DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਰਾਕੇਸ਼, ਨਿਰਮਲ ਅਤੇ ਜਗਸੀਰ Shiromani Akali Dal ਦੇ Senior Vice President ਬਣੇ

ਅਕਾਲੀ ਦਲ ਹਾਈ ਕਮਾਂਡ ਨੇ ਮਲੂਕਾ ਦੀ ਸਲਾਹ ਨਾਲ ਅਹੁਦੇ ਦਿੱਤੇ

  • fb
  • twitter
  • whatsapp
  • whatsapp
featured-img featured-img
ਸਿਕੰਦਰ ਸਿੰਘ ਮਲੂਕਾ
Advertisement

ਸ਼੍ਰੋਮਣੀ ਅਕਾਲੀ ਦਲ ਨੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਸਲਾਹ ਨਾਲ ਹਲਕਾ ਰਾਮਪੁਰਾ ਫੂਲ ਦੇ ਆਗੂਆਂ ਨੂੰ ਜ਼ਿਲ੍ਹਾ ਬਠਿੰਡਾ ਦੀ ਜਥੇਬੰਦੀ ਵਿੱਚ ਅਹਿਮ ਜ਼ਿੰਮੇਵਾਰੀਆਂ ਸੌਂਪੀਆਂ ਹਨ।ਜਾਰੀ ਸੂਚੀ ਅਨੁਸਾਰ ਰਾਕੇਸ਼ ਕੁਮਾਰ ਭਗਤਾ, ਨਿਰਮਲ ਸਿੰਘ ਰਾਮਪੁਰਾ ਅਤੇ ਜਗਸੀਰ ਸਿੰਘ ਜੱਗ ਨੂੰ ਸੀਨੀਅਰ ਮੀਤ ਪ੍ਰਧਾਨ, ਗੁਰਤੇਜ ਸ਼ਰਮਾ, ਅੰਮ੍ਰਿਤਪਾਲ ਸਿੰਘ ਮਿੰਟੂ ਅਤੇ ਕੁਲਵਿੰਦਰ ਸਿੰਘ ਮਹਿਰਾਜ ਨੂੰ ਜਨਰਲ ਸਕੱਤਰ ਨਿਯੁਕਤ ਕੀਤਾ ਗਿਆ ਹੈ। ਹਰਪ੍ਰੀਤ ਸਿੰਘ ਢਿੱਲੋਂ, ਪ੍ਰਿਤਪਾਲ ਪਾਲੀ, ਡਾ. ਸਤਿਗੁਰੂ ਸਿੰਘ ਮਲੂਕਾ ਅਤੇ ਪਵਨਦੀਪ ਸਿੰਘ ਪੱਪੀ ਨੂੰ ਮੀਤ ਪ੍ਰਧਾਨ, ਜਦਕਿ ਗੁਰਤੇਜ ਸਿੰਘ, ਬੂਟਾ ਸਿੰਘ ਨੰਬਰਦਾਰ ਅਤੇ ਮਾਸਟਰ ਬੰਤਾ ਸਿੰਘ ਨੂੰ ਸਕੱਤਰ ਬਣਾਇਆ ਗਿਆ ਹੈ। ਇਸੇ ਤਰ੍ਹਾਂ ਸਤਵਿੰਦਰਪਾਲ ਪਿੰਦਰ, ਮੱਲ ਸਿੰਘ, ਬਲੌਰ ਸਿੰਘ ਬਾਠ ਅਤੇ ਤਰਸੇਮ ਸਿੰਘ ਸੇਮਾ ਨੂੰ ਪ੍ਰਚਾਰ ਸਕੱਤਰ ਤੇ ਹਰਬੰਸ ਸਿੰਘ, ਕੌਂਸਲਰ ਗੁਰਚਰਨ ਸਿੰਘ ਅਤੇ ਹਰਭਜਨ ਸਿੰਘ ਮਹਿਰਾਜ ਨੂੰ ਜੁਆਇੰਟ ਸਕੱਤਰ ਲਗਾਇਆ ਗਿਆ ਹੈ।

Advertisement
Advertisement
×