ਬਰੇਟਾ ਥਾਣਾ ਮੁਖੀ ਸਣੇ 9 ਪੁਲੀਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ

ਬਰੇਟਾ ਥਾਣਾ ਮੁਖੀ ਸਣੇ 9 ਪੁਲੀਸ ਮੁਲਾਜ਼ਮਾਂ ਦੀ ਰਿਪੋਰਟ ਪਾਜ਼ੇਟਿਵ

ਬਰੇਟਾ ਵਿਚ ਥਾਣੇ ਨੂੰ ਤਾਲਾ ਲਗਾਉਂਦੇ ਹੋਏ ਅਧਿਕਾਰੀ।

ਸੱਤ ਪ੍ਰਕਾਸ਼ ਸਿੰਗਲਾ
ਬਰੇਟਾ, 4 ਅਗਸਤ

ਇੱਥੇ ਪਿਛਲੇ ਸ਼ੁੱਕਰਵਾਰ ਨੂੰ ਪੁਲੀਸ ਥਾਣੇ ਦੇ ਸਮੂਹ ਸਟਾਫ ਅਤੇ ਲਾਗਲੇ ਪਿੰਡਾਂ ਦੀਆਂ ਗਰਭਵਤੀ ਔਰਤਾਂ ਸਮੇਤ ਕੁੱਲ 135 ਕਰੋਨਾ ਸੈਂਪਲ ਲਏ ਗਏ ਸਨ। ਇਨ੍ਹਾਂ ਵਿੱਚ ਲਗਭਗ 80 ਪੁਲੀਸ ਮੁਲਾਜ਼ਮਾਂ ਦੇ ਸੈਂਪਲ ਸਨ। ਇੰਨ੍ਹਾਂ ਵਿਚੋਂ ਅੱਜ ਥਾਣਾ ਮੁਖੀ ਜਸਵੰਤ ਸਿੰਘ ਸਮੇਤ 9 ਪੁਲੀਸ ਕਰਮਚਾਰੀਆਂ ਜਿੰਨ੍ਹਾ ਵਿੱਚ ਸਹਾਇਕ ਸਬ-ਇੰਸਪੈਕਟਰ ਅਮਰੀਕ ਸਿੰਘ , ਹੌਲਦਾਰ ਪ੍ਰਿੰਸਦੀਪ ਸਿੰਘ, ਜਤਿੰਦਰਪਾਲ ਸਿੰਘ, ਕਾਂਸਟੇਬਲ ਮਨਿੰਦਰ ਸਿੰਘ, ਹੋਮਗਾਰਡ ਜਵਾਨ ਕਸ਼ਮੀਰ ਸਿੰਘ, ਪਰਗਟ ਸਿੰਘ, ਹਾਕਮ ਸਿੰਘ ਤੋਂ ਇਲਾਵਾ ਸਾਂਝ ਕੇਂਦਰ ਦੀ ਲਵਪ੍ਰੀਤ ਕੌਰ ਸ਼ਾਮਿਲ ਹਨ, ਦੀਆਂ ਕਰੋਨਾ ਰਿਪੋਰਟਾਂ ਪਾਜ਼ੇਟਿਵ ਆਈਆਂ ਹਨ। ਇਨ੍ਹਾਂ ਨੂੰ ਅੱਜ ਮਾਨਸਾ ਬੁਲਾਇਆ ਗਿਆ। ਥਾਣੇ ਦੇ ਸੂਤਰਾਂ ਅਨੁਸਾਰ ਇਸ ਮਗਰੋਂ ਥਾਣੇ ਦੇ ਬਾਕੀ ਸਟਾਫ ਨੂੰ ਵੀ ਮਾਨਸਾ ਡੀ.ਪੀ.ਓ ਦਫਤਰ ਵੱਲੋਂ ਧਰਮਸ਼ਾਲਾ ਜਾਂਚ ਲਈ ਬੁਲਾਇਆ ਗਿਆ ਹੈ। ਇਸ ਤੋਂ ਇਲਾਵਾ ਨਾਲ ਦੇ ਪਿੰਡ ਬਹਾਦਰਪੁਰ ਦੇ ਸਾਬਕਾ ਫੌਜੀ ਮਿੱਠੂ ਸਿੰਘ ਦੀ ਰਿਪੋਰਟ ਵੀ ਕਰੋਨਾ ਪਾਜ਼ੇਟਿਵ ਦੱਸੀ ਗਈ ਹੈ। ਇਸ ਮਗਰੋਂ ਬਰੇਟਾ ਦਾ ਸਾਰਾ ਥਾਣਾ ਖਾਲੀ ਹੋ ਜਾਣ ਕਾਰਨ ਮੁੱਖ ਗੇਟ ਨੂੰ ਤਾਲਾ ਲਗਾ ਦਿੱਤਾ ਗਿਆ। ਇਸ ਦੋਰਾਨ ਇੱਥੇ ਕੈਂਚੀਆਂ ਵਾਲਾ ਪੁਲੀਸ ਨਾਕਾ ਵੀ ਸੁੰਨਾ ਹੋ ਗਿਆ।

ਭੁੱਚੋ ਮੰਡੀ (ਪਵਨ ਗੋਇਲ): ਸ਼ਹਿਰ ਵਿੱਚ ਇੱਕ ਹੋਰ ਪੁਲੀਸ ਮੁਲਾਜ਼ਮ ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ। ਇਸ ਨਾਲ ਸ਼ਹਿਰ ਵਿੱਚ ਕਰੋਨਾ ਪੀੜਤਾਂ ਦੀ ਗਿਣਤੀ ਵਧ ਕੇ 17 ਹੋ ਗਈ ਹੈ। ਸਿਹਤ ਮੁਲਾਜ਼ਮ ਰਾਜਵਿੰਦਰ ਰੰਗੀਲਾ ਨੇ ਦੱਸਿਆ ਕਿ ਇਹ ਪੁਲੀਸ ਮੁਲਾਜ਼ਮ ਮੋਗਾ ਜਿਲ੍ਹੇ ਦੇ ਕਸਬੇ ਬੱਧਨੀ ਕਲਾਂ ਵਿੱਚ ਏਐੱਸਆਈ ਵਜੋਂ ਤਾਇਨਾਤ ਹੈ। ਕਰੋਨਾ ਟੈਸਟ ਦਾ ਸੈਂਪਲ ਦੇਣ ਮਗਰੋਂ ਉਹ ਭੁੱਚੋ ਮੰਡੀ ਆ ਗਿਆ ਸੀ।

ਸ਼ਹਿਣਾ (ਪ੍ਰਮੋਦ ਸਿੰਗਲਾ): ਕਸਬੇ ਸ਼ਹਿਣਾ ਵਿੱਚ ਇਕ ਮਹਿਲਾ ਕਰੋਨਾ ਪਾਜ਼ੇਟਿਵ ਪਾਈ ਗਈ ਹੈ। ਉਸ ਦਾ ਪਤੀ ਹਫਤਾ ਪਹਿਲਾ ਕਰੋਨਾ ਪਾਜ਼ੇਟਿਵ ਪਾਇਆ ਗਿਆ ਸੀ। ਮਲਟੀਪਰਪਜ਼ ਮਲੇਰੀਆ ਵਰਕਰ ਸੁਖਰਾਜ ਸਿੰਘ ਨੇ ਦੱਸਿਆ ਕਿ ਮਹਿਲਾ ਨੂੰ ਇਕਾਂਤਵਾਸ ਕੀਤਾ ਗਿਆ ਹੈ। ਦੂਸਰੇ ਪਾਸੇ ਪੇਂਡੂ ਖੇਤਰਾਂ ’ਚ ਕਰੋਨਾ ਪਾਜ਼ੇਟਿਵ ਦੇ ਵਧ ਰਹੇ ਮਰੀਜ਼ਾਂ ਕਾਰਨ ਲੋਕਾਂ ’ਚ ਦਹਿਸ਼ਤ ਪਾਈ ਜਾ ਰਹੀ ਹੈ। ਬਲਾਕ ਸ਼ਹਿਣਾ ਦੇ ਪਿੰਡ ਜਗਜੀਤਪੁਰਾ ’ਚੋਂ ਇੱਕ ਅਤੇ ਨੈਣੇਵਾਲ ’ਚੋਂ 2 ਮਰੀਜ਼ ਕਰੋਨਾ ਪਾਜ਼ੇਟਿਵ ਪਾਏ ਗਏ ਹਨ।

ਡਾਕਟਰ ਦੀ ਰਿਪੋਰਟ ਪਾਜ਼ੇਟਿਵ

ਫਰੀਦਕੋਟ (ਜਸਵੰਤ ਜੱਸ): ਜ਼ਿਲ੍ਹਾ ਫਰੀਦਕੋਟ ’ਚ ਇੱਕ ਹੋਰ ਕਰੋਨਾ ਪਾਜ਼ੇਟਿਵ ਕੇਸ ਦੀ ਪੁਸ਼ਟੀ ਹੋਈ ਹੈ ਜਦੋਂਕਿ ਇਕ ਮਰੀਜ਼ ਨੂੰ ਤੰਦਰੁਸਤ ਹੋਣ ਉਪਰੰਤ ਹਸਪਤਾਲ ’ਚੋਂ ਛੁੱਟੀ ਦੇ ਦਿੱਤੀ ਗਈ ਹੈ। ਸਿਵਲ ਸਰਜਨ ਡਾ. ਰਜਿੰਦਰ ਕੁਮਾਰ ਨੇ ਦੱਸਿਆ ਕਿ ਅੱਜ ਪ੍ਰਾਪਤ ਹੋਈਆਂ ਰਿਪੋਰਟਾਂ ਵਿੱਚ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਦਾ ਡਾਕਟਰ, ਜੋ ਗੁਰੂ ਨਾਨਕ ਕਲੋਨੀ ਵਿਚ ਰਹਿੰਦਾ ਹੈ, ਦੀ ਰਿਪੋਰਟ ਕਰੋਨਾ ਪਾਜ਼ੇਟਿਵ ਆਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਮੁੱਖ ਖ਼ਬਰਾਂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਅਧੀਨ ਸੇਵਾਵਾਂ ਚੋਣ ਬੋਰਡ ਵੱਲੋਂ 1090 ਪਟਵਾਰੀ, 440 ਜੂਨੀਅਰ ਡਰਾਫਟਸਮੈਨ ਅਤੇ 35 ਸਹਾਇਕ ਜੇਲ੍ਹ ਸੁਪਰਡੈਂਟ ਦੀ ਭਰਤੀ ਪ੍ਰਕਿਰਿਆ ਸ਼ੁਰੂ

ਛੇਤੀ ਜਾਰੀ ਹੋਵੇਗਾ ਇਸ਼ਤਿਹਾਰ ਤੇ ਮੰਗੀਆਂ ਜਾਣਗੀਆਂ ਆਨਲਾਈਨ ਅਰਜ਼ੀਆਂ

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਮੋਗਾ ’ਚ ਨਕਲੀ ਕੀਟਨਾਸ਼ਕਾਂ ਦੇ ਕਾਰੋਬਾਰ ਦਾ ਪਰਦਾਫ਼ਾਸ਼

ਲੁਧਿਆਣਾ ਤੋਂ ਆਏ ਸਪਲਾਇਰ ਕਾਰ ਸਣੇ ਸਿਟੀ ਪੁਲੀਸ ਵੱਲੋਂ ਕਾਬੂ

ਸ਼ਹਿਰ

View All