DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਿਹਾਇਸ਼ੀ ਕੰਪਲੈਕਸ ਦੇ ਸੁੰਦਰੀਕਰਨ ਪ੍ਰਾਜੈਕਟ ਨੂੰ ਧੱਬਾ

ਡਿਪਟੀ ਕਮਿਸ਼ਨਰ ਰਿਹਾਇਸ਼ ਕੰਪਲੈਕਸ (ਜਲ ਘਰ) ਦੇ ਸੁੰਦਰੀਕਰਨ ਦਾ ਪ੍ਰਾਜੈਕਟ ਠੇਕੇਦਾਰ ਦੀ ਲਾਪਰਵਾਹੀ ਕਾਰਨ ਅੱਧ-ਵਿਚਾਲੇ ਲਟਕਿਆ ਹੋਇਆ ਹੈ। ਨਗਰ ਕੌਂਸਲ ਵੱਲੋਂ ਇਹ ਪ੍ਰਾਜੈਕਟ 3 ਨਵੰਬਰ 2025 ਨੂੰ 1 ਕਰੋੜ 3 ਲੱਖ 85 ਹਜ਼ਾਰ 113 ਰੁਪਏ ਵਿੱਚ ਸਾਗਰ ਐਂਟਰਪ੍ਰਾਇਜਜ਼ ਨੂੰ ਅਲਾਟ...

  • fb
  • twitter
  • whatsapp
  • whatsapp
Advertisement

ਡਿਪਟੀ ਕਮਿਸ਼ਨਰ ਰਿਹਾਇਸ਼ ਕੰਪਲੈਕਸ (ਜਲ ਘਰ) ਦੇ ਸੁੰਦਰੀਕਰਨ ਦਾ ਪ੍ਰਾਜੈਕਟ ਠੇਕੇਦਾਰ ਦੀ ਲਾਪਰਵਾਹੀ ਕਾਰਨ ਅੱਧ-ਵਿਚਾਲੇ ਲਟਕਿਆ ਹੋਇਆ ਹੈ। ਨਗਰ ਕੌਂਸਲ ਵੱਲੋਂ ਇਹ ਪ੍ਰਾਜੈਕਟ 3 ਨਵੰਬਰ 2025 ਨੂੰ 1 ਕਰੋੜ 3 ਲੱਖ 85 ਹਜ਼ਾਰ 113 ਰੁਪਏ ਵਿੱਚ ਸਾਗਰ ਐਂਟਰਪ੍ਰਾਇਜਜ਼ ਨੂੰ ਅਲਾਟ ਕੀਤਾ ਗਿਆ ਸੀ ਜਿਸ ਵਿੱਚ ਨਵੇਂ ਪੌਦੇ ਲਾਉਣ, ਰੌਸ਼ਨੀ, ਸਾਊਂਡ ਸਿਸਟਮ, ਫੁਹਾਰੇ, ਫੁੱਟਪਾਥ, ਚਾਰਦੀਵਾਰੀ ਦੇ ਕੰਮ ਸ਼ਾਮਲ ਹੈ। ਟੈਂਕਾਂ ਅਤੇ ਰਸਤਿਆਂ ਦੇ ਨਾਲ-ਨਾਲ ਹਰੀਆਂ ਪੱਟੀਆਂ, ਫੁੱਲਦਾਰ ਪੌਦੇ, ਛਾਂਦਾਰ ਰੁੱਖ ਅਤੇ ਘਾਹ ਲਾਉਣ ਲਈ ਜਗ੍ਹਾ ਨਿਸ਼ਾਨਬੱਧ ਕੀਤੀ ਗਈ ਹੈ। ਲੈਂਡ ਸਕੇਪਿੰਗ ਲਈ ਕਿਆਰੀਆਂ ਡੇਢ ਫੁੱਟ ਡੂੰਘੀਆਂ ਕਰ ਕੇ ਖੇਤ ਦੀ ਮਿੱਟੀ ਅਤੇ ਜੈਵਿਕ ਖਾਦ ਪਾ ਕੇ ਬੂਟੇ ਲਾਉਣੇ ਸਨ ਪਰ ਕੰਪਲੈਕਸ ਵਿਚਲੀਆਂ ਸੈਂਕੜੇ ਕਿਆਰੀਆਂ ਵਿੱਚੋਂ ਇਕ ਵੀ ਕਿਆਰੀ ਤਿਆਰ ਨਹੀਂ। ਜਿਹੜਾ ਕੰਮ ਹੋਇਆ ਹੈ ਕਿ ਉਸ ਵਿੱਚ ਵੀ ਵੱਡੀ ਲਾਪਵਾਰੀ ਸਾਹਮਣੇ ਆਈ ਹੈ। ‘ਸਮਾਰਟ ਮਾਰਨਿੰਗ ਵਾਕ’ ਦੇ ਮੈਂਬਰਾਂ ਅੰਮ੍ਰਿਤਪਾਲ ਸਿੰਘ ਨੇ ਦੱਸਿਆ ਕਿ ਠੇਕੇਦਾਰ ਵੱਲੋਂ ਜਲਘਰ ਵਿੱਚ ਜਿਹੜਾ ਫੁੱਟਪਾਥ ਬਣਾਇਆ ਹੈ, ਉਹ ਜਲਘਰ ਦੇ ਸਟੋਰ ਟੈਂਕਾਂ ਤੋਂ ਉੱਚਾ ਹੈ। ਇਸ ਕਰਕੇ ਫੁੱਟਪਾਥ ਉੱਪਰ ਪਸ਼ੂਆਂ ਦੇ ਮਲ-ਮੂਤਰ ਡਿੱਗੀਆਂ ਵਿੱਚ ਪੈਂਦਾ ਹੈ। ਫੁੱਟਪਾਥ ਦੇ ਪਾਸੀਂ ਮਿੱਟੀ ਨਾ ਹੋਣ ਕਰਕੇ ਇਹ ਟੁੱਟਣ ਲੱਗਿਆ ਹੈ। ਬਾਰਸ਼ ਦੇ ਪਾਣੀ ਦੀ ਕੋਈ ਨਿਕਾਸੀ ਨਹੀਂ। ਨਵੇਂ ਲਾਏ ਬਿਜਲੀ ਦੇ ਖੰਭਿਆਂ ਵਿੱਚੋਂ ਅੱਧੇ ਬੰਦ ਪਏ ਹਨ। ਚਾਰਦੀਵਾਰ ਟੁੱਟੀ ਹੋਣ ਕਰਕੇ ਪਸ਼ੂ ਜਲਘਰ ਵਿੱਚ ਆ ਜਾਂਦੇ ਹਨ।

ਅਧਿਕਾਰੀ ਵੀ ਠੇਕੇਦਾਰ ਤੋਂ ਔਖੇ

ਜਨ ਸਿਹਤ ਵਿਭਾਗ ਦੇ ਐੱਸ ਡੀ ਓ ਜਗਮੋਹਨ ਸਿੰਘ ਨੇ ਦੱਸਿਆ ਕਿ ਜਲ ਘਰ ਦੀ ਕੰਧ ਟੁੱਟੀ ਹੋਣ ਕਰਕੇ ਪਸ਼ੂ ਕੰਪਲੈਕਸ ਵਿੱਚ ਆ ਜਾਂਦੇ ਹਨ। ਬੂਟੇ ਤੋੜਦੇ ਹਨ। ਮਲ ਮੂਤਰ ਕਰਦੇ ਹਨ। ਇਹੀ ਗੰਦਗੀ ਪਾਣੀ ਦੇ ਟੈਂਕਾਂ ਵਿੱਚ ਜਾਂਦੀ ਹੈ। ਠੇਕੇਦਾਰ ਨੂੰ ਕੰਮ ਜਲਦੀ ਮੁਕੰਮਲ ਕਰਨ ਲਈ ਕਈ ਚਿੱਠੀਆਂ ਕੱਢੀਆਂ ਹਨ ਪਰ ਉਸ ਦੀ ਸਿਹਤ ’ਤੇ ਕੋਈ ਅਸਰ ਨਹੀਂ ਹੋ ਰਿਹਾ। ਕੌਂਸਲ ਦੇ ਕਾਰਜਸਾਧਕ ਅਫਸਰ ਵਰੁਣ ਸਹੋਤਾ ਨੇ ਦੱਸਿਆ ਕਿ ਕੌਂਸਲ ਵੱਲੋਂ ਠੇਕੇਦਾਰ ਫਰਮ ਸਾਗਰ ਐਂਟਰਪ੍ਰਾਇਜਜ਼ ਨੂੰ ਕਈ ਨੋਟਿਸ ਜਾਰੀ ਕੀਤੇ ਗਏ ਸਨ। ਠੇਕੇਦਾਰ ਨੇ ਜੁਲਾਈ ਵਿੱਚ ਕੰਮ ਮੁਕੰਮਲ ਕਰਨ ਲਈ ਕਿਹਾ ਸੀ ਪਰ ਅਜੇ ਵੀ ਲੈਂਡਸਕੇਪਿੰਗ, ਸਾਊਂਡ ਸਿਸਟਮ, ਚਾਰਦੀਵਾਰ ਅਤੇ ਹੋਰ ਕੁਝ ਕੰਮ ਸ਼ੁਰੂ ਨਹੀਂ ਹੋਏ। ਇਸ ਸਬੰਧੀ ਵੀ ਵਿਭਾਗ ਵੱਲੋਂ ਠੇਕੇਦਾਰ ਨੂੰ ਨੋਟਿਸ ਜਾਰੀ ਕੀਤਾ ਹੋਇਆ ਹੈ ਅਤੇ ਜਲਦੀ ਹੀ ਕੰਮ ਮੁਕੰਮਲ ਕਰਵਾਇਆ ਜਾਵੇਗਾ। ਜੇ ਫਿਰ ਵੀ ਨਾ ਕੀਤਾ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
×