DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕੋਟਕਪੂਰਾ ਦੀਆਂ ਸੜਕਾਂ ’ਤੇ ਖਰਚੇ ਜਾਣਗੇ 46 ਕਰੋੜ ਰੁਪਏ: ਸੰਧਵਾਂ

ਸਪੀਕਰ ਨੇ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਸਬੰਧੀ ਨੀਂਹ ਪੱਥਰ

  • fb
  • twitter
  • whatsapp
  • whatsapp
featured-img featured-img
ਸੜਕਾਂ ਦੇ ਨਵੀਨੀਕਰਨ ਦੀ ਸ਼ੁਰੂਆਤ ਕਰਵਾਉਂਦੇ ਹੋਏ ਸਪੀਕਰ ਕੁਲਤਾਰ ਸਿੰਘ ਸੰਧਵਾਂ।
Advertisement
ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਹਲਕਾ ਕੋਟਕਪੂਰਾ ਦੀਆਂ ਸੜਕਾਂ ’ਤੇ 46 ਕਰੋੜ ਰੁਪਏ ਖ਼ਰਚੇ ਜਾਣਗੇ। ਇਸ ਤਹਿਤ ਸ੍ਰੀ ਸੰਧਵਾਂ ਨੇ ਅੱਜ ਵੱਖ ਵੱਖ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਸਬੰਧੀ ਨੀਂਹ ਪੱਥਰ ਰੱਖੇ। ਉਨ੍ਹਾਂ ਕਿਹਾ ਕਿ ਇਸ ਪ੍ਰਾਜੈਕਟ ਤਹਿਤ ਪਿੰਡ ਸੰਧਵਾਂ ਤੋਂ ਸਿੱਖਾਂਵਾਲਾ, ਮੁਕਤਸਰ ਰੋਡ ਤੋਂ ਮਚਾਕੀ ਮੱਲ ਸਿੰਘ ਵਾਇਆ ਵਾਂਦਰ ਜਟਾਣਾ, ਕੋਟਕਪੂਰਾ ਤੋਂ ਕੋਠੇ ਧਾਲੀਵਾਲ ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ ਅਤੇ ਕੋਟਕਪੂਰਾ ਤੋਂ ਨੱਥੇਵਾਲਾ ਟਾਵਰ ਵਾਇਆ ਸਿੱਖਾਂਵਾਲਾ ਪਿੰਡ ਤੱਕ ਸੜਕਾਂ ਦੇ ਨਿਰਮਾਣ ਅਤੇ ਨਵੀਨੀਕਰਨ ਦੇ ਕੰਮ ਕਰਵਾਏ ਜਾਣਗੇ। ਇਨ੍ਹਾਂ ਸੜਕਾਂ ਦੇ ਨੀਂਹ ਪੱਥਰ ਰੱਖਣ ਮਗਰੋਂ ਸਪੀਕਰ ਸੰਧਵਾਂ ਨੇ ਕਿਹਾ ਕਿ ਪੰਜਾਬ ਸਰਕਾਰ ਸੂਬੇ ਦੇ ਪਿੰਡਾਂ ਅਤੇ ਸ਼ਹਿਰਾਂ ਵਿੱਚ ਸੜਕੀ ਜਾਲ ਨੂੰ ਹੋਰ ਮਜ਼ਬੂਤ ਬਣਾਉਣ ਲਈ ਵਚਨਬੱਧ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸੜਕਾਂ ਦੇ ਤਿਆਰ ਹੋਣ ਨਾਲ ਜਿੱਥੇ ਆਮ ਲੋਕਾਂ ਨੂੰ ਆਵਾਜਾਈ ਵਿੱਚ ਸੌਖ ਹੋਵੇਗੀ, ਉੱਥੇ ਕਿਸਾਨਾਂ ਨੂੰ ਆਪਣੀ ਜਿਣਸ ਮੰਡੀਆਂ ਵਿੱਚ ਲਿਜਾਣ ਵਿੱਚ ਵੀ ਆਸਾਨੀ ਹੋਵੇਗੀ। ਉਨ੍ਹਾਂ ਦੱਸਿਆ ਕਿ ਸੰਧਵਾਂ ਤੋਂ ਸਿੱਖਾਂਵਾਲਾ ਤੱਕ 2.49 ਕਰੋੜ, ਮੁਕਤਸਰ ਰੋਡ ਤੋਂ ਵਾਂਦਰ ਜਟਾਣਾ ਤੋਂ ਮਚਾਕੀ ਮੱਲ ਸਿੰਘ ਤੱਕ 3.18 ਕਰੋੜ, ਕੋਟਕਪੂਰਾ ਤੋਂ ਕੋਠੇ ਧਾਲੀਵਾਲ ਦੁਆਰੇਆਣਾ ਹੁੰਦੇ ਹੋਏ ਢੀਮਾਂਵਾਲੀ ਤੱਕ 12.23 ਕਰੋੜ ਅਤੇ ਕੋਟਕਪੂਰਾ ਤੋਂ ਸਿੱਖਾਂਵਾਲਾ ਤੋਂ ਨੱਥੇਵਾਲਾ ਟਾਵਰ ਤੱਕ 5.81 ਕਰੋੜ ਰੁਪਏ ਜਾਣ ਵਾਲੀਆਂ ਸੜਕਾਂ ’ਤੇ ਖਰਚ ਕੀਤੇ ਜਾਣਗੇ।

ਸਪੀਕਰ ਸੰਧਵਾਂ ਨੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਸਾਰੇ ਕੰਮ ਨਿਰਧਾਰਤ ਸਮੇਂ ਅੰਦਰ ਅਤੇ ਉੱਚ ਗੁਣਵੱਤਾ ਨਾਲ ਪੂਰੇ ਕੀਤੇ ਜਾਣ। ਇਸ ਮੌਕੇ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ ਗੁਰਮੀਤ ਸਿੰਘ ਆਰੇਵਾਲਾ, ਬੱਬੂ ਸੰਧੂ ਸਿੱਖਾਂ ਵਾਲਾ ਡਾਇਰੈਕਟਰ ਪੰਜਾਬ ਮੰਡੀ ਬੋਰਡ, ਮਨਪ੍ਰੀਤ ਸਿੰਘ ਧਾਲੀਵਾਲ, ਸੁਖਮੰਦਰ ਸਿੰਘ, ਜਗਜੀਤ ਸਿੰਘ ਅਤੇ ਹਰਬੰਸ ਸਿੰਘ ਸਰਪੰਚ ਹਾਜ਼ਰ ਸਨ।

Advertisement

Advertisement

Advertisement
×