਰ ਉਤਾਰੇਗੀ ‘ਆਪ’

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ): ਨਗਰ ਕੌਂਸਲ ਚੋਣਾਂ ’ਚ ਆਮ ਆਦਮੀ ਪਾਰਟੀ ਸਾਫ ਸੁਥਰੇ ਅਕਸ ਵਾਲੇ ਉਮੀਦਵਾਰਾਂ ਨੂੰ ਉਤਾਰੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਾਬਕਾ ਹਲਕਾ ਪ੍ਰਧਾਨ ਜਗਦੀਪ ਸਿੰਘ ‘ਕਾਕਾ ਬਰਾੜ’ ਨੇ ਸਥਾਨਕ ਮੋੜ ਰੋਡ ਸਥਿਤ ਸੁਭਾਸ਼ ਬਸਤੀ ’ਚ ਮੀਟਿੰਗ ਕਰਨ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਇਸ ਮੌਕੇ ਵੱਡੀ ਗਿਣਤੀ ’ਚ ਵਾਰਡ ਨੰਬਰ 23 ਦੇ ਨਿਵਾਸੀ ਹਾਜ਼ਰ ਸਨ। ਇਸ ਦੌਰਾਨ ਬਲਾਕ ਪ੍ਰਧਾਨ ਸੁਮਨ ਕੁਮਾਰ ਤੋਤੀ, ਅਮਰ ਸਿੰਘ ਅਤੇ ਸੰਦੀਪ ਸਿੰਘ ਨੇ ਆਖਿਆ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ ਲਈ ਸਿਰਤੋੜ ਯਤਨ ਕਰਨਗੇ ਅਤੇ ਆਉਣ ਵਾਲੀਆਂ ਚੋਣਾਂ ’ਚ ਵੱਡੀ ਗਿਣਤੀ ’ਚ ਉਮੀਦਵਾਰਾਂ ਨੂੰ ਜਿਤਾਉਣ ਲਈ ਮਿਹਨਤ ਕਰਨਗੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

ਪੁਲੀਸ ਨੋਟਿਸਾਂ ਖ਼ਿਲਾਫ਼ ਕਿਸਾਨਾਂ ’ਚ ਰੋਹ

* ਮੁੱਖ ਸੜਕਾਂ ਬੰਦ ਕਰਨ ’ਤੇ ਵੀ ਜਤਾਈ ਨਾਖ਼ੁਸ਼ੀ * ਕਿਸਾਨ ਆਗੂਆਂ ਵੱਲੋ...

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਖੱਟਰ ਸਰਕਾਰ ਤੋਂ ਹਮਾਇਤ ਵਾਪਸ ਲੈਣ ਵਾਲੇ ਵਿਧਾਇਕ ਕੁੰਡੂ ਦੇ ਘਰ ਛਾਪਾ

ਗੁਰੂਗ੍ਰਾਮ, ਦਿੱਲੀ, ਰੋਹਤਕ ਅਤੇ ਹਿਸਾਰ ਵਿੱਚ ਸਹੁਰੇ ਘਰ ਸਮੇਤ 30 ਥਾਵਾ...

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਭਾਰਤ-ਪਾਕਿਸਤਾਨ ਗੋਲੀਬੰਦੀ ਦੇ ਸਾਰੇ ਸਮਝੌਤਿਆਂ ਦੇ ਪਾਲਣ ਲਈ ਸਹਿਮਤ

ਦੋਵੇਂ ਮੁਲਕਾਂ ਦੇ ਡੀਜੀਐੱਮਓਜ਼ ਦੀ ਬੈਠਕ ’ਚ ਲਿਆ ਗਿਆ ਫ਼ੈਸਲਾ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

ਨੀਰਵ ਮੋਦੀ ਹਵਾਲਗੀ ਦੀ ਕਾਨੂੰਨੀ ਲੜਾਈ ਹਾਰਿਆ, ਪਰ ਦਿੱਲੀ ਅਜੇ ਦੂਰ

* ਮੋਦੀ ਦੀ ਭਾਰਤੀ ਅਦਾਲਤਾਂ ’ਚ ਜਵਾਬਦੇਹੀ ਬਣਦੀ ਹੈ: ਜੱਜ * ਫੈਸਲੇ ਦੀ...

ਸ਼ਹਿਰ

View All