DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Bathinda Police ਵਿੱਚ ਫੇਰਬਦਲ; ਅੱਠ ਅਧਿਕਾਰੀਆਂ ਦੇ ਤਬਾਦਲੇ

ਚਾਰ ਥਾਣਿਆਂ ਦੇ ਐੱਸ ਐੱਚ ਓ ਬਦਲੇ; ਪੁਲੀਸ ਚੌਕੀਆਂ ਦੇ ਇੰਚਾਰਜਾਂ ਦੀਆਂ ਵੀ ਬਦਲੀਆਂ ਡਿਊਟੀਆਂ

  • fb
  • twitter
  • whatsapp
  • whatsapp
featured-img featured-img
ਸੰਕੇਤਕ ਤਸਵੀਰ।
Advertisement

ਬਠਿੰਡਾ ਪੁਲੀਸ ਵਿੱਚ ਅੱਠ ਅਧਿਕਾਰੀਆਂ ਦੇ ਤਬਾਦਲੇ ਅਤੇ ਨਵੀਆਂ ਤਾਇਨਾਤੀਆਂ ਕੀਤੀਆਂ ਗਈਆਂ ਹਨ। ਇਸ ਤਹਿਤ ਕਈ ਥਾਣਿਆਂ ਦੇ ਮੁਖੀਆਂ ਸਮੇਤ ਪੁਲੀਸ ਚੌਕੀਆਂ ਦੇ ਇੰਚਾਰਜ ਵੀ ਬਦਲੇ ਗਏ ਹਨ।

ਐੱਸ ਐੱਸ ਪੀ ਡਾ. ਜੋਤੀ ਯਾਦਵ ਬੈਂਸ ਵੱਲੋਂ ਜਾਰੀ ਹੁਕਮਾਂ ਅਨੁਸਾਰ ਇੰਸਪੈਕਟਰ ਸੁਖਵਿੰਦਰ ਸਿੰਘ ਨੂੰ ਥਾਣਾ ਬਾਲਿਆਂਵਾਲੀ ਦੇ ਮੁੱਖ ਅਫ਼ਸਰ ਤੋਂ ਬਦਲ ਕੇ ਥਾਣਾ ਨੰਦਗੜ੍ਹ ਦਾ ਮੁੱਖ ਅਫ਼ਸਰ ਲਾਇਆ ਗਿਆ ਹੈ। ਇਸੇ ਤਰ੍ਹਾਂ ਇੰਸਪੈਕਟਰ ਬੇਅੰਤ ਸਿੰਘ ਨੂੰ ਥਾਣਾ ਨੰਦਗੜ੍ਹ ਤੋਂ ਬਦਲ ਕੇ ਥਾਣਾ ਬਾਲਿਆਂਵਾਲੀ ਦਾ ਮੁੱਖ ਅਫ਼ਸਰ ਤਾਇਨਾਤ ਕੀਤਾ ਗਿਆ ਹੈ। ਇੰਸਪੈਕਟਰ ਜਗਦੀਪ ਸਿੰਘ ਨੂੰ ਥਾਣਾ ਸੰਗਤ ਦੇ ਮੁੱਖ ਅਫ਼ਸਰ ਦੇ ਅਹੁਦੇ ਤੋਂ ਬਦਲ ਕੇ ਮੁੱਖ ਅਫ਼ਸਰ ਥਾਣਾ ਨਥਾਣਾ ਲਾਇਆ ਗਿਆ ਹੈ। ਇੰਸਪੈਕਟਰ ਹਰਬੰਸ ਸਿੰਘ ਨੂੰ ਪੁਲੀਸ ਲਾਈਨ ਬਠਿੰਡਾ ਤੋਂ ਬਦਲ ਕੇ ਥਾਣਾ ਸੰਗਤ ਦਾ ਮੁੱਖ ਅਫ਼ਸਰ ਲਾਇਆ ਗਿਆ ਹੈ।

Advertisement

ਇਸੇ ਤਰ੍ਹਾਂ ਸਹਾਇਕ ਥਾਣੇਦਾਰ ਗੁਰਪ੍ਰੀਤ ਸਿੰਘ ਨੂੰ ਇੰਡਸਟਰੀਅਲ ਏਰੀਆ ਪੁਲੀਸ ਚੌਕੀ ਦੇ ਇੰਚਾਰਜ ਤੋਂ ਬਦਲ ਕੇ ਚੌਕੀ ਕੇਂਦਰੀ ਜੇਲ੍ਹ ਬਠਿੰਡਾ ਦਾ ਇੰਚਾਰਜ ਲਾਇਆ ਗਿਆ ਹੈ। ਜਦਕਿ ਸਹਾਇਕ ਥਾਣੇਦਾਰ ਪ੍ਰਦੀਪ ਕੁਮਾਰ ਨੂੰ ਇੰਚਾਰਜ ਚੌਕੀ ਕੇਂਦਰੀ ਜੇਲ੍ਹ ਬਠਿੰਡਾ ਤੋਂ ਬਦਲ ਕੇ ਇੰਡਸਟਰੀਅਲ ਏਰੀਆ ਪੁਲੀਸ ਚੌਕੀ ਦਾ ਇੰਚਾਰਜ ਤਾਇਨਾਤ ਕੀਤਾ ਗਿਆ ਹੈ।

Advertisement

ਹੁਕਮਾਂ ਮੁਤਾਬਿਕ ਏ ਐੱਸ ਆਈ ਗੁਰਜੰਟ ਸਿੰਘ ਨੂੰ ਅਕਾਊਂਟ ਬਰਾਂਚ ਡੀ ਪੀ ਓ ਬਠਿੰਡਾ ਤੋਂ ਬਦਲ ਕੇ ਅਕਾਊਂਟੈਂਟ ਡੀ ਪੀ ਓ ਬਠਿੰਡਾ ਅਤੇ ਏ ਐੱਸ ਆਈ ਬਲਜੀਤ ਸਿੰਘ ਨੂੰ ਅਕਾਊਂਟੈਂਟ ਡੀ ਪੀ ਓ ਬਠਿੰਡਾ ਤੋਂ ਸੁਪਰਵਿਜ਼ਨ ਅਫ਼ਸਰ ਅਕਾਊਂਟ ਬਰਾਂਚ ਅਤੇ ਜੀ ਪੀ ਐੱਫ ਬਰਾਂਚ ਡੀ ਪੀ ਓ ਬਠਿੰਡਾ ਵਿਖੇ ਤਾਇਨਾਤ ਕੀਤਾ ਗਿਆ ਹੈ। ਸਾਰੇ ਅਧਿਕਾਰੀਆਂ ਨੂੰ ਆਪਣੀਆਂ ਨਵੀਆਂ ਤਾਇਨਾਤੀਆਂ ’ਤੇ ਹਾਜ਼ਰ ਹੋ ਕੇ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ ਗਏ ਹਨ।

Advertisement
×