ਭੈਣ ਅਤੇ ਭਰਾਵਾਂ ਦੇ ਆਪਸੀ ਪਿਆਰ ਦਾ ਪ੍ਰਤੀਕ ਰੱਖੜੀ ਦੇ ਤਿਉਹਾਰ ਤੋਂ ਦੂਜੇ ਦਿਨ ਵੀ ਮਰਹੂਮ ਗਾਇਕ ਸਿੱਧੂ ਮੂਸੇਵਾਲਾ ਦੀਆਂ ਪ੍ਰਸ਼ੰਸਕ ਕੁੜੀਆਂ ਨੇ ਪਿੰਡ ਮੂਸਾ ਵਿਖੇ ਸਥਿਤ ਉਸ ਦੇ ਬੁੱਤ ਦੇ ਗੁੱਟ ਰੱਖੜੀਆਂ ਬੰਨ੍ਹੀਆਂ। ਮੂਸੇਵਾਲਾ ਦੇ ਬੁੱਤ ਦੇ ਗੁੱਟ ਨੂੰ ਰੱਖੜੀਆਂ ਸਜਾਉਣ ਵਾਲੇ ਪ੍ਰਸੰਸਕਾਂ ਦਾ ਕਹਿਣਾ ਹੈ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਉਨ੍ਹਾਂ ਵਿਚਕਾਰ ਨਹੀਂ ਰਿਹਾ ਪਰ ਉਨ੍ਹਾਂ ਨੇ ਸਿੱਧੂ ਮੂਸੇਵਾਲਾ ਨੂੰ ਆਪਣਾ ਭਰਾ ਸਮਝਕੇ ਅੱਜ ਰੱਖੜੀ ਦੇ ਤਿਉਹਾਰ ਤੇ ਉਨ੍ਹਾਂ ਦੇ ਗੁੱਟ ਤੇ ਰੱਖੜੀ ਸਜਾਈ ਹੈ। ਇਸੇ ਦੌਰਾਨ ਹੀ ਅੱਜ ਅਨੇਕਾਂ ਮਾਈਆਂ ਅਤੇ ਕੁੜੀਆਂ ਨੇ ਮਰਹੂਮ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਦੇ ਗੁੱਟ ਉਪਰ ਰੱਖੜੀਆਂ ਬੰਨ੍ਹੀਆਂ ਗਈਆਂ। ਪੰਜਾਬੀ ਗਾਇਕਾ ਜਸਵਿੰਦਰ ਕੌਰ ਬਰਾੜ ਨੇ ਅੱਜ ਬਲਕੌਰ ਸਿੰਘ ਸਿੱਧੂ ਦੇ ਗੁੱਟ ਉਪਰ ਰੱਖੜੀ ਬੰਨ੍ਹੀ ਗਈ। ਇਸ ਦੌਰਾਨ ਸਿੱਧੂ ਮੂਸੇ ਵਾਲਾ ਦੇ ਬੁੱਤ ’ਤੇ ਰੱਖੜੀ ਬੰਨ੍ਹਣ ਵਾਲੀਆਂ ਲੜਕੀਆਂ ਗੁਰਜੋਤ ਕੌਰ, ਅੰਤਰਪ੍ਰੀਤ ਕੌਰ,ਗ ੁਰਤੇਜ਼ ਸਿੰਘ, ਆਰਤੀ ਜੌੜਾ ਨੇ ਕਿਹਾ ਕਿ ਬੇਸ਼ੱਕ ਸਿੱਧੂ ਮੂਸੇਵਾਲਾ ਨੇ ਉਨ੍ਹਾਂ ਵਿਚਕਾਰ ਨਹੀਂ ਰਹੇ, ਪਰ ਉਸ ਦੀਆਂ ਯਾਦਾਂ ਹਮੇਸ਼ਾ ਤਾਜ਼ਾ ਰਹਿਣਗੀਆਂ। ਉਨ੍ਹਾਂ ਕਿਹਾ ਕਿ ਸਿੱਧੂ ਮੂਸੇਵਾਲਾ ਹਰ ਇੱਕ ਭੈਣ ਦਾ ਭਰਾ ਸੀ ਅਤੇ ਉਹ ਹਰ ਇਕ ਲੜਕੀ ਦਾ ਸਤਿਕਾਰ ਕਰਦਾ ਸੀ। ਲੜਕੀਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਸਿੱਧੂ ਮੂਸੇਵਾਲਾ ਦੇ ਕਾਤਲਾਂ ਨੂੰ ਸਜ਼ਾ ਤੇ ਉਸਦੇ ਮਾਤਾ-ਪਿਤਾ ਨੂੰ ਇਨਸਾਫ ਦਿੱਤਾ ਜਾਵੇ।
- The Tribune Epaper
- The Tribune App - Android
- The Tribune App - iOS
- Punjabi Tribune online
- Punjabi Tribune Epaper
- Punjabi Tribune App - Android
- Punjabi Tribune App - iOS
- Dainik Tribune online
- Dainik Tribune Epaper
- Dainik Tribune App - Android
- Dainik Tribune App - ios
- Subscribe To Print Edition
- Contact Us
- About Us
- Code of Ethics
- Archive
+
Advertisement
Advertisement
Advertisement
Advertisement
×

