DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਕੇਸ਼ ਨੇ ਚਿਲਕਣੀ ਢਾਬ ਦੀ ਜ਼ਿਮਨੀ ਚੋਣ ਜਿੱਤੀ

ਵਿਰੋਧੀ ਉਮੀਦਵਾਰ ਨੂੰ 108 ਵੋਟਾਂ ਨਾਲ ਹਰਾਇਆ

  • fb
  • twitter
  • whatsapp
  • whatsapp
Advertisement

ਇੱਥੋਂ ਦੇ ਪਿੰਡ ਚਿਲਕਣੀ ਢਾਬ ਵਿੱਚ ਅੱਜ ਸਰਪੰਚ ਅਹੁਦੇ ਲਈ ਹੋਈ ਵੋਟਿੰਗ ਸ਼ਾਂਤੀਪੂਰਨ ਨੇਪਰੇ ਚੜ੍ਹ ਗਈ। ਇਸ ਦੌਰਾਨ ਕਰੀਬ 96 ਫੀਸਦੀ ਪੋਲਿੰਗ ਹੋਈ। ਕੁੱਲ 1826 ਵੋਟਾਂ ਵਿੱਚੋਂ 1747 ਵੋਟਾਂ ਪਈਆਂ, ਜਿਸ ਵਿੱਚੋਂ ਰਾਕੇਸ਼ ਸਿਹਾਗ ਨੂੰ 926 ਅਤੇ ਪਵਨ ਸਿਹਾਗ ਨੂੰ 818 ਵੋਟਾਂ ਮਿਲਿਆ, ਜਦੋਂ ਕਿ ਤਿੰਨ ਵੋਟਰਾਂ ਨੇ ਨੋਟਾ ਦਾ ਬਟਨ ਦਬਾਇਆ। ਇਸ ਤਰ੍ਹਾਂ ਸਰਪੰਚ ਦੇ ਅਹੁਦੇ ਲਈ ਹੋਈ ਇਸ ਜ਼ਿਮਨੀ ਚੋਣ ਵਿੱਚ ਰਾਕੇਸ਼ ਸਿਹਾਗ 108 ਵੋਟਾਂ ਨਾਲ ਜੇਤੂ ਰਹੇ।

ਪੁਲੀਸ ਪ੍ਰਸ਼ਾਸਨ ਨੇ ਇਸ ਜ਼ਿਮਨੀ ਚੋਣ ਲਈ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਸਨ। ਸ਼ਾਂਤੀਪੂਰਨ ਚੋਣ ਨੂੰ ਯਕੀਨੀ ਬਣਾਉਣ ਲਈ ਪ੍ਰਸ਼ਾਸਨ ਨੇ ਪੋਲਿੰਗ ਬੂਥਾਂ ਦੇ 200 ਮੀਟਰ ਦੇ ਘੇਰੇ ਵਿੱਚ ਪੰਜ ਜਾਂ ਵੱਧ ਲੋਕਾਂ ਦੇ ਇਕੱਠੇ ਹੋਣ ਤੇ ਸਖ਼ਤ ਪਾਬੰਦੀ ਲਗਾਈ ਸੀ। ਪਿੰਡ ਦੇ ਸਰਕਾਰੀ ਮਾਡਲ ਸੰਸਕ੍ਰਿਤੀ ਪ੍ਰਾਇਮਰੀ ਸਕੂਲ ਵਿੱਚ ਸਥਾਪਤ ਪੋਲਿੰਗ ਬੂਥਾਂ ਤੇ ਮੋਬਾਈਲ ਫੋਨ ਦੀ ਵੀ ਇਜਾਜ਼ਤ ਨਹੀਂ ਸੀ। ਚਿਲਕਣੀ ਢਾਬ ਪਿੰਡ ਵਿੱਚ ਸਰਪੰਚ ਅਹੁਦੇ ਲਈ ਹੋਈ ਜ਼ਿਮਨੀ ਚੋਣ ਵਿੱਚ ਰਾਕੇਸ਼ ਸਿਹਾਗ ਅਤੇ ਪਵਨ ਸਿਹਾਗ ਵਿਚਕਾਰ ਸਖ਼ਤ ਮੁਕਾਬਲਾ ਸੀ। ਪਿੰਡ ਵਿੱਚ ਕੁੱਲ ਵੋਟਰਾਂ ਦੀ ਗਿਣਤੀ 1826 ਹੈ, ਜਿਨ੍ਹਾਂ ਵਿੱਚ 943 ਪੁਰਸ਼ ਅਤੇ 883 ਔਰਤਾਂ ਸ਼ਾਮਲ ਹਨ। ਵੋਟਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 6 ਵਜੇ ਤੱਕ ਜਾਰੀ ਰਹੀ। ਇਸ ਜ਼ਿਮਨੀ ਚੋਣ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਸਵੇਰੇ 9 ਵਜੇ ਤੋਂ ਹੀ ਪੋਲਿੰਗ ਬੂਥਾਂ ਤੇ ਲੋਕਾਂ ਦੀਆਂ ਲੰਮੀਆਂ ਕਤਾਰਾਂ ਲੱਗ ਗਈਆਂ ਸਨ।

Advertisement

Advertisement
Advertisement
×