ਲੁਟੇਰਾ ਗਰੋਹ ਕਾਬੂ
ਪੱਤਰ ਪ੍ਰੇਰਕ
ਤਪਾ ਮੰਡੀ, 28 ਜੂਨ
ਤਪਾ ਪੁਲੀਸ ਨੇ ਚੋਰੀਆਂ ਅਤੇ ਲੁੱਟਾਂ -ੋਹਾਂ ਕਰਨ ਵਾਲੇ ਗਰੋਹ ਦੇ ਛੇ ਮੈਂਬਰਾਂ ਨੂੰ ਕਾਬੂ ਕੀਤਾ ਹੈ। ਡੀਐੱਸਪੀ ਗੁਰਬਿੰਦਰ ਸਿੰਘ ਨੇ ਕਿਹਾ ਕਿ ਥਾਣਾ ਮੁਖ਼ੀ ਸ਼ਰੀਫ ਖਾਨ ਦੀ ਅਗਵਾਈ ਹੇਠ ਪੁਲੀਸ ਨੇ ਤਾਜੋ ਕੈਂਚੀਆਂ ’ਤੇ ਨਾਕਾਬੰਦੀ ਕੀਤੀ ਸੀ ਕਿ ਮੁਖਬਰ ਨੇ ਗੁਪਤ ਸੂਚਨਾ ਦਿੱਤੀ ਕਿ ਮਨਪ੍ਰੀਤ ਸਿੰਘ ਉਰਫ ਮਨੀ, ਵਿੱਕੀ ਸਿੰਘ ਉਰਫ ਵਿੱਕਾ, ਨੈਬ ਸਿੰਘ ਉਰਫ ਟਿੰਕੂ, ਗੁਰਪ੍ਰੀਤ ਸਿੰਘ ਉਰਫ਼ ਗੁਰੀ, ਵਕੀਲ ਰਾਮ ਉਰਫ ਕੀਲਾ ਅਤੇ ਜਸਵੰਤ ਸਿੰਘ ਉਰਫ ਲੱਪੂ ਖੇਤਾਂ ਵਿੱਚੋਂ ਮੋਟਰਾਂ ਦੀਆਂ ਕੇਬਲ ਤਾਰਾਂ ਚੋਰੀ ਕਰਨ ਅਤੇ ਲੁੱਟ-ਖੋਹ ਦੇ ਆਦੀ ਹਨ। ਉਹ ਬਾਹਰਲੀ ਅਨਾਜ ਮੰਡੀ ਨੇੜੇ ਕਿਸੇ ਘਟਨਾ ਨੂੰ ਅੰਜਾਮ ਦੇਣ ਦੀ ਯੋਜਨਾ ਬਣਾ ਰਹੇ ਹਨ। ਪੁਲੀਸ ਨੇ ਤੁਰੰਤ ਰੇਡ ਕਰ ਕੇ ਕਥਿਤ ਦੋਸ਼ੀਆਂ ਨੂੰ ਗੰਡਾਸਿਆਂ, ਡੰਡੇ ਅਤੇ ਚੋਰੀ ਕੀਤੀਆਂ ਮੋਟਰਾਂ ਦੀਆਂ ਕੇਬਲ ਤਾਰਾਂ ਤੇ ਤਾਂਬੇ ਸਣੇ ਕਾਬੂ ਕੀਤਾ। ਗੁਰਪ੍ਰੀਤ ਸਿੰਘ ਗੁਰੀ ਅਤੇ ਨੈਬ ਸਿੰਘ ਖ਼ਿਲਾਫ਼ ਪਹਿਲਾਂ ਵੀ ਇੱਕ-ਇੱਕ ਕੇਸ ਦਰਜ ਹੈ। ਪੁਲੀਸ ਨੇ ਕਥਿਤ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ।