
ਸਕੂਲ ਦਾ ਉਦਘਾਟਨ ਕਰਦੇ ਹੋਏ ਦਿ ਗ੍ਰੇਟ ਖਲੀ ਤੇ ਪ੍ਰਸ਼ਾਸਨਿਕ ਅਧਿਕਾਰੀ।
ਸੁੰਦਰ ਨਾਥ ਆਰੀਆ
ਅਬੋਹਰ, 27 ਮਾਰਚ
ਨਿਊ ਵੀਅਰਵੈਲ ਦੇ ਸੰਚਾਲਕ ਵਰਮਾ ਪਰਿਵਾਰ ਵੱਲੋਂ ਸੰਸਥਾ ਦੇ ਕੋ-ਫਾਊਂਡਰ ਅਤੇ ਸੀਈਓ ਰੋਹਿਤ ਵਰਮਾ ਦੀ ਅਗਵਾਈ ਹੇਠ ਸਥਾਨਕ ਸੀਤੋ ਰੋਡ ’ਤੇ ਐਨ ਡਬਲਯੂ ਡਬਲਯੂ ਰੈਵਨਵੁੱਡ ਇੰਟਰਨੈਸ਼ਨਲ ਸਕੂਲ ਦਾ ਉਦਘਾਟਨ ਕੀਤਾ ਗਿਆ। ਇਸ ਦੌਰਾਨ ਰੈਸਲਰ ਦੀ ਗ੍ਰੇਟ ਖਲੀ, ਡਿਪਟੀ ਕਮਿਸ਼ਨਰ ਸੇਨੂ ਦੁੱਗਲ, ਐਸਐਸਪੀ ਫਾਜ਼ਿਲਕਾ ਅਵਨੀਤ ਕੌਰ ਸਿੱਧੂ ਮੁੱਖ ਮਹਿਮਾਨ ਦੇ ਤੌਰ ’ਤੇ ਪਹੁੰਚੇ ਤੇ ਸਕੂਲ ਦਾ ਉਦਘਾਟਨ ਕੀਤਾ। ਇਸ ਦੌਰਾਨ ਜਗਤ ਵਰਮਾ, ਸੰਜੇ ਵਰਮਾ, ਗਿਰੀਕ ਵਰਮਾ, ਡਾ. ਰਾਕੇਸ਼ ਸਹਿਗਲ ਅਤੇ ਮਹਿਲਾ ਰੈਸਲਰ ਬੀ.ਬੀ. ਬੁਲਬੁਲ ਵਿਸ਼ੇਸ਼ ਤੌਰ ’ਤੇ ਹਾਜ਼ਰ ਰਹੇ।
ਇਸ ਮੌਕੇ ਦਿ ਗ੍ਰੇਟ ਖਲੀ ਨੇ ਵਰਮਾ ਪਰਿਵਾਰ ਦੇ ਯਤਨਾਂ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਕੂਲ ਅਬੋਹਰ ਅਤੇ ਨੇੜੇ ਤੇੜੇ ਦੇ ਪਿੰਡਾਂ ਸਣੇ ਸ਼ਹਿਰਾਂ ਦੇ ਬੱਚਿਆਂ ਨੂੰ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰੇਗਾ। ਵਰਮਾ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਡੀਸੀ ਸੇਨੂੰ ਦੁੱਗਲ ਨੇ ਕਿਹਾ ਕਿ ਸਿੱਖਿਆ ਸੰਸਥਾ ਇਸ ਖੇਤਰ ਲਈ ਮੀਲ ਦਾ ਪੱਥਰ ਸਾਬਿਤ ਹੋਵੇਗੀ। ਐੱਸਐੱਸਪੀ ਅਵਨੀਤ ਕੌਰ ਸਿੱਧੂ ਨੇ ਬੱਚਿਆਂ ਨੂੰ ਆਧੁਨਿਕ ਸਿੱਖਿਆ ਦੇ ਨਾਲ ਨਾਲ ਨੈਤਿਕਤਾ ਸਿਖਾਉਣ ਦਾ ਸੱਦਾ ਦਿੱਤਾ। ਵਰਮਾ ਪਰਿਵਾਰ ਨੇ ਸਮੂਹ ਸੰਗਤ ਦਾ ਧੰਨਵਾਦ ਕੀਤਾ।
ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ