DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰੋਮਾਣਾ ਪਰਿਵਾਰ Aam Aadmi Party ਵਿੱਚ ਸ਼ਾਮਲ

ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ਰੋਮਾਣਾ ਖ਼ਾਨਦਾਨ ਨਾਲ ਸਬੰਧਤ ਦਰਜਨਾਂ ਰੋਮਾਣਾ ਪਰਿਵਾਰ ਕਾਂਗਰਸ ਅਤੇ ਸ਼੍ੋਮਣੀ ਅਕਾਲੀ ਦਲ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਵਿਧਾਇਕ ਅਮੋਲਕ ਸਿੰਘ ਨੇ ਰੋਮਾਣਾ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ...

  • fb
  • twitter
  • whatsapp
  • whatsapp
featured-img featured-img
ਵਿਧਾਇਕ ਅਮੋਲਕ ਸਿੰਘ ਦੇ ਨਾਲ ਰੋਮਾਣਾ ਪਰਿਵਾਰ।
Advertisement

ਵਿਧਾਇਕ ਅਮੋਲਕ ਸਿੰਘ ਦੀ ਅਗਵਾਈ ਹੇਠ ਰੋਮਾਣਾ ਖ਼ਾਨਦਾਨ ਨਾਲ ਸਬੰਧਤ ਦਰਜਨਾਂ ਰੋਮਾਣਾ ਪਰਿਵਾਰ ਕਾਂਗਰਸ ਅਤੇ ਸ਼੍ੋਮਣੀ ਅਕਾਲੀ ਦਲ ਨੂੰ ਛੱਡ ਕੇ ‘ਆਪ’ ਵਿੱਚ ਸ਼ਾਮਲ ਹੋ ਗਏ। ਵਿਧਾਇਕ ਅਮੋਲਕ ਸਿੰਘ ਨੇ ਰੋਮਾਣਾ ਪਰਿਵਾਰਾਂ ਦਾ ਸਵਾਗਤ ਕਰਦਿਆਂ ਉਨ੍ਹਾਂ ਨੂੰ ਪਾਰਟੀ ਵਿੱਚ ਬਣਦਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਵਿਧਾਇਕ ਨੇ ਕਿਹਾ ਕਿ ਰੋਮਾਣਾ ਪਰਿਵਾਰ ਦਾ ਜੈਤੋ ਦੀ ਸਿਆਸਤ ਅਤੇ ਵਪਾਰਕ ਖੇਤਰ ਵਿੱਚ ਅਹਿਮ ਸਥਾਨ ਹੈ। ਇਸ ਪਰਿਵਾਰ ਦੇ ਮੈਂਬਰਾਂ ਦੇ ‘ਆਪ’ ਨਾਲ ਜੁੜਨ ਨਾਲ ਪਾਰਟੀ ਨੂੰ ਮਜ਼ਬੂਤੀ ਮਿਲੇਗੀ।

ਇਸ ਮੌਕੇ ਰਾਕੇਸ਼ ਰੋਮਾਣਾ ਨੇ ਕਿਹਾ ਕਿ ਉਹ ਵਿਧਾਇਕ ਅਮੋਲਕ ਸਿੰਘ ਵੱਲੋਂ ਕਰਵਾਏ ਗਏ ਕੰਮਾਂ ਤੋਂ ਪ੍ਰਭਾਵਿਤ ਹਨ।

Advertisement

‘ਆਪ’ ਵਿੱਚ ਸ਼ਾਮਿਲ ਹੋਣ ਵਾਲਿਆਂ ਵਿੱਚ ਰਾਕੇਸ਼ ਰੋਮਾਣਾ, ਭੂਸ਼ਣ ਰੋਮਾਣਾ, ਯਸ਼ਪਾਲ ਰੋਮਾਣਾ, ਪਵਨ ਰੋਮਾਣਾ, ਸੰਜੀਵ ਰੋਮਾਣਾ, ਪੰਕਜ ਰੋਮਾਣਾ, ਵਿਪਨ ਰੋਮਾਣਾ, ਸ਼ੀਤੂ ਰੋਮਾਣਾ ਅਤੇ ਮਰਹੂਮ ਮੱਖਣ ਰੋਮਾਣਾ ਦੇ ਪਰਿਵਾਰ ਸ਼ਾਮਿਲ ਹਨ।

Advertisement

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਨਿਰਮਲਾ ਦੇਵੀ, ਸਾਬਕਾ ਪ੍ਰਧਾਨ ਡਾ. ਹਰੀਸ਼ ਗੋਇਲ, ਬਲਾਕ ਪ੍ਰਧਾਨ ਸੁਖਰੀਤ ਰੋਮਾਣਾ, ਕੌਂਸਲਰ ਲਖਵਿੰਦਰ ਸਿੰਘ, ਕੌਂਸਲਰ ਨਰਿੰਦਰਪਾਲ ਸਿੰਘ, ਬੇਅੰਤ ਸਿੰਘ ਰਾਜੂ, ਸੁਰਿੰਦਰ ਗਰਗ ਸਮੇਤ ਹੋਰ ਆਗੂ ਵੀ ਮੌਜੂਦ ਸਨ।

Advertisement
×