DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

road accident: ਟਰਾਲੇ ਨੇ ਸਾਈਕਲ ਸਵਾਰ ਮਜ਼ਦੂਰ ਦਰੜਿਆ

ਵਾਰਸਾਂ ਨੇ ਲਾਸ਼ ਸੜਕ ’ਤੇ ਰੱਖ ਕੇ ਧਰਨਾ ਲਾਇਆ; ਮੁਲਜ਼ਮ ਚਾਲਕ ਟਰਾਲਾ ਦੀ ਗ੍ਰਿਫ਼ਤਾਰੀ ਮੰਗੀ

  • fb
  • twitter
  • whatsapp
  • whatsapp
featured-img featured-img
ਮ੍ਰਿਤਕ ਮਜ਼ਦੂਰ ਰਾਜ ਸਿੰਘ (ਇਨਸੈੱਟ) ਲਾਸ਼ ਸੜਕ ’ਤੇ ਰੱਖ ਧਰਨਾ ਦਿੰਦੇ ਹੋਏ ਵਾਰਸ ਤੇ ਲੋਕ।
Advertisement
ਮਹਿਲ ਕਲਾਂ ਖੇਤਰ ਵਿੱਚ ਵੱਖ-ਵੱਖ ਸੜਕ ਹਾਦਸਿਆਂ ਤਿੰਨ ਜਣੇ ਹਲਾਕ ਤੇ ਦੋ ਜ਼ਖ਼ਮੀ ਹੋ ਗਏ। ਪਹਿਲੇ ਹਾਦਸੇ ’ਚ ਟਰਾਲਾ ਚਾਲਕ ਨੇ ਸਾਈਕਲ ਸਵਾਰ ਮਜ਼ਦੂਰ ਨੂੰ ਦਰੜ ਦਿੱਤਾ ਜਦਕਿ ਦੋ ਹੋਰ ਨੌਜਵਾਨਾਂ ਦੀ ਵੱਖ-ਵੱਖ ਥਾਈਂ ਮੌਤ ਹੋ ਗਈ।

ਮ੍ਰਿਤਕ ਮਜ਼ਦੂਰ ਰਾਜ ਸਿੰਘ
ਮ੍ਰਿਤਕ ਮਜ਼ਦੂਰ ਰਾਜ ਸਿੰਘ

ਮਜ਼ਦੂਰ ਨੂੰ ਦਰੜ ਕੇ ਫਰਾਰ ਹੋਏ ਟਰਾਲਾ ਚਾਲਕ ਦੀ ਗ੍ਰਿਫ਼ਤਾਰੀ ਦੀ ਮੰਗ ਲਈਲੋਕਾਂ ਨੇ ਲੁਧਿਆਣਾ-ਬਰਨਾਲਾ ਰਾਜ ਮਾਰਗ ’ਤੇ ਲਾਸ਼ ਰੱਖ ਕੇ ਧਰਨਾ ਵੀ ਲਾਇਆ। ਮ੍ਰਿਤਕ ਮਜ਼ਦੂਰ ਦੀ ਪਛਾਣ ਰਾਜ ਸਿੰਘ (65), ਪੁੱਤਰ ਜਾਗਰ ਸਿੰਘ ਵਾਸੀ ਗੰਗੋਹਰ ਵਜੋਂ ਹੋਈ ਹੈ।

Advertisement

ਜਾਣਕਾਰੀ ਮੁਤਾਬਕ ਮਜ਼ਦੂਰ ਰਾਜ ਸਿੰਘ ਸਾਈਕਲ ’ਤੇ ਦਿਹਾੜੀ-ਮਜ਼ਦੂਰੀ ਲਈ ਗੰਗੋਹਰ ਤੋਂ ਮਹਿਲ ਕਲਾਂ ਜਾ ਰਿਹਾ ਸੀ, ਜਿਸ ਦੌਰਾਨ ਤੇਜ਼ ਰਫ਼ਤਾਰ ਟਰਾਲੇ ਦੀ ਲਪੇਟ ਵਿੱਚ ਆ ਕੇ ਉਸ ਦੀ ਮੌਤ ਹੋ ਗਈ। ਹਾਦਸੇ ਮਗਰੋਂ ਟਰਾਲਾ ਚਾਲਕ ਵਾਹਨ ਸਮੇਤ ਫ਼ਰਾਰ ਹੋ ਗਿਆ। ਪੁਲੀਸ ਨੂੰ ਸੂਚਨਾ ਦੇਣ ਦੇ ਬਾਵਜੂਦ ਟਰਾਲਾ ਚਾਲਕ ਦੀ ਫ਼ਰਾਰੀ ਅਤੇ ਪੁਲੀਸ ਦੀ ਸੁਸਤੀ ਤੋਂ ਭੜਕੇ ਸਥਾਨਕ ਵਾਸੀਆਂ ਇਕੱਠੇ ਹੋ ਕੇ ਮ੍ਰਿਤਕ ਦੀ ਲਾਸ਼ ਰੱਖ ਕੇ ਧਰਨਾ ਲਗਾਇਆ। ਜੋ ਖ਼ਬਰ ਲਿਖੇ ਜਾਣ ਤੱਕ ਜਾਰੀ ਹੈ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਵਾਰਸ ਪੰਜਾਬ ਦੇ ਆਗੂ ਹਰਜੀਤ ਸਿੰਘ ਖਿਆਲੀ, ਮਨਰੇਗਾ ਮਜ਼ਦੂਰ ਯੂਨੀਅਨ ਆਗੂ ਰੁਲਦੂ ਸਿੰਘ ਦੱਧਾਹੂਰ, ਭਾਜਪਾ ਦੇ ਪਰਮਜੀਤ ਸਿੰਘ, ਕਿਰਪਾਲ ਸਿੰਘ ਵਾਲਾਨੇ ਪੁਲੀਸ ਕਾਰਵਾਈ ’ਤੇ ਅਸੰਤੁਸ਼ਟੀ ਜ਼ਾਹਿਰ ਕੀਤੀ।

Advertisement

ਦੋ ਹਾਦਸਿਆਂ ਦੋ ਨੌਜਵਾਨਾਂ ਦੀ ਮੌਤ

ਲੰਘੇ ਦਿਨ ਵੱਖ-ਵੱਖ ਦੋ ਹਾਦਸਿਆਂ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ। ਪਹਿਲੀ ਘਟਨਾ ’ਚ ਲੰਘੀ ਰਾਤ ਜਸਕਮਲ ਸਿੰਘ (29) ਅਤੇ ਪਰਮਜੀਤ ਸਿੰਘ ਕਾਰ ’ਤੇ ਪਿੰਡ ਗੰਗੋਹਰ ਤੋਂ ਪਿੰਡ ਬਾਪਲਾ ’ਚ ਕਿਸੇ ਰਿਸ਼ਤੇਦਾਰ ਕੋਲ ਜਾ ਰਹੇ ਸਨ। ਰਸਤੇ ’ਚ ਕਿਸੇ ਵਾਹਨ ਦੀਆਂ ਤੇਜ਼ ਲਾਈਟਾਂ ਅੱਖਾਂ ’ਚ ਪੈਣ ਕਾਰਨ ਕਾਰ ਬੇਕਾਬੂ ਹੋ ਕੇ ਸੜਕ ਕਿਨਾਰੇ ਦਰੱਖਤ ’ਚ ਵੱਜਣ ਕਾਰਨ ਜਸਕਮਲ ਸਿੰਘਦੀ ਮੌਤ ਹੋ ਗਈ ਤੇ ਪਰਮਜੀਤ ਸਿੰਘ ਵਾਸੀ ਗੰਗੋਹਰ ਜ਼ਖ਼ਮੀ ਹੋ ਗਿਆ। ਪੁਲੀਸ ਵੱਲੋਂ ਮਾਮਲੇ ’ਚ ਕਾਰਵਾਈ ਕੀਤੀ ਜਾ ਰਹੀ ਹੈ। ਇੱਕ ਹੋਰ ਘਟਨਾ ’ਚ ਲੰਘੀ ਦੇਰ ਸ਼ਾਮ ਹਾਦਸੇ ’ਚ ਮਨਪ੍ਰੀਤ ਸਿੰਘ (23) ਵਾਸੀਆਨ ਪੰਡੋਰੀ ਦੀ ਟਰੈਕਟਰ-ਟਰਾਲੀ ਦੀ ਲਪੇਟ ’ਚ ਆਉਣ ਕਾਰਨ ਮੌਤ ਹੋ ਗਈ। ਉਹ ਆਪਣੇ ਸਾਥੀ ਕਿਸ਼ਨ ਸਿੰਘ ਨਾਲ ਮੋਟਰਸਾਈਕਲ ’ਤੇ ਪਿੰਡ ਤੋਂ ਮਨਾਲ ਵੱਲ ਜਾ ਰਿਹਾ ਸੀ। ਹਾਦਸੇ ’ਚ ਕਿਸ਼ਨ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪੁਲੀਸ ਨੇ ਟਰੈਕਟਰ ਚਾਲਕ ਵਿਨੋਦ ਕੁਮਾਰ ਵਾਸੀ ਮਹਿਲ ਕਲਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਹਾਦਸੇ ’ਚ ਨੌਜਵਾਨ ਹਲਾਕ

ਏਲਨਾਬਾਦ (ਜਗਤਾਰ ਸਮਾਲਸਰ): ਰਾਜਸਥਾਨ ਦੇ ਗੁੱਗਾਮਾੜੀ ਮੇਲੇ ਤੋਂ ਆਪਣੇ ਪਿੰਡ ਪਰਤ ਰਹੇ ਤੋਂ ਤਿੰਨ ਨੌਜਵਾਨਾਂ ਦੇ ਮੋਟਰਸਾਈਕਲ ਨੀਲ ਗਾਂ ਰੋਜ ਨਾਲ ਟਕਰਾਉਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਦੋ ਗੰਭੀਰ ਜ਼ਖਮੀ ਹੋ ਗਏ। ਮ੍ਰਿਤਕ ਦੀ ਪਛਾਣ ਸ਼ਿਵਾ ਨਾਥ ਵਾਸੀ ਕੁੱਤਾਵੱਢ ਵਜੋਂ ਹੋਈ ਹੈ। ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ ਹੈ। ਜਾਣਕਾਰੀ ਅਨੁਸਾਰ ਤਿੰਨੇ ਨੌਜਵਾਨ ਰਾਜਸਥਾਨ ਦੇ ਗੁੱਗਾਮਾੜੀ ਵਿਖੇ ਚੱਲ ਰਹੇ ਮੇਲੇ ਤੋਂ ਮੱਥਾ ਟੇਕ ਕੇ ਮੋਟਰਸਾਈਕਲ ’ਤੇ ਮੁੜ ਰਹੇ ਸਨ ਕਿ ਰਾਮਨਗਰੀਆ ਨੇੜੇ ਨੀਲ ਗਾਂ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਮੋਟਰਸਾਈਕਲ ਡਿੱਗਣ ਕਾਰਨ ਉਕਤ ਹਾਦਸਾ ਵਾਪਰ ਗਿਆ।

Advertisement
×