ਪੰਜਾਬ ਵਾਸੀਆਂ ਨੇ ਆਪਣੇ ਏਕੇ ਨਾਲ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ: ਦੀਪਾਂਕਰ ਭੱਟਾਚਾਰੀਆ

ਪੰਜਾਬ ਵਾਸੀਆਂ ਨੇ ਆਪਣੇ ਏਕੇ ਨਾਲ ਕੇਂਦਰ ਦੀਆਂ ਲੋਕ ਵਿਰੋਧੀ ਨੀਤੀਆਂ ਦਾ ਡੱਟ ਕੇ ਵਿਰੋਧ ਕੀਤਾ: ਦੀਪਾਂਕਰ ਭੱਟਾਚਾਰੀਆ

ਪਰਸ਼ੋਤਮ ਬੱਲੀ

ਬਰਨਾਲਾ, 27 ਜਨਵਰੀ

ਸੀਪੀਆਈ (ਐੱਮਐੱਲ) ਲਿਬਰੇਸ਼ਨ ਨੇ ਇਥੇ ਤਰਕਸ਼ੀਲ ਭਵਨ ਵਿਖੇ ਸੂਬਾਈ ਕੇਡਰ ਕਨਵੈਨਸ਼ਨ ਜਥੇਬੰਦ ਕਰਕੇ ਆਪਣੀ ਚੋਣ ਮੁਹਿੰਮ ਆਰੰਭ ਕੀਤੀ। ਕਨਵੈਨਸ਼ਨ ਵਿੱਚ ਪਾਰਟੀ ਦੇ ਕੌਮੀ ਜਨਰਲ ਸਕੱਤਰ ਦੀਪਾਂਕਰ ਭੱਟਾਚਾਰੀਆ ਅਤੇ ਪੋਲਿਟ ਬਿਓਰੋ ਮੈਂਬਰ ਪ੍ਰਭਾਤ ਚੌਧਰੀ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ। ਕਨਵੈਨਸ਼ਨ ਦੀ ਸ਼ੁਰੂਆਤ ਵਿੱਚ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਪੜ੍ਹੀ ਗਈ ਅਤੇ ਅਹਿਦ ਕੀਤਾ ਗਿਆ ਕਿ ਮੋਦੀ ਸਰਕਾਰ ਅਤੇ ਆਰਐੱਸਐੱਸ ਵੱਲੋਂ ਸੰਵਿਧਾਨ ਵਿੱਚੋਂ ਬਰਾਬਰੀ, ਨਿਆਂ, ਸਮਾਜਵਾਦ, ਧਰਮ ਨਿਰਪੱਖਤਾ ਸੰਕਲਪਾਂ ਨੂੰ ਕੱਢ ਕੇ ਇਸ ਨੂੰ ਮੰਨੂਵਾਦ ਦੇ ਢਾਂਚੇ ਵਿੱਚ ਢਾਲ ਲੈਣ ਦੀਆਂ ਕੋਸ਼ਿਸ਼ਾਂ ਵਿਰੁੱਧ ਡੱਟਵੀਂ ਟੱਕਰ ਦਿੱਤੀ ਜਾਵੇਗੀ। ਕਨਵੈਨਸ਼ਨ ਨੇ ਮਤਾ ਪਾਸ ਕੀਤਾ ਕਿ ਪਾਰਟੀ ਪੰਜਾਬ ਅੰਦਰ ਵਿਧਾਨ ਚੋਣ ਮਜ਼ਦੂਰਾਂ-ਕਿਸਾਨਾਂ ਦੀਆਂ ਬੁਨਿਆਦੀ ਮੰਗਾਂ/ ਸੰਘਰਸ਼ਾਂ ਦੀ ਆਵਾਜ਼ ਨੂੰ ਵਿਧਾਨ ਸਭਾ ਵਿੱਚ ਪਹੁੰਚਾਉਣ ਦੇ ਟੀਚੇ ਨਾਲ ਲੜੇਗੀ। ਬੁਲਾਰਿਆਂ ਕਿਹਾ ਕਿ ਤਬਦੀਲੀ ਲਈ ਲੋਕ ਲੁਭਾਊ ਲਾਰੇ ਜਾਂ ਸਰਕਾਰ ਬਣਾ ਕੇ ਰਾਤੋ ਰਾਤ ਸਭ ਠੀਕ ਠਾਕ ਕਰ ਦੇਣ ਦੇ ਦਾਅਵੇ ਨਿਰੋਲ ਹਵਾਈ ਕਿਲੇ ਹਨ, ਵਿਧਾਨ ਸਭਾ ਵਿੱਚ ਇਨਕਲਾਬੀ ਵਿਚਾਰਾਂ ਨਾਲ ਲੈਸ ਮਜ਼ਬੂਤ ਵਿਰੋਧੀ ਧਿਰ ਦੀ ਲੋੜ ਹੈ। ਦੀਪਾਂਕਰ ਭੱਟਾਚਾਰੀਆ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੇ ਪਿਛਲੀਆਂ ਵਿਧਾਨ ਸਭਾ ਚੋਣਾਂ ਵਿੱਚ ਅਕਾਲੀ ਭਾਜਪਾ ਗਠਜੋੜ ਨੂੰ ਹਰਾਇਆ ਸੀ ਪਰ ਕਾਂਗਰਸ ਸਰਕਾਰ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਭਾਜਪਾ ਨਾਲ ਰਲ ਕੇ ਚੋਣ ਲੜ ਰਿਹਾ ਹੈ ਅਤੇ ਤਬਦੀਲੀ ਤੇ ਇਨਕਲਾਬ ਦੇ ਦਾਅਵੇ ਨਾਲ ਜਿੱਤੀ ਆਮ ਆਦਮੀ ਪਾਰਟੀ ਨੇ ਵੀ ਨਾ ਕਿਸੇ ਸੰਘਰਸ਼ ਵਿੱਚ ਕੋਈ ਭੂਮਿਕਾ ਨਿਭਾਈ ਅਤੇ ਨਾ ਅਪਣੇ ਵਿਧਾਇਕਾਂ ਨੂੰ ਹੀ ਇੱਕਠੇ ਰੱਖ ਸਕੀ।

ਪੰਜਾਬ ਦੇ ਲੋਕਾਂ ਨੇ ਆਪਣੇ ਏਕੇ ਦੇ ਜ਼ੋਰ ’ਤੇ ਮੋਦੀ ਸਰਕਾਰ ਦੇ ਲੋਕ ਵਿਰੋਧੀ ਕਦਮਾਂ ਦਾ ਡਟ ਕੇ ਵਿਰੋਧ ਕੀਤਾ ਹੈ ਅਤੇ ਤਿੰਨ ਕਾਲੇ ਖੇਤੀ ਕਾਨੂੰਨ ਰੱਦ ਕਰਵਾਉਣ ਦੇ ਰੂਪ ਵਿਚ ਇਤਿਹਾਸਕ ਜਿੱਤ ਵੀ ਹਾਸਲ ਕੀਤੀ। ਕਨਵੈਨਸ਼ਨ ਵਿੱਚ ਲਿਬਰੇਸ਼ਨ ਵਲੋਂ ਨਾਮਜ਼ਦ ਉਮੀਦਵਾਰਾਂ ਨੇ ਵਾਰੀ-ਵਾਰੀ ਲੋਕਾਂ ਦੇ ਹੱਕਾਂ ਅਤੇ ਘੋਲਾਂ ਪ੍ਰਤੀ ਵਫਾਦਾਰੀ ਦੀ ਸਹੁੰ ਚੁੱਕੀ। ਇਨ੍ਹਾਂ ਉਮੀਦਵਾਰਾਂ ਵਿੱਚ ਬੁਢਲਾਡਾ ਤੋਂ ਨਿੱਕਾ ਸਿੰਘ ਬਹਾਦਰਪੁਰ, ਸਰਦੂਲਗੜ੍ਹ ਤੋਂ ਗੁਰਮੀਤ ਸਿੰਘ ਨੰਦਗੜ੍ਹ, ਸੁਨਾਮ ਤੋਂ ਹਰਭਗਵਾਨ ਭੀਖੀ, ਦਿੜ੍ਹਬਾ ਤੋਂ ਗੋਬਿੰਦ ਸਿੰਘ ਛਾਜਲੀ, ਧੂਰੀ ਤੋਂ ਹਰਪ੍ਰੀਤ ਸਿੰਘ ਸੂਲਰ ਘਰਾਟ, ਮੋਗਾ ਤੋਂ ਬਲਕਰਨ ਸਿੰਘ, ਮਹਿਲ ਕਲਾਂ ਤੋਂ ਗੁਰਪ੍ਰੀਤ ਸਿੰਘ ਰੂੜੇਕੇ, ਭਦੌੜ ਤੋਂ ਭਗਵੰਤ ਸਿੰਘ ਸਮਾਓ, ਫ਼ਿਰੋਜ਼ਪੁਰ ਦਿਹਾਤੀ ਤੋਂ ਪਰਮਜੀਤ ਕੌਰ ਮੁੱਦਕੀ, ਫਰੀਦਕੋਟ ਤੋਂ ਸੱਤਨਾਮ ਸਿੰਘ ਪੱਖੀ ਖੁਰਦ ਸਾਮਲ ਸਨ। ਕਨਵੈਨਸ਼ਨ ਨੂੰ ਸੂਬਾ ਸਕੱਤਰ ਰਾਜਵਿੰਦਰ ਸਿੰਘ ਰਾਣਾ, ਭਗਵੰਤ ਸਿੰਘ ਸਮਾਓ, ਕੇਂਦਰੀ ਕਮੇਟੀ ਮੈਂਬਰ ਕੰਵਲਜੀਤ ਚੰਡੀਗੜ੍ਹ, ਸੂਬਾ ਸਕੱਤਰੇਤ ਮੈਂਬਰ ਬਲਬੀਰ ਸਿੰਘ ਰੰਧਾਵਾ ਨੇ ਵੀ ਸੰਬੋਧਨ ਕੀਤਾ। ਕਨਵੈਨਸ਼ਨ ਦੀ ਕਾਰਵਾਈ ਕਾਮਰੇਡ ਸੁਖਦਰਸ਼ਨ ਸਿੰਘ ਨੱਤ ਨੇ ਚਲਾਈ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਜਨਤਕ ਅਦਾਰਿਆਂ ਦੀ ਵੇਚ-ਵੱਟ

ਜਨਤਕ ਅਦਾਰਿਆਂ ਦੀ ਵੇਚ-ਵੱਟ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਸਨਅਤੀ ਨਿਕਾਸ ਅਤੇ ਭੋਜਨ ਦੀ ਗੁਣਵੱਤਾ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਪਾਕਿਸਤਾਨ ਲਈ ਕੋਈ ਸੌਖਾ ਰਾਹ ਨਹੀਂ

ਵਕਤੋਂ ਖੁੰਝ ਗਈ ਆਰਬੀਆਈ

ਵਕਤੋਂ ਖੁੰਝ ਗਈ ਆਰਬੀਆਈ

ਸ਼ਹਿਰ

View All