ਮਹਿਲ ਕਲਾਂ: ਲੁੱਟ-ਖੋਹ ਕਰਨ ਵਾਲਾ ਗਰੋਹ ਗ੍ਰਿਫ਼ਤਾਰ
ਥਾਣਾ ਠੁੱਲ੍ਹੀਵਾਲ ਦੀ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਚਾਰ ਮੈਂਬਰੀ ਗਰੋਹ ਨੂੰ ਕਾਬੂ ਕਰ ਕੇ 2 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਡੀ ਐੱਸ ਪੀ ਮਹਿਲ ਕਲਾਂ ਜਸਪਾਲ ਸਿੰਘ ਅਤੇ ਐੱਸ ਐੱਚ ਓ ਗੁਰਪਾਲ ਸਿੰਘ ਨੇ ਦੱਸਿਆ...
ਥਾਣਾ ਠੁੱਲ੍ਹੀਵਾਲ ਦੀ ਪੁਲੀਸ ਨੇ ਲੁੱਟ-ਖੋਹ ਕਰਨ ਵਾਲੇ ਚਾਰ ਮੈਂਬਰੀ ਗਰੋਹ ਨੂੰ ਕਾਬੂ ਕਰ ਕੇ 2 ਮੋਟਰਸਾਈਕਲ ਅਤੇ ਮਾਰੂ ਹਥਿਆਰ ਬਰਾਮਦ ਕੀਤੇ ਹਨ। ਇਸ ਸਬੰਧੀ ਡੀ ਐੱਸ ਪੀ ਮਹਿਲ ਕਲਾਂ ਜਸਪਾਲ ਸਿੰਘ ਅਤੇ ਐੱਸ ਐੱਚ ਓ ਗੁਰਪਾਲ ਸਿੰਘ ਨੇ ਦੱਸਿਆ ਕਿ ਹਮੀਦੀ ਤੋਂ ਸਹੋਰ ਰੋਡ ’ਤੇ ਸੂਏ ਦੇ ਪੁਲ ਨੇੜੇ ਛਾਪੇਮਾਰੀ ਕਰ ਕੇ ਲਵਪ੍ਰੀਤ ਸਿੰਘ ਬਰਨਾਲਾ, ਜਸਪ੍ਰੀਤ ਸਿੰਘ ਵਜੀਦਕੇ, ਮਨਪ੍ਰੀਤ ਸਿੰਘ ਭੱਦਲਵੱਢ ਅਤੇ ਗੁਰਪ੍ਰੀਤ ਸਿੰਘ ਅਮਲਾ ਸਿੰਘ ਵਾਲਾ ਨੂੰ ਗ੍ਰਿਫ਼ਤਾਰ ਕੀਤਾ, ਜਦਕਿ ਇਨ੍ਹਾਂ ਦਾ ਇੱਕ ਸਾਥੀ ਹੈਪੀ ਸਿੰਘ ਵਜੀਦਕੇ ਭੱਜਣ ਵਿੱਚ ਕਾਮਯਾਬ ਰਿਹਾ। ਮੁਲਜ਼ਮਾਂ ਕੋਲੋਂ ਬਿਨਾਂ ਨੰਬਰ ਵਾਲੇ 2 ਮੋਟਰਸਾਈਕਲ ਅਤੇ ਤੇਜ਼ਧਾਰ ਹਥਿਆਰ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਜਾਂਚ ਪੜਤਾਲ ਕਰਨ ’ਤੇ ਪਤਾ ਲੱਗਿਆ ਕਿ ਇਹ ਮੁਲਜ਼ਮ ਕਿਸਾਨਾਂ ਦੀਆਂ ਮੋਟਰਾਂ ਤੋਂ ਕੇਬਲ ਤਾਰਾਂ ਚੋਰੀ ਕਰ ਕੇ ਅੱਗੇ ਵੇਚਦੇ ਸਨ। ਇੱਥੇ ਵੀ ਇਹ ਲੁੱਟ-ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਵਿੱਚ ਸਨ। ਪੁਲੀਸ ਨੇ ਸਾਰੇ ਮੁਲਜ਼ਮਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮੌਕੇ ਏ ਐੱਸ ਆਈ ਗੁਰਨਾਮ ਸਿੰਘ, ਏ ਐੱਸ ਆਈ ਮਨਜਿੰਦਰ ਸਿੰਘ, ਸਿਪਾਹੀ ਗੁਰਮੀਤ ਕੌਰ, ਮਨਿੰਦਰ ਸਿੰਘ ਅਤੇ ਸਤਨਾਮ ਸਿੰਘ ਬਾਜਵਾ ਵੀ ਹਾਜ਼ਰ ਸਨ।

