DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

Risking Public Health: ਕਰੋੜਾਂ ਰੁਪਏ ਨਾਲ ਬਣੇ ਸੀਵਰੇਜ ਪਲਾਂਟ ਲਾਭ ਦੀ ਥਾਂ ਦੇਣ ਲੱਗੇ ਨੁਕਸਾਨ

ਵਰ੍ਹਿਆਂ ਤੋਂ ਸਬਜ਼ੀਆਂ ਦੇ ਖੇਤਾਂ ਨੂੰ ਹੋ ਰਹੀ ਹੈ ਸੀਵਰੇਜ ਦੇ ਜ਼ਹਿਰੀ ਪਾਣੀ ਦੀ ਸਿੱਧੀ ਸਪਲਾਈ

  • fb
  • twitter
  • whatsapp
  • whatsapp
featured-img featured-img
ਮੁਕਤਸਰ ਦਾ ਬੰਦ ਪਿਆ ਸੀਵਰੇਜ ਸੋਧ ਪਲਾਂਟ।
Advertisement

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਸੀਵਰੇਜ ਸਿਸਟਮ ’ਤੇ ਹੁਣ ਤੱਕ ਕਰੋੜਾਂ ਰੁਪਏ ਖਰਚੇ ਜਾ ਚੁੱਕੇ ਹਨ, ਪਰ ਜ਼ਮੀਨੀ ਹਕੀਕਤ ਬੇਹੱਦ ਚਿੰਤਾਜਨਕ ਅਤੇ ਸਿਤਮਜ਼ਰੀਫ਼ ਵਾਲੀ ਹੈ। ਸ਼ਹਿਰ ਦੇ ਸੀਵਰੇਜ ਦਾ ਦੂਸ਼ਿਤ ਪਾਣੀ ਬਿਨਾਂ ਕਿਸੇ ਟਰੀਟਮੈਂਟ (ਸੁਧਾਈ) ਦੇ ਸਿੱਧੇ ਰੂਪ ਵਿੱਚ ਫਸਲਾਂ, ਖਾਸ ਕਰ ਕੇ ਸਬਜ਼ੀਆਂ ਅਤੇ ਫਲਾਂ ਨੂੰ ਲਾਇਆ ਜਾ ਰਿਹਾ ਹੈ। ਇਹੀ ਜ਼ਹਿਰੀਲੇ ਤੱਤਾਂ ਨਾਲ ਤਿਆਰ ਸਬਜ਼ੀਆਂ ਅਤੇ ਫਲ, ਲੋਕਾਂ ਦੀ ਸਿਹਤ ਨਾਲ ਇੱਕ ਵੱਡਾ ਖਿਲਵਾੜ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੀਵਰੇਜ ਦੇ ਪਾਣੀ ਵਿੱਚ ਸਿੱਕਾ, ਕੈਡਮੀਅਮ, ਕਰੋਮੀਅਮ, ਆਰਸੈਨਿਕ ਅਤੇ ਹਾਨੀਕਾਰਕ ਬੈਕਟੀਰੀਆ ‘ਈ-ਕੋਲਾਈ’ ਅਤੇ ‘ਸਾਲਮੋਨੇਲਾ’ ਹੁੰਦੇ ਹਨ ਜੋ ਮਿੱਟੀ ਰਾਹੀਂ ਸਬਜ਼ੀਆਂ ਦੀਆਂ ਜੜ੍ਹਾਂ ਅਤੇ ਫਲਾਂ ਵਿੱਚ ਪਹੁੰਚ ਜਾਂਦੇ ਹਨ। ਇਹ ਇਨਸਾਨੀ ਸਰੀਰ ਵਿੱਚ ਧੀਮਾ ਜ਼ਹਿਰ ਵਰਗਾ ਅਸਰ ਕਰਦੇ ਹਨ। ਇਸ ਨਾਲ ਕੈਂਸਰ, ਗੁਰਦੇ ਅਤੇ ਲੀਵਰ ਫੇਲ੍ਹ ਹੋਣ ਦਾ ਖਤਰਾ ਵੱਧ ਜਾਂਦਾ ਹੈ। ਢਿੱਡ ਅਤੇ ਦਿਮਾਗ ’ਤੇ ਮਾੜਾ ਅਸਰ ਪੈਂਦਾ ਹੈ।

ਇੱਥੇ ਸੀਵਰੇਜ ਦੇ ਦੂਸ਼ਿਤ ਪਾਣੀ ਨੂੰ ਸਾਫ ਕਰਨ ਲਈ ਕਰੋੜਾਂ ਦੀ ਲਾਗਤ ਨਾਲ ਬਣੇ ਦੋ ਟਰੀਟਮੈਂਟ ਪਲਾਂਟ ਹਨ। ਇਕ ਜਲਾਲਾਬਾਦ ਰੋਡ ’ਤੇ ਦੂਜਾ ਬੱਲਮਗੜ੍ਹ ਰੋਡ ’ਤੇ। ਦੋਵੇਂ ਟਰੀਟਮੈਂਟ ਪਲਾਂਟ ਪਿਛਲੇ 2-3 ਸਾਲਾਂ ਤੋਂ ਬੰਦ ਹਨ। ਹੁਣ ਪਲਾਂਟਾਂ ਦਾ ਕੰਮ ਸਿਰਫ਼ ਦੂਸ਼ਿਤ ਪਾਣੀ ਨੂੰ ਲਿਫਟ ਕਰ ਕੇ ਖੇਤਾਂ ਜਾਂ ਸੇਮ ਨਾਲੇ ਵਿੱਚ ਸੁੱਟਣ ਤੱਕ ਹੀ ਰਹਿ ਗਿਆ ਹੈ। ਪਲਾਂਟਾਂ ਵਿੱਚ ਲੱਖਾਂ ਰੁਪਏ ਦੀਆਂ ਮੋਟਰਾਂ ਅਤੇ ਮਸ਼ੀਨਰੀ ਸਹੀ ਸੰਭਾਲ ਨਾ ਹੋਣ ਕਰ ਕੇ ਅਤੇ ਸਥਾਨਕ ਪੱਧਰ ’ਤੇ ਮੁਰੰਮਤ ਨਾ ਹੋਣ ਕਾਰਨ ਬੇਕਾਰ ਹੋ ਕੇ ਕਬਾੜ ਬਣ ਰਹੀਆਂ ਹਨ।

Advertisement

ਪਲਾਂਟ ਤਿਆਰ ਹੋਣ ਮਗਰੋਂ ਪਾਣੀ ਸਾਫ਼ ਕਰ ਕੇ ਸਪਲਾਈ ਹੋਵੇਗਾ: ਅਧਿਕਾਰੀ

ਸੀਵਰੇਜ ਬੋਰਡ ਦੇ ਕਾਰਜਕਾਰੀ ਇੰਜਨੀਅਰ (ਐਕਸੀਅਨ) ਸ੍ਰੀ ਜਿੰਦਲ ਅਤੇ ਐੱਸ ਡੀ ਓ ਪਾਰਸ ਵਰਮਾ ਨੇ ਮੰਨਿਆ ਕਿ ਇਹ ਟਰੀਟਮੈਂਟ ਪਲਾਂਟ ਪਿਛਲੇ ਕਈ ਸਾਲਾਂ ਤੋਂ ਬੰਦ ਪਏ ਹਨ। ਇਸ ਕਾਰਨ ਸੀਵਰੇਜ ਦਾ ਪਾਣੀ ਸਿੱਧਾ ਹੀ ਖੇਤਾਂ ਨੂੰ ਸਪਲਾਈ ਕੀਤਾ ਜਾ ਰਿਹਾ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਵੇਂ ਪਲਾਂਟਾਂ ਦੀ ਉਸਾਰੀ ਦਾ ਕੰਮ ਜਾਰੀ ਹੈ ਅਤੇ ਸਬੰਧਤ ਏਜੰਸੀ ਨੂੰ ਇਹ ਪਲਾਂਟ ਮੁਕੰਮਲ ਕਰਨ ਲਈ ਸਤੰਬਰ 2026 ਤੱਕ ਦਾ ਸਮਾਂ ਦਿੱਤਾ ਗਿਆ ਹੈ। ਜੇ ਉਦੋਂ ਤੱਕ ਇਹ ਪਲਾਂਟ ਤਿਆਰ ਹੋ ਜਾਂਦੇ ਹਨ, ਤਾਂ ਉਸ ਤੋਂ ਬਾਅਦ ਪਾਣੀ ਨੂੰ ਟਰੀਟ (ਸਾਫ਼) ਕਰ ਕੇ ਹੀ ਸਪਲਾਈ ਕੀਤਾ ਜਾਵੇਗਾ।

ਸਬਜ਼ੀਆਂ ਵਾਲੇ ਖੇਤਾਂ ਨੂੰ ਪਾਣੀ ਨਾ ਦੇਣ ਦੀ ਮੰਗ

Advertisement

ਸ਼ਹਿਰ ਵਾਸੀਆਂ ਅਤੇ ਸੂਝਵਾਨ ਲੋਕਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਦੋਂ ਤੱਕ ਨਵੇਂ ਪਲਾਂਟ ਚਾਲੂ ਨਹੀਂ ਹੁੰਦੇ, ਉਦੋਂ ਤੱਕ ਸੀਵਰੇਜ ਦਾ ਇਹ ਜ਼ਹਿਰੀਲਾ ਅਤੇ ਦੂਸ਼ਿਤ ਪਾਣੀ ਸਬਜ਼ੀਆਂ ਅਤੇ ਫਲਾਂ ਵਾਲੇ ਖੇਤਾਂ ਨੂੰ ਬਿਲਕੁਲ ਨਾ ਲਾਇਆ ਜਾਵੇ, ਤਾਂ ਜੋ ਇਨਸਾਨੀ ਸਿਹਤ ਨੂੰ ਹੋ ਰਹੇ ਵੱਡੇ ਨੁਕਸਾਨ ਅਤੇ ਭਿਆਨਕ ਬਿਮਾਰੀਆਂ ਦੇ ਖ਼ਤਰੇ ਤੋਂ ਬਚਾਇਆ ਜਾ ਸਕੇ।

Advertisement
×