DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

ਰਾਕੇਸ਼ ਕੁਮਾਰ ਗੋਨਿਆਣਾ Municipal Council ਚੋਣਾਂ ਦੇ ਪ੍ਰਧਾਨ ਬਣੇ

ਹਾਈ ਕੋਰਟ ਦੇ ਹੁਕਮਾਂ ’ਤੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਚੋਣ ਨੇਪਰੇ ਚਡ਼੍ਹੀ

  • fb
  • twitter
  • whatsapp
  • whatsapp
featured-img featured-img
ਸ਼ਹਿਰ ਵਾਸੀਆਂ ਦਾ ਪਿਆਰ ਕਬੂਲਦੇ ਹੋਏ ਨਵ-ਨਿਯੁਕਤ ਪ੍ਰਧਾਨ ਰਾਕੇਸ਼ ਕੁਮਾਰ ਰੋਮਾਂ।
Advertisement

ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਹੁਕਮਾਂ ਤਹਿਤ ਗੋਨਿਆਣਾ ਨਗਰ ਕੌਂਸਲ ਦੇ ਪ੍ਰਧਾਨ ਦੀ ਚੋਣ ਅੱਜ ਸਥਾਨਕ ਦਫ਼ਤਰ ਵਿੱਚ ਸਖ਼ਤ ਪੁਲੀਸ ਸੁਰੱਖਿਆ ਅਤੇ ਵੀਡੀਓਗ੍ਰਾਫੀ ਹੇਠ ਸਿਰਫ਼ ਨੇਪਰੇ ਚੜ੍ਹਾਈ ਗਈ। ਹਾਈ ਕੋਰਟ ਵੱਲੋਂ ਤਾਇਨਾਤ ਆਬਜ਼ਰਵਰ ਐਡਵੋਕੇਟ ਕੁਸ਼ਲਦੀਪ ਕੌਰ ਦੀ ਮੌਜੂਦਗੀ ਅਤੇ ਚੋਣ ਕਨਵੀਨਰ ਅਮਨਦੀਪ ਸਿੰਘ ਦੀ ਦੇਖ-ਰੇਖ ਹੇਠ ਹੋਈ ਮੀਟਿੰਗ ਦੌਰਾਨ ਰਾਕੇਸ਼ ਕੁਮਾਰ ਰੋਮਾਂ ਨੂੰ ਸਰਬਸੰਮਤੀ ਨਾਲ ਨਗਰ ਕੌਂਸਲ ਦਾ ਪ੍ਰਧਾਨ ਚੁਣ ਲਿਆ ਗਿਆ ਹੈ। ਮੀਟਿੰਗ ਵਿੱਚ ਰਾਕੇਸ਼ ਕੁਮਾਰ ਰੋਮਾਂ ਤੋਂ ਇਲਾਵਾ ਗੁਰਮੀਤ ਕੌਰ, ਗੁਰਪ੍ਰੀਤ ਕੌਰ, ਰਮਨਦੀਪ ਕੌਰ, ਸ਼ੈਫੀ ਮੌਗਾਂ, ਸੰਦੀਪ ਕੁਮਾਰ ਬਿੰਟਾ, ਐੱਸ ਕੇ ਗਰੋਵਰ ਅਤੇ ਮਨਪ੍ਰੀਤ ਸਿੰਘ ਪੀਤਾ ਸਮੇਤ ਕੁੱਲ ਅੱਠ ਕੌਂਸਲਰ ਹਾਜ਼ਰ ਸਨ। ਇਸ ਅਹਿਮ ਚੋਣ ਦੌਰਾਨ ਮਨਪ੍ਰੀਤ ਸਿੰਘ ਪੀਤਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਸੰਦੀਪ ਕੁਮਾਰ ਬਿੰਟਾ ਨੂੰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਬਹੁਮਤ ਦੇ ਆਧਾਰ ’ਤੇ ਸਮੁੱਚੀ ਪ੍ਰਕਿਰਿਆ ਮੁਕੰਮਲ ਹੋਣ ਮਗਰੋਂ ਨਵ-ਨਿਯੁਕਤ ਅਹੁਦੇਦਾਰਾਂ ਹਲਫ਼ ਦਿਵਾਇਆ ਗਿਆ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਪ੍ਰਧਾਨਗੀ ਦੀ ਚੋਣ ਵੱਖ-ਵੱਖ ਕਾਰਨਾਂ ਕਰ ਕੇ ਚਾਰ ਵਾਰ ਰੱਦ ਹੋ ਚੁੱਕੀ ਸੀ। ਕੁੱਲ 13 ਮੈਂਬਰੀ ਨਗਰ ਕੌਂਸਲ ਵਿੱਚ ਇਸ ਵਾਰ ਪੰਜ ਕੌਂਸਲਰ ਗ਼ੈਰ-ਹਾਜ਼ਰ ਰਹੇ, ਜਿਨ੍ਹਾਂ ਵਿੱਚ ਚਾਰ ਆਮ ਆਦਮੀ ਪਾਰਟੀ ਨਾਲ ਸਬੰਧਤ ਅਤੇ ਇੱਕ ਆਜ਼ਾਦ ਕੌਂਸਲਰ ਸ਼ਾਮਲ ਸਨ। ਇਸ ਮੌਕੇ ਐੱਸ ਡੀ ਐੱਮ ਬਠਿੰਡਾ ਅਮਨਦੀਪ ਸਿੰਘ ਮਾਵੀ, ਭੁੱਚੋ ਦੇ ਵਿਧਾਇਕ ਮਾਸਟਰ ਜਗਸੀਰ ਸਿੰਘ ਅਤੇ ਕਾਰਜ ਸਾਧਕ ਅਫ਼ਸਰ ਤਰੁਣ ਕੁਮਾਰ ਸਮੇਤ ਪ੍ਰਸ਼ਾਸਨਿਕ ਅਧਿਕਾਰੀ ਹਾਜ਼ਰ ਸਨ। ਚੋਣ ਜਿੱਤਣ ਉਪਰੰਤ ਨਵੇਂ ਪ੍ਰਧਾਨ ਰੋਮਾਂ ਨੇ ਸ਼ਹਿਰ ਵਾਸੀਆਂ ਦਾ ਧੰਨਵਾਦ ਕਰਦਿਆਂ ਵਿਕਾਸ ਕਾਰਜਾਂ ਨੂੰ ਪਹਿਲ ਦੇਣ ਦਾ ਅਹਿਦ ਲਿਆ।

Advertisement

Advertisement
Advertisement
×