ਬਠਿੰਡਾ ਵਿੱਚ ਮੁਸੀਬਤ ਬਣ ਵਰ੍ਹਿਆ ਮੀਂਹ

ਨੀਵੇਂ ਖੇਤਰਾਂ ’ਚ ਵਸਦੇ ਲੋਕਾਂ ਦੀ ਜਾਨ ਮੁੱਠੀ ਵਿੱਚ ਆਈ

ਬਠਿੰਡਾ ਵਿੱਚ ਮੁਸੀਬਤ ਬਣ ਵਰ੍ਹਿਆ ਮੀਂਹ

ਮੀਂਹ ਪੈਣ ਤੋਂ ਬਾਅਦ ਮੰਗਲਵਾਰ ਨੂੰ ਬਠਿੰਡਾ ਦੀ ਇਕ ਸੜਕ ’ਤੇ ਭਰੇ ਪਾਣੀ ਵਿੱਚ ਬੇਹਾਲ ਹੋ ਰਹੇ ਰਾਹਗੀਰ। -ਫੋਟੋ: ਪਵਨ ਸ਼ਰਮਾ

ਸ਼ਗਨ ਕਟਾਰੀਆ/ਮਨੋਜ ਸ਼ਰਮਾ
ਬਠਿੰਡਾ, 3 ਅਗਸਤ

ਅੱਜ ਬਠਿੰਡਾ ਤੇ ਆਸ-ਪਾਸ ਦੇ ਖੇਤਰਾਂ ’ਚ ਸਾਉਣ ਦੇ ਛਰਾਟਿਆਂ ਨੇ ਛਹਿਬਰਾਂ ਲਾ ਦਿੱਤੀਆਂ। ਮੀਂਹ ਇੰਨਾ ਜ਼ਿਆਦਾ ਸੀ ਕਿ ਪਲਾਂ ’ਚ ਹੀ ਸਥਿਤੀ ਹੜ੍ਹਾਂ ਵਰਗੀ ਜਾਪਣ ਲੱਗੀ। ਬਠਿੰਡਾ (ਸ਼ਹਿਰੀ) ਤੋਂ ਵਿਧਾਇਕ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਕਰੋੜਾਂ ਦੀ ਲਾਗਤ ਨਾਲ ਸ਼ਹਿਰ ’ਚ ਕਈ ਡਿਸਪੋਜ਼ਲ ਪ੍ਰਾਜੈਕਟ ਬਣਵਾ ਕੇ ਪਾਣੀ ਦੀ ਨਿਕਾਸੀ ਦੀ ਸਮੱਸਿਆ ਤੋਂ ਲੋਕਾਂ ਨੂੰ ਛੁਟਕਾਰਾ ਦੁਆਉਣ ਦੀਆਂ ਕੋਸ਼ਿਸ਼ਾਂ ਇਕ ਵਾਰ ਫਿਰ ਉਦੋਂ ਊਣੀਆਂ ਨਜ਼ਰੀਂ ਆਈਆਂ ਜਦੋਂ ਥੋੜ੍ਹੀ ਦੇਰ ਦੀ ਵਰਖਾ ਨੇ ਬਹੁ-ਕਰੋੜੀ ਵਿਕਾਸ ਨੂੰ ਠੁੱਠ ਵਿਖਾ ਦਿੱਤਾ। ਇਸ ਮੁੱਦੇ ’ਤੇ ਕਾਂਗਰਸ ਵਿਰੋਧੀ ਸਿਆਸੀ ਦਲਾਂ ਵੱਲੋਂ ਸਰਕਾਰ ਦੀ ਕਾਰਗੁਜ਼ਾਰੀ ’ਤੇ ਸੁਆਲ ਖੜ੍ਹੇ ਕੀਤੇ ਜਾ ਰਹੇ ਹਨ। ਅੱਜ ਭਰਵੀਂ ਬਾਰਸ਼ ਤੋਂ ਬਾਅਦ ਸ਼ਹਿਰ ਦਾ ਪਾਵਰ ਹਾਊਸ ਰੋਡ, ਗਣੇਸ਼ਾ ਬਸਤੀ, ਭਾਗੂ ਰੋਡ, ਸਿਵਲ ਲਾਈਨ ਖੇਤਰ, ਪਰਸ ਰਾਮ ਨਗਰ, ਗਣਪਤੀ ਇਨਕਲੇਵ, ਸਿਰਕੀ ਬਾਜ਼ਾਰ, ਮਾਲ ਰੋਡ, ਮਲਤਾਨੀਆ ਰੋਡ ਆਦਿ ’ਤੇ ਪਾਣੀ ਦੇ ਛੱਪੜ ਲੱਗ ਗਏ। ਖੇਤੀਬਾੜੀ ਯੂਨੀਵਰਸਿਟੀ ਦੇ ਖੇਤਰੀ ਕੈਂਪਸ ਤੋਂ ਮਿਲੀ ਜਾਣਕਾਰੀ ਅਨੁਸਾਰ ਅੱਜ ਬਠਿੰਡਾ ਵਿਚ ਘੱਟ ਤੋਂ ਘੱਟ ਤਾਪਮਾਨ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜਦੋਂ ਕਿ ਮੀਂਹ 58 ਐਮ.ਐਮ. ਦਰਜ ਕੀਤੀ ਗਈ।

ਮਕਾਨ ਦੀ ਛੱਤ ਡਿੱਗੀ

ਡੱਬਵਾਲੀ (ਇਕਬਾਲ ਸਿੰਘ ਸ਼ਾਂਤ): ਇੱਥੇ ਸ਼ਹਿਰ ਦੇ ਵਿੱਚ-ਵਿਚਾਲੇ ਮਾਮੂਲੀ ਬਰਸਾਤ ਨਾਲ ਬਾਬਾ ਰਾਮਦੇਵ ਮੰਦਰ ਵਾਲੀ ਗਲੀ ’ਚ ਤਿੰਨ ਮਕਾਨਾਂ ਦੀਆਂ ਛੱਤਾਂ ਡਿੱਗਣ ਕਰਕੇ ਲੱਖਾਂ ਰੁਪਏ ਦਾ ਘਰੇਲੂ ਸਮਾਨ ਤਹਿਸ-ਨਹਿਸ ਹੋ ਗਿਆ। ਹਾਦਸੇ ਸਮੇਂ ਘਰ ਵਿੱਚ ਮੌਜੂਦਾ ਪਰਿਵਾਰਾਂ ਦੇ ਮੈਂਬਰ ਵਾਲ-ਵਾਲ ਬਚ ਗਏ। ਇਨ੍ਹਾਂ ਮਕਾਨਾਂ ’ਚ ਤਰਸੇਮ ਕੁਮਾਰ ਅਤੇ ਓਮ ਪ੍ਰਕਾਸ਼ ਦੇ ਪਰਿਵਾਰਾਂ ਦੀ ਵਸੋਂ ਸੀ। 

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਸਿੱਖਿਆ ਦਾ ਮਕਸਦ ਤੇ ਦਰਜਾਬੰਦੀ ਦਾ ਸਵਾਲ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਆਜ਼ਾਦੀ ਘੁਲਾਟੀਏ ਪ੍ਰੇਮਦੱਤ ਵਰਮਾ ਨੂੰ ਯਾਦ ਕਰਦਿਆਂ

ਭੈਅ ਦਾ ਸਾਮਰਾਜ

ਭੈਅ ਦਾ ਸਾਮਰਾਜ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਕਿਉਂ ਹੈ ਸਿਹਤ ਉੱਪਰ ਬਿਮਾਰੀ ਦੀ ਸਰਦਾਰੀ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਸੰਸਾਰ ਪ੍ਰਸੰਨਤਾ ਦਰਜਾਬੰਦੀ ਵਿਚ ਭਾਰਤ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਆਰਥਿਕ ਨਾ-ਬਰਾਬਰੀ ਜਮਹੂਰੀਅਤ ਲਈ ਖ਼ਤਰਾ

ਸ਼ਹਿਰ

View All