road accident: ਸੜਕ ਹਾਦਸੇ ’ਚ ਇੱਕ ਹਲਾਕ
ਬੁਢਲਾਡਾ ਨੇੜਲੇ ਪਿੰਡ ਅਹਿਦਪੁਰ ਨੇੜੇ ਵਾਪਰੇ ਸੜਕ ਹਾਦਸੇ ’ਚ ਪਿੰਡ ਅਹਿਦਪੁਰ ਦਾ ਰਹਿਣ ਵਾਲਾ ਸੈਲੂ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਮੌਤ ਹੋ ਗਈ। ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਮੇਲਿਆਂ ਅਤੇ ਟੂਰਨਾਮੈਂਟਾਂ ਵਿੱਚ ਪਕੌੜਿਆਂ ਦੀ ਰੇਹੜੀ ਲਾਉਂਦਾ ਸੀ। ਦੱਸਿਆ ਜਾ...
Advertisement
ਬੁਢਲਾਡਾ ਨੇੜਲੇ ਪਿੰਡ ਅਹਿਦਪੁਰ ਨੇੜੇ ਵਾਪਰੇ ਸੜਕ ਹਾਦਸੇ ’ਚ ਪਿੰਡ ਅਹਿਦਪੁਰ ਦਾ ਰਹਿਣ ਵਾਲਾ ਸੈਲੂ ਸਿੰਘ ਪੁੱਤਰ ਦਰਸ਼ਨ ਸਿੰਘ ਦੀ ਮੌਤ ਹੋ ਗਈ। ਉਹ ਆਪਣੇ ਪਰਿਵਾਰ ਦੇ ਗੁਜ਼ਾਰੇ ਲਈ ਮੇਲਿਆਂ ਅਤੇ ਟੂਰਨਾਮੈਂਟਾਂ ਵਿੱਚ ਪਕੌੜਿਆਂ ਦੀ ਰੇਹੜੀ ਲਾਉਂਦਾ ਸੀ।
ਦੱਸਿਆ ਜਾ ਰਿਹਾ ਹੈ ਕਿ ਬੀਤੀ ਰਾਤ ਕਰੀਬ 11 ਵਜੇ ਉਹ ਆਪਣਾ ਕੰਮ ਖ਼ਤਮ ਕਰ ਕੇ ਰੇੜੀ ਸਣੇ ਪਿੰਡ ਵੱਲ ਆ ਰਿਹਾ ਸੀ। ਇਸ ਦੌਰਾਨ ਅਹਿਦਪੁਰ ਪੈਟਰੋਲ ਪੰਪ ਨੇੜੇ ਇੱਕ ਕਾਰ ਚਾਲਕ ਨੇ ਉਸ ਦੀ ਰੇੜੀ ਨੂੰ ਟੱਕਰ ਮਾਰ ਦਿੱਤੀ। ਟੱਕਰ ਇੰਨੀ ਭਿਆਨਕ ਸੀ ਕਿ ਸੈਲੂ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਤੋਂ ਬਾਅਦ ਕਾਰ ਬੇਕਾਬੂ ਹੋ ਕੇ ਸੜਕ ਤੋਂ ਹੇਠਾਂ ਉਤਰ ਕੇ ਖੇਤਾਂ ਵਿੱਚ ਜਾ ਵੜੀ।
Advertisement
ਘਟਨਾ ਦੀ ਸੂਚਨਾ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਸਰਕਾਰੀ ਹਸਪਤਾਲ ਵਿੱਚ ਰਖਵਾਇਆ ਗਿਆ। ਪੁਲੀਸ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।
Advertisement
Advertisement
×

