ਮਾਲਵਾ ਤੋਂ ਹਰਿਆਣਾ ਨੂੰ ਜਾਂਦੇ ਰਾਹ ਸੀਲ ਕੀਤੇ

ਮਾਲਵਾ ਤੋਂ ਹਰਿਆਣਾ ਨੂੰ ਜਾਂਦੇ ਰਾਹ ਸੀਲ ਕੀਤੇ

ਬਠਿੰਡਾ ਨੇੜੇ ਡੂਮਵਾਲੀ ਬੈਰੀਅਰ ’ਤੇ ਪੁਲੀਸ ਵੱਲੋਂ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਲਗਾਈਆਂ ਗਈਆਂ ਰੋਕਾਂ। -ਫੋਟੋ: ਪਵਨ ਸ਼ਰਮਾ

ਐੱਨਪੀ ਸਿੰਘ
ਬੁਢਲਾਡਾ, 25 ਨਵੰਬਰ

ਤਹਿਸੀਲ ਬੁਢਲਾਡਾ ਨਾਲ ਲੱਗਦੇ ਹਰਿਆਣਾ ਰਾਜ ਦੇ ਚਾਰ ਮੁੱਖ ਰਸਤਿਆਂ ਨੂੰ ਹਰਿਆਣਾ ਦੇ ਮੁੱਖ ਮੰਤਰੀ ਖੱਟਰ ਵੱਲੋਂ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਹੈ। ਇਨ੍ਹਾਂ ਚਾਰੇ ਰਸਤਿਆਂ ਉੱਤੇ ਹਰਿਆਣਾ ਪੁਲੀਸ ਨੇ ਪਹਿਰਾ ਲਗਾ ਦਿੱਤਾ ਹੈ। ਬੁਢਲਾਡਾ ਤੋਂ ਹਰਿਆਣਾ ਦੀ ਜਾਖਲ ਮੰਡੀ ਨੂੰ ਜਾਂਦੇ ਕੌਮੀ ਮਾਰਗ ਤੇ ਸਥਿਤ ਪਿੰਡ ਬਖਸ਼ੀਵਾਲਾ ਤੋਂ ਤਿੰਨ ਕੁ ਕਿਲੋਮੀਟਰ ਦੀ ਦੂਰੀ ’ਤੇ ਆਰੰਭ ਹੁੰਦੇ ਕੌਮੀ ਮਾਰਗ ਤੇ ਬੈਰੀਗੇਟ ਲਗਾ ਕੇ ਹਰਿਆਣਾ ਨੇ ਪੰਜਾਬ ਦੇ ਕਿਸਾਨਾਂ ਨੂੰ ਦਿੱਲੀ ਜਾਣ ਤੋਂ ਰੋਕਣ ਲਈ ਆਪਣੀ ਇਸ ਹੱਦ ਨੂੰ ਸੀਲ ਕੀਤਾ ਹੈ। ਇਸੇ ਤਰ੍ਹਾਂ ਬੁਢਲਾਡਾ ਤੋਂ ਹਰਿਆਣਾ ਦੇ ਰਤੀਆ ਸ਼ਹਿਰ ਨੂੰ ਜਾਂਦੀ ਜੀ.ਟੀ ਰੋਡ ਤੇ ਪਿੰਡ ਬਾਹਮਣਵਾਲਾ ਵਿੱਚ ਬੈਰੀਗੇਟ ਲਗਾ ਕੇ ਪੁਲੀਸ ਤਾਇਨਾਤ ਕਰ ਦਿੱਤੀ ਹੈ। ਇਸੇ ਤਰ੍ਹਾਂ ਪਿੰਡ ਰਿਉਂਦ ਕਲਾਂ ਤੋਂ ਹਰਿਆਣਾ ਨੂੰ ਜਾਂਦੀ ਸੜਕ ਸਮੇਤ ਪਿੰਡ ਨਵਾਂਗਾਉਂ ਤੋਂ ਹਰਿਆਣਾ ਨੂੰ ਜਾਂਦੀ ਸੜਕ ਵੀ ਸੀਲ ਕਰ ਦਿੱਤੀ ਹੈ। ਇਸ ਰੋਸ ਵਜੋਂ ਅੱਜ ਹਰਿਆਣਾ ਰਾਜ ਵੱਲੋਂ ਇਸ ਖੇਤਰ ਦੀਆਂ ਹੱਦਾਂ ਸੀਲ ਕਰਨ ਦੇ ਵਿਰੋਧ ਵਿੱਚ 30 ਕਿਸਾਨ ਜੱਥੇਬੰਦੀਆਂ ਵੱਲੋਂ ਸ਼ਹਿਰ ਦੇ ਕੌਮੀ ਮਾਰਗ ’ਤੇ ਹਰਿਆਣਾ ਦੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਤਿੱਖੀ ਨਾਅਰੇਬਾਜ਼ੀ ਕੀਤੀ। ਇਸ ਮੌਕੇ ਕੁਲਦੀਪ ਸਿੰਘ ਚੱਕ ਭਾਈ ਕੇ, ਬੀ.ਕੇ.ਯੂ ਦੇ ਬਲਾਕ ਪ੍ਰਧਾਨ ਸਤਪਾਲ ਸਿੰਘ ਬਰ੍ਹੇ, ਸਤਪਾਲ ਸਿੰਘ ਬੋੜਾਵਾਲ, ਮਹਿੰਦਰ ਸਿੰਘ ਗੁੜੱਦੀ, ਪਿਆਰਾ ਸਿੰਘ ਅਹਿਮਦਪੁਰ, ਦਰਸ਼ਨ ਸਿੰਘ ਗੁਰਨੇ ਕਲਾਂ ਸ਼ਾਮਲ ਸਨ।

ਬੋਹਾ (ਪੱਤਰ ਪੇ੍ਰਕ): ਕੇਂਦਰੀ ਖੇਤੀ ਕਨੂੰਨਾਂ ਨੂੰ ਰੱਦ ਕਰਵਾਉਣ ਦਿੱਲੀ ਵਿਖੇ 26 ਅਤੇ 27 ਨਵੰਬਰ ਦੇ ਅੰਦੋਲਨ ਨੂੰ ਰੋਕਾਂ ਲਾਉਣ ਲਈ ਪੰਜਾਬ-ਹਰਿਆਣਾ ਬਾਰਡਰ ਸੀਲ ਕਰਕੇ ਵੱਡੀ ਗਿਣਤੀ ‘ਚ ਪੁਲੀਸ ਤਾਇਨਾਤ ਕਰ ਦਿੱਤੀ ਹੈ ਅਤੇ ਆਉਣ ਵਾਲੇ ਸਮੇਂ ’ਚ ਹਾਲਾਤ ਅਜਿਹੇ ਬਣ ਰਹੇ ਹਨ ਕਿ ਕਿਸਾਨਾਂ ਅਤੇ ਪੁਲੀਸ ਵਿਚਕਾਰ ਵੱਧ ਰਹੇ ਤਣਾਅ ਸਦਕਾ ਕਿਸੇ ਵੇਲੇ ਟਕਰਾਅ ਦੀ ਸੰਭਾਵਨਾ ਬਣ ਰਹੀ ਹੈ।

ਪੰਜਾਬ ਦੀ ਹੱਦ ਸੀਲ, ਵੱਡੀ ਗਿਣਤੀ ’ਚ ਪੁਲੀਸ ਫੋਰਸ ਤਾਇਨਾਤ

ਕਾਲਾਂਵਾਲੀ (ਭੁਪਿੰਦਰ ਪੰਨੀਵਾਲੀਆ): ਕਿਸਾਨ ਸੰਗਠਨਾਂ ਵੱਲੋਂ 26 ਨਵੰਬਰ ਨੂੰ ਦਿੱਲੀ ਕੂਚ ਕੀਤੇ ਜਾਣ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਦੀ ਹੱਦ ਸੀਲ ਕਰ ਦਿੱਤੀ ਗਈ ਹੈ ਅਤੇ ਨਾਕੇਬੰਦੀ ਕਰਕੇ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਸਾਰੇ ਨਾਕਿਆਂ ਉੱਤੇ ਭਾਰੀ ਗਿਣਤੀ ਵਿੱਚ ਪੁਲੀਸ ਫੋਰਸ ਤਾਇਨਾਤ ਕਰ ਦਿੱਤੀ ਗਈ। ਕਾਲਾਂਵਾਲੀ ਖੇਤਰ ਵਿੱਚ ਪਿੰਡ ਦੇਸੂ ਮਲਕਾਣਾ, ਤਖ਼ਤਮਲ, ਨੌਰੰਗ, ਦਾਦੂ ਅਤੇ ਪੱਕਾ ਸ਼ਹੀਦਾਂ ਵਿੱਚ ਪੰਜਾਬ ਨੂੰ ਜਾਣ ਵਾਲੀਆਂ ਸਾਰੀਆਂ ਸੜਕਾਂ ਸੀਲ ਕਰ ਦਿੱਤੀਆਂ ਗਈਆਂ ਹਨ ਅਤੇ ਇੱਥੇ ਨਾਕੇਬੰਦੀ ਕਰਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪ੍ਰਸ਼ਾਸਨ ਵੱਲੋਂ ਕਾਲਾਂਵਾਲੀ ਦੇ ਤਹਿਸੀਲਦਾਰ ਭੁਵਨੇਸ਼ ਕੁਮਾਰ ਨੇ ਸਾਰੇ ਨਾਕਿਆਂ ਉੱਤੇ ਜਾਕੇ ਜਾਂਚ ਕੀਤੀ। ਉਥੇ ਹੀ ਡੀਐਸਪੀ ਜਗਬੀਰ ਸਿੰਘ ਨੇ ਵੀ ਪੁਲੀਸ ਟੀਮ ਦੇ ਨਾਲ ਸਾਰੇ ਨਾਕਿਆਂ ਦਾ ਨਿਰੀਖਣ ਕੀਤਾ ਅਤੇ ਪੁਲੀਸ ਮੁਲਾਜ਼ਮਾਂ ਨੂੰ ਜ਼ਰੂਰੀ ਦਿਸ਼ਾ ਨਿਰਦੇਸ਼ ਦਿੱਤੇ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਲੋਕ ਸ਼ਕਤੀ ਨਾਲ ਜਿੱਤੇਗਾ ਕਿਸਾਨ ਅੰਦੋਲਨ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਮਨੁੱਖੀ ਬਰਾਬਰੀ ਵਾਲੇ ਸਮਾਜ ਦੇ ਸਿਰਜਕ ਗੁਰੂ ਗੋਬਿੰਦ ਸਿੰਘ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਭਾਈ ਨੰਦ ਲਾਲ ਦੀ ਦ੍ਰਿਸ਼ਟੀ ’ਚ ਗੁਰੂ ਗੋਬਿੰਦ ਸਿੰਘ ਦੀ ਸ਼ਖ਼ਸੀਅਤ

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਹਿਮਾਲੀਆ ਦਾ ਇਨਸਾਨੀ ਸੰਸਾਰ ਤੇ ਕਿਰਦਾਰ...

ਸ਼ਹਿਰ

View All