ਬਠਿੰਡਾ (ਟਨਸ): ਕਿਸਾਨ ਅੰਦੋਲਨ ’ਚ ਸਰਗਰਮ ਲੱਖਾ ਸਿਧਾਣਾ ਦਾ ਭਾਰਤ ਵਿੱਚ ਫੇਸਬੁੱਕ ਪੇਜ ਹਟਾ ਦਿੱਤਾ ਗਿਆ ਹੈ। ਗਣਤੰਤਰ ਦਿਵਸ ਮੌਕੇ ਲਾਲ ਕਿਲੇ ’ਤੇ ਵਾਪਰੀਆਂ ਘਟਨਾਵਾਂ ਲਈ ਲੱਖਾ ਸਿਧਾਣਾ ਨੂੰ ਦੋਸ਼ੀ ਠਹਿਰਾਉਂਦਿਆਂ ਦਿੱਲੀ ਪੁਲੀਸ ਨੇ ਉਸ ਦੀ ਗ੍ਰਿਫ਼ਤਾਰੀ ’ਤੇ ਇਕ ਲੱਖ ਰੁਪਏ ਦਾ ਇਨਾਮ ਰੱਖਿਆ ਹੋਇਆ ਹੈ। ਉਸ ਦੇ 3 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਸ ਦੇ ਪ੍ਰਸ਼ੰਸਕਾਂ ਦਾ ਦਾਅਵਾ ਹੈ ਕਿ ਸਰਕਾਰ ਨੇ ਉਸ ਦੇ ਪੇਜ ’ਤੇ ਪਾਬੰਦੀ ਲਗਾ ਦਿੱਤੀ ਹੈ, ਜਦੋਂਕਿ ਅਮਰੀਕਾ ਅਤੇ ਇਟਲੀ ਦੇ ਲੋਕ ਉਸ ਦਾ ਫੇਸਬੁੱਕ ਪੇਜ ਵੇਖ ਸਕਦੇ ਹਨ। ਉਸ ਦੇ ਸਮਰਥਕਾਂ ਨੇ 23 ਫਰਵਰੀ ਨੂੰ ਮਹਿਰਾਜ ਪਿੰਡ ’ਚ ਵੱਡੀ ਰੈਲੀ ਕੀਤੀ ਸੀ ਜਿਸ ’ਚ ਲੱਖੇ ਨੇ ਵੀ ਸੰਬੋਧਨ ਕੀਤਾ ਸੀ।