ਪਿੰਡ ਬਹਿਕ ਖ਼ਾਸ ਵਾਸੀਆਂ ਵੱਲੋਂ ਵਿਧਾਇਕ ਘੁਬਾਇਆ ਦਾ ਵਿਰੋਧ

ਪਿੰਡ ਵਾਸੀਆਂ ਨੇ ਨਰੇਗਾ ਕੰਮ ’ਚ ਅੜਿੱਕਾ ਡਾਹੁਣ ਤੇ ਵਿਕਾਸ ਨਾ ਕਰਵਾਉਣ ਦਾ ਲਾਇਆ ਦੋਸ਼

ਪਿੰਡ ਬਹਿਕ ਖ਼ਾਸ ਵਾਸੀਆਂ ਵੱਲੋਂ ਵਿਧਾਇਕ ਘੁਬਾਇਆ ਦਾ ਵਿਰੋਧ

ਵਿਧਾਇਕ ਦਵਿੰਦਰ ਘੁਬਾਇਆ ਦਾ ਵਿਰੋਧ ਕਰਦੇ ਹੋਏ ਪਿੰਡ ਵਾਸੀ।

ਪਰਮਜੀਤ ਸਿੰਘ

ਫਾਜ਼ਿਲਕਾ, 14 ਜਨਵਰੀ

ਪੰਜਾਬ ਸੂਬੇ ਵਿੱਚ ਵਿਧਾਨ ਸਭਾ ਚੋਣਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਵਿਧਾਇਕਾਂ ਵੱਲੋਂ ਇਲਾਕਿਆਂ ਦਾ ਦੌਰਾ ਕੀਤਾ ਜਾ ਰਿਹਾ ਹੈ। ਵੇਰਵਿਆਂ ਅਨੁਸਾਰ ਅੱਜ ਫਾਜ਼ਿਲਕਾ ਦੇ ਪਿੰਡ ਬਹਿਕ ਖਾਸ ਵਿੱਚ ਜਦੋਂ ਫਾਜ਼ਿਲਕਾ ਦੇ ਕਾਂਗਰਸੀ ਵਿਧਾਇਕ ਦਵਿੰਦਰ ਘੁਬਾਇਆ ਆਪਣੇ ਦੌਰੇ ’ਤੇ ਪਹੁੰਚੇ ਤਾਂ ਪਿੰਡ ਵਾਸੀਆਂ ਨੇ ਉਨ੍ਹਾਂ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ। ਪਿੰਡ ਵਾਸੀਆਂ ਦਾ ਦੋਸ਼ ਸੀ ਕਿ ਉਨ੍ਹਾਂ ਨੇ ਨਰੇਗਾ ਜੌਬ ਕਾਰਡਧਾਰਕਾਂ ਨੂੰ ਕੰਮ ਦੇਣ ਵਿੱਚ ਕਥਿਤ ਅੜਿੱਕਾ ਡਾਹਿਆ ਤੇ ਪਿੰਡ ਵਿਚ ਕਥਿਤ ਤੌਰ ’ਤੇ ਕੋਈ ਵਿਕਾਸ ਨਹੀਂ ਕਰਵਾਇਆ। ਪਿੰਡ ਵਾਸੀਆਂ ਨੇ ਰੋਸ ਜਤਾਇਆ ਕਿ ਵੋਟਾਂ ਤੋਂ ਪਹਿਲਾਂ ਕੀਤੇ ਵਾਅਦੇ ਤਾਂ ਪੂਰੇ ਕੀ ਕਰਨੇ ਸਨ, ਉਲਟਾ ਪਿੰਡ ਦਾ ਕੋਈ ਵੀ ਵਿਕਾਸ ਨਹੀਂ ਕੀਤਾ ਗਿਆ। ਉਨ੍ਹਾਂ ਕਿਹਾ ਕਿ ਵਿਧਾਇਕ ਹੁਣ ਵੋਟਾਂ ਲੈਣ ਖਾਤਰ ਗੇੜੇ ਲਗਾ ਰਿਹਾ ਹੈ। ਪਿੰਡ ਵਾਸੀਆਂ ਨੇ ਸੁਆਲ ਕੀਤਾ ਕਿ ਉਹ ਪਹਿਲਾਂ ਪੰਜ ਸਾਲ ਕਿੱਥੇ ਰਹੇ ਤੇ ਹੁਣ ਕਿਉਂ ਉਨ੍ਹਾਂ ਦੇ ਪਿੰਡ ਆਇਆ ਹੈ। ਇਸੇ ਦੌਰਾਨ ਵਿਧਾਇਕ ਘੁਬਾਇਆ ਨੇ ਜਵਾਬ ਦੇਣ ਦੀ ਬਜਾਏ ਆਪਣੀ ਗੱਡੀ ਵਿੱਚ ਬੈਠ ਕੇ ਵਾਪਸ ਜਾਣਾ ਹੀ ਠੀਕ ਸਮਝਿਆ। ਜ਼ਿਕਰਯੋਗ ਹੈ ਕਿ ਕਾਂਗਰਸ ਪਾਰਟੀ ਵੱਲੋਂ ਅਜੇ ਟਿਕਟਾਂ ਦੀ ਵੰਡ ਦੀ ਲਿਸਟ ਜਾਰੀ ਕੀਤੀ ਜਾਣੀ ਹੈ। ਇਸ ਵੇਲੇ ਮੌਜੂਦਾ ਵਿਧਾਇਕਾਂ ਦਾ ਵਿਰੋਧ ਹੋਣਾ ਵਿਧਾਇਕਾਂ ਲਈ ਟਿਕਟ ਲੈਣ ਵੇਲੇ ਵੱਡਾ ਅੜਿੱਕਾ ਬਣ ਸਕਦਾ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਨਵ-ਉਦਾਰਵਾਦੀ ਦੌਰ ਅਤੇ ਕਿਰਤ ਦੀ ਬੇਕਦਰੀ

ਸ਼ਹਿਰ

View All