DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੰਚਾਇਤ ਦੀ ਬਹੁਮੁੱਲੀ ਜ਼ਮੀਨ ਦੇ ਵਿਵਾਦ ਦਾ ਨਿਬੇੜਾ

ਜ਼ਮੀਨ ਦੋ ਹਿੱਸਿਆਂ ’ਚ ਵੰਡੀ; ਨਿਹੰਗ ਸਿੰਘ ਜਥੇਬੰਦੀ ਨਾਲ ਸੀ ਵਿਵਾਦ; ਨਗਰ ਪੰਚਾਇਤ ਦੇ ਪ੍ਰਧਾਨ ਨੇ ਕਰਵਾਇਆ ਹੱਲ

  • fb
  • twitter
  • whatsapp
  • whatsapp
featured-img featured-img
ਬਾਬਾ ਕੁਲਦੀਪ ਸਿੰਘ ਮਾਰਕੀਟ ਬਣਾਉਣ ਦੀ ਸ਼ੁਰੂਆਤ ਕਰਵਾਉਂਦੇ ਹੋਏ।
Advertisement

ਇੱਥੇ ਧਰਮਕੋਟ-ਜੋਗੇਵਾਲਾ ਮੁੱਖ ਸੜਕ ਉਪਰ ਸਥਿਤ ਨਗਰ ਪੰਚਾਇਤ ਦੀ ਬੁਹਮੁੱਲੀ ਜ਼ਮੀਨ ਦੇ ਵਿਵਾਦ ਦਾ ਅੱਜ ਅੰਤ ਹੋ ਗਿਆ। ਇਸ ਜ਼ਮੀਨ ਦਾ ਲੰਘੇ 50 ਸਾਲਾਂ ਤੋਂ ਨਿਹੰਗ ਸਿੰਘ ਸੰਪਰਦਾਇ ਝਾੜ ਸਾਹਿਬ ਵਾਲਿਆਂ ਨਾਲ ਵਿਵਾਦ ਚੱਲ ਰਿਹਾ ਸੀ। ਨਗਰ ਪੰਚਾਇਤ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਆਪਣੀ ਸੂਝ ਬੂਝ ਨਾਲ ਲੰਬੇ ਸਮੇਂ ਤੋਂ ਚੱਲ ਰਹੇ ਇਸ ਵਿਵਾਦ ਨੂੰ ਖਤਮ ਕਰਵਾਇਆ ਹੈ। ਸਮਝੌਤੇ ਮੁਤਾਬਕ ਵਿਵਾਦਿਤ ਜ਼ਮੀਨ ਨੂੰ ਦੋ ਹਿੱਸਿਆਂ ਵਿਚ ਵੰਡ ਦਿੱਤਾ ਗਿਆ ਹੈ।ਅੱਜ ਇਸ ਜਗ੍ਹਾ ਉਪਰ ਨਗਰ ਪੰਚਾਇਤ ਨੇ ਦੁਕਾਨਾਂ ਦੀ ਉਸਾਰੀ ਕਰਕੇ ਮਾਰਕੀਟ ਬਣਾਉਣ ਦਾ ਕੰਮ ਸ਼ੁਰੂ ਕੀਤਾ। ਨਿਹੰਗ ਸਿੰਘ ਸੰਪਰਦਾਇ ਝਾੜ ਸਾਹਿਬ ਦੇ ਮੌਜੂਦਾ ਮੁਖੀ ਬਾਬਾ ਕੁਲਦੀਪ ਸਿੰਘ ਖੁਦ ਇਸ ਮੌਕੇ ਪੁੱਜੇ ਅਤੇ ਪੰਚਾਇਤ ਵਲੋਂ ਉਸਾਰੀ ਜਾ ਰਹੀ ਮਾਰਕੀਟ ਦਾ ਟੱਕ ਲਗਾਕੇ ਸ਼ੁਰੂਆਤ ਕਰਵਾਈ। ਪ੍ਰਧਾਨ ਗੁਰਪ੍ਰੀਤ ਸਿੰਘ ਕੰਬੋਜ ਨੇ ਦੱਸਿਆ ਕਿ ਇਸ ਜ਼ਮੀਨ ’ਤੇ ਮਾਰਕੀਟ ਬਣਨ ਨਾਲ ਨਗਰ ਪੰਚਾਇਤ ਦੀ ਆਮਦਨੀ ਵਿੱਚ ਜਿੱਥੇ ਵਾਧਾ ਹੋਵੇਗਾ ਉੱਥੇ ਨਗਰ ਦੀ ਸੁੰਦਰਤਾ ਵੀ ਵਧੇਗੀ। ਉਨ੍ਹਾਂ ਨੇ ਇਸ ਵਿਵਾਦ ਨੂੰ ਹੱਲ ਕਰਵਾਉਣ ਵਿੱਚ ਖੇਤਰ ਦੇ ਪਤਵੰਤਿਆਂ ਦਾ ਧੰਨਵਾਦ ਕੀਤਾ। ਇਸ ਮੌਕੇ ‘ਆਪ’ ਦੇ ਬਲਾਕ ਪ੍ਰਧਾਨ ਭੁਪੇਸ਼ ਕੁਮਾਰ ਗਰਗ, ਸਾਬਕਾ ਚੇਅਰਮੈਨ ਗੁਰਨਾਮ ਸਿੰਘ ਵਿਰਕ, ਦਰਸ਼ਨ ਸਿੰਘ ਲਲਿਹਾਦੀ, ਮਹਿੰਦਰ ਸਿੰਘ ਸਾਬਕਾ ਸਰਪੰਚ, ਕੌਂਸਲਰ ਗੁਰਚਰਨ ਸਿੰਘ ਪ੍ਰਦੇਸੀ, ਮਨਿੰਦਰ ਸਿੰਘ ਕਾਕੇ ਸ਼ਾਹ, ਡਾਕਟਰ ਗੁਰਮੇਜ ਸਿੰਘ, ਹਰਜੀਤ ਸਿੰਘ ਥਿੰਦ ਅਤੇ ਰਛਪਾਲ ਸਿੰਘ ਆਦਿ ਹਾਜ਼ਰ ਸਨ।

Advertisement
Advertisement
×