DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Rodikpura canal breach: ਜੈਤੋ ਰਜਵਾਹੇ ’ਚ ਪਾੜ ਕਾਰਨ ਝੋਨਾ ਡੁੱਬਿਆ

ਪਿੰਡ ਰੋੜੀਕਪੂਰਾ ਵਿੱਚ ਰਾਮੇਆਣਾ ਪਿੰਡ ਦੀ ਹੱਦ ਨੇੜੇ ਜੈਤੋ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਈ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਤੇਜ਼ ਵਹਾਅ ਕਾਰਨ ਰਜਵਾਹੇ ਵਿੱਚ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ। ਕਿਸਾਨ...

  • fb
  • twitter
  • whatsapp
  • whatsapp
featured-img featured-img
ਰਜਬਾਹੇ ’ਚ ਪਾੜ ਕਾਰਨ ਪਾਣੀ ’ਚ ਡੁੱਬੀ ਝੋਨੇ ਦੀ ਫ਼ਸਲ। -ਫੋਟੋ: ਕਟਾਰੀਆ
Advertisement

ਪਿੰਡ ਰੋੜੀਕਪੂਰਾ ਵਿੱਚ ਰਾਮੇਆਣਾ ਪਿੰਡ ਦੀ ਹੱਦ ਨੇੜੇ ਜੈਤੋ ਰਜਵਾਹੇ ਵਿੱਚ ਪਾੜ ਪੈਣ ਕਾਰਨ ਕਈ ਕਿਸਾਨਾਂ ਦੀ ਝੋਨੇ ਦੀ ਫ਼ਸਲ ਪਾਣੀ ਦੀ ਮਾਰ ਹੇਠ ਆ ਗਈ ਹੈ। ਤੇਜ਼ ਵਹਾਅ ਕਾਰਨ ਰਜਵਾਹੇ ਵਿੱਚ ਕਰੀਬ 30 ਫੁੱਟ ਚੌੜਾ ਪਾੜ ਪੈ ਗਿਆ।

ਕਿਸਾਨ ਆਗੂ ਜਸਕਰਨ ਸਿੰਘ ਬਰਾੜ ਅਤੇ ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ ਨੇ ਦੱਸਿਆ ਕਿ ਰਜਵਾਹੇ ਵਿੱਚ ਪਹਿਲਾਂ ਵੀ ਪਾੜ ਪਿਆ ਸੀ ਜਿਸ ਨੂੰ ਪਿੰਡ ਵਾਸੀਆਂ ਨੇ ਆਪਣੇ ਪੱਧਰ ’ਤੇ ਪੂਰ ਦਿੱਤਾ ਸੀ। ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਹੁਣ ਮੁੜ ਪਾੜ ਪੈ ਗਿਆ ਅਤੇ ਇਸ ਵਾਰ ਇਸ ਦੀ ਚੌੜਾਈ ਕਰੀਬ 30 ਫੁੱਟ ਹੋ ਗਈ ਹੈ।

Advertisement

ਸਾਬਕਾ ਪੰਚ ਜਸਵਿੰਦਰ ਸਿੰਘ, ਲਾਲੀ ਬਰਾੜ ਅਤੇ ਸਿੰਮੀ ਬਰਾੜ ਨੇ ਦੱਸਿਆ ਕਿ ਰਜਵਾਹੇ ਦਾ ਪਾਣੀ ਖੇਤਾਂ ਵਿੱਚ ਦਾਖ਼ਲ ਹੋਣ ਕਾਰਨ ਸੁਖਜਿੰਦਰ ਸਿੰਘ ਪੁੱਤਰ ਅਜੀਤ ਸਿੰਘ ਦੀ ਠੇਕੇ ’ਤੇ ਲਈ 18 ਏਕੜ, ਹਰਚਰਨ ਸਿੰਘ ਬਿੰਦੂ ਮਿਸਤਰੀ ਦੀ ਠੇਕੇ ’ਤੇ ਲਈ 18 ਏਕੜ ਅਤੇ ਕੇਵਲ ਸਿੰਘ ਤੇ ਸਿਕੰਦਰ ਸਿੰਘ ਦੀ ਠੇਕੇ ’ਤੇ ਲਈ ਕਰੀਬ 8 ਏਕੜ ਝੋਨੇ ਦੀ ਫ਼ਸਲ ਪ੍ਰਭਾਵਿਤ ਹੋਈ ਹੈ।

Advertisement

ਇਸ ਮੌਕੇ ਸਰਪੰਚ ਜਸਕਰਨ ਸਿੰਘ ਬਰਾੜ, ਸਰਪੰਚ ਅਰਵਿੰਦਰ ਸਿੰਘ ਬਰਾੜ, ਸਾਬਕਾ ਸਰਪੰਚ ਗੁਰਮੇਲ ਸਿੰਘ ਬਰਾੜ, ਬਲਾਕ ਸਮਿਤੀ ਮੈਂਬਰ ਕਸ਼ਮੀਰ ਸਿੰਘ ਢਿੱਲੋਂ ਅਤੇ ਕਿਸਾਨ ਆਗੂ ਜਸਕਰਨ ਸਿੰਘ ਬਰਾੜ ਨੇ ਪੰਜਾਬ ਸਰਕਾਰ ਅਤੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਰਜਵਾਹੇ ਵਿੱਚ ਪਏ ਪਾੜ ਨੂੰ ਤੁਰੰਤ ਪੱਕੇ ਤੌਰ ’ਤੇ ਬੰਦ ਕਰਵਾਇਆ ਜਾਵੇ। ਪ੍ਰਭਾਵਿਤ ਫ਼ਸਲਾਂ ਦੀ ਤੁਰੰਤ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦੇਣ ਦੀ ਵੀ ਮੰਗ ਕੀਤੀ। ਕਿਸਾਨਾਂ ਦਾ ਕਹਿਣਾ ਹੈ ਕਿ ਖੇਤੀ ਦੀਆਂ ਵਧਦੀਆਂ ਲਾਗਤਾਂ ਕਾਰਨ ਉਹ ਪਹਿਲਾਂ ਹੀ ਆਰਥਿਕ ਮੁਸ਼ਕਲਾਂ ਵਿੱਚੋਂ ਲੰਘ ਰਹੇ ਹਨ।

ਦੜਬਾ ਕਲਾਂ ਨੇੜੇ ਸ਼ੇਰਾਂਵਾਲੀ ਨਹਿਰ ਟੁੱਟੀ

ਸਿਰਸਾ (ਪ੍ਰਭੂ ਦਿਆਲ): ਇੱਥੋਂ ਦੇ ਪਿੰਡ ਦੜਬਾ ਕਲਾਂ ਨੇੜੇ ਸ਼ੇਰਾਂਵਾਲੀ ਨਹਿਰ ਅੱਜ ਦੁਪਹਿਰ ਬਾਅਦ ਟੁੱਟ ਗਈ। ਇਸ ਕਾਰਨ ਕਈ ਕਿੱਲੇ ਜ਼ਮੀਨ ’ਚ ਪਾਣੀ ਭਰ ਗਿਆ। ਸੂਚਨਾ ਮਿਲਣ ’ਤੇ ਸਿੰਜਾਈ ਵਿਭਾਗ ਦੇ ਅਧਿਕਾਰੀ ਤੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਨਹਿਰ ਨੂੰ ਪਿਛੋਂ ਬੰਦ ਕਰਵਾ ਕੇ ਪਿੰਡਾਂ ਦੇ ਲੋਕਾਂ ਦੀ ਸਹਾਇਤਾ ਨਾਲ ਪਾੜ ਨੂੰ ਭਰਨਾ ਸ਼ੁਰੂ ਕਰ ਦਿੱਤਾ। ਜਾਣਕਾਰੀ ਅਨੁਸਾਰ ਸ਼ੇਰਾਂਵਾਲੀ ਨਹਿਰ ਪਿੰਡ ਦੜਬਾ ਕਲਾਂ ਦੇ ਨੇੜਿਓਂ ਅਚਾਨਕ ਟੁੱਟ ਗਈ। ਖੇਤਾਂ ਵਿੱਚ ਕੰਮ ਕਰ ਰਹੇ ਕਿਸਾਨਾਂ ਨੇ ਸਿੰਜਾਈ ਵਿਭਾਗ ਦੇ ਕਰਮਚਾਰੀਆਂ ਨੂੰ ਨਹਿਰ ਟੁੱਟਣ ਦੀ ਜਾਣਕਾਰੀ ਦਿੱਤੀ। ਇਸ ਤੋਂ ਬਾਅਦ ਸਿੰਜਾਈ ਵਿਭਾਗ ਦੇ ਕਰਮਚਾਰੀ ਮੌਕੇ ’ਤੇ ਪਹੁੰਚੇ ਅਤੇ ਨਾਹਰਾਣਾ ਹੈੱਡ ਤੋਂ ਸ਼ੇਰਾਂਵਾਲੀ ਨਹਿਰ ਨੂੰ ਬੰਦ ਕਰਵਾਇਆ ਅਤੇ ਪਿੰਡਾਂ ਦੇ ਲੋਕਾਂ ਦੀ ਸਹਇਤਾ ਨਾਲ ਪਾੜ ਭਰਨਾ ਸ਼ੁਰੂ ਕਰ ਦਿੱਤਾ।

Advertisement
×