DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਨਾਜਾਇਜ਼ ਬਦਲੀਆਂ ਖ਼ਿਲਾਫ਼ ਰੈਲੀ

ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਕਮੇਟੀ ਜਲਾਲਾਬਾਦ ਵੱਲੋਂ ਜਲਾਲਾਬਾਦ ਮੰਡਲ ਦਫ਼ਤਰ ਵਿੱਚ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਪ੍ਰਧਾਨ ਪਰਵਿੰਦਰ ਸਿੰਘ ਸਬ ਡਵੀਜ਼ਨ ਅਤੇ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਜਲਾਲਾਬਾਦ ਦੀ ਕਥਿਤ ਸਿਆਸੀ ਆਧਾਰ ’ਤੇ ਕੀਤੀ ਨਾਜਾਇਜ਼ ਬਦਲੀ ਦਾ...

  • fb
  • twitter
  • whatsapp
  • whatsapp
featured-img featured-img
ਪਾਵਰਕੌਮ ਅਤੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਬਿਜਲੀ ਮੁਲਾਜ਼ਮ।
Advertisement

ਟੈਕਨੀਕਲ ਸਰਵਿਸਿਜ਼ ਯੂਨੀਅਨ ਡਵੀਜ਼ਨ ਕਮੇਟੀ ਜਲਾਲਾਬਾਦ ਵੱਲੋਂ ਜਲਾਲਾਬਾਦ ਮੰਡਲ ਦਫ਼ਤਰ ਵਿੱਚ ਸ਼ੇਰ ਸਿੰਘ ਦੀ ਪ੍ਰਧਾਨਗੀ ਹੇਠ ਰੋਸ ਰੈਲੀ ਕੀਤੀ ਗਈ। ਪ੍ਰਧਾਨ ਪਰਵਿੰਦਰ ਸਿੰਘ ਸਬ ਡਵੀਜ਼ਨ ਅਤੇ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ ਜਲਾਲਾਬਾਦ ਦੀ ਕਥਿਤ ਸਿਆਸੀ ਆਧਾਰ ’ਤੇ ਕੀਤੀ ਨਾਜਾਇਜ਼ ਬਦਲੀ ਦਾ ਵਿਰੋਧ ਕਰਦਿਆਂ ਪੰਜਾਬ ਸਰਕਾਰ ਅਤੇ ਪਾਵਰਕੌਮ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਬੁਲਾਰਿਆਂ ਨੇ ਕਿਹਾ ਕਿ ਜੇ ਇਹ ਬਦਲੀਆਂ ਰੱਦ ਨਾ ਹੋਈਆਂ ਜਾਂ ਪਰਵਿੰਦਰ ਸਿੰਘ ਨੂੰ ਜ਼ਬਰੀ ਰਿਲੀਵ ਕਰਨ ਦੀ ਕੋਸ਼ਿਸ਼ ਕੀਤੀ ਤਾਂ ਪੂਰੀ ਡਵੀਜ਼ਨ ਦਾ ਕੰਮ ਬੰਦ ਕਰ ਕੇ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ ਅਤੇ 10 ਜੁਲਾਈ ਨੂੰ ਜਲਾਲਾਬਾਦ ਵਿੱਚ ਵਿਧਾਇਕ ਜਗਦੀਪ ਸਿੰਘ ਗੋਲਡੀ ਦੀ ਕੋਠੀ ਨੂੰ ਘੇਰਿਆ ਜਾਵੇਗਾ। ਰੈਲੀ ਵਿੱਚ ਸ਼ੇਰ ਸਿੰਘ ਡਵੀਜ਼ਨ ਪ੍ਰਧਾਨ, ਰਾਜੇਸ਼ ਕੁਮਾਰ ਸਬ ਅਰਬਨ ਪ੍ਰਧਾਨ ਜਲਾਲਾਬਾਦ, ਜਸਵਿੰਦਰ ਪਾਲ ਬਾਵਾ, ਸੁਖਵਿੰਦਰ ਸਿੰਘ, ਨਾਨਕ ਚੰਦ, ਪਰਵਿਦਰ ਸਿੰਘ, ਸੰਦੀਪ ਸੰਧਾ, ਸੰਦੀਪ ਕੁਮਾਰ, ਕੁਲਦੀਪ ਸਿੰਘ, ਅਮਨਦੀਪ ਅਤੇ ਕਰਨ ਸ਼ਰਮਾ ਹਾਜ਼ਰ ਸਨ।

Advertisement
Advertisement
×