ਮੀਂਹ ਅਤੇ ਗੜੇਮਾਰੀ ਨੇ ਫਸਲਾਂ ਕੀਤੀਆਂ ਤਬਾਹ

ਮੀਂਹ ਅਤੇ ਗੜੇਮਾਰੀ ਨੇ ਫਸਲਾਂ ਕੀਤੀਆਂ ਤਬਾਹ

ਪਿੰਡ ਬਾਜੇਕਾਂ ਕੋਲ ਝੱਖੜ ਕਾਰਨ ਧਰਤੀ ’ਤੇ ਵਿਛੀ ਹੋਈ ਝੋਨੇ ਦੀ ਫ਼ਸਲ। -ਫੋਟੋ: ਪ੍ਰਭੂ

ਪਰਮਜੀਤ ਸਿੰਘ

ਫਾਜ਼ਿਲਕਾ, 24 ਅਕਤੂਬਰ

ਪਿਛਲੇ ਇਕ ਸਾਲ ਤੋਂ ਵੱਧ ਸਮਾਂ ਹੋ ਗਿਆ ਹੈ ਕਿ ਪੰਜਾਬ ਹੀ ਨਹੀਂ ਦੇਸ਼ ਭਰ ਦਾ ਕਿਸਾਨ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੇਂਦਰ ਦੀ ਹਕੂਮਤ ਨਾਲ ਦੋ ਚਾਰ ਹੋ ਰਿਹਾ ਹੈ। ਆਰਥਿਕ ਤੰਗੀਆਂ ਕਾਰਨ ਪਹਿਲਾਂ ਹੀ ਕਿਸਾਨ ਖੁਦਕਸ਼ੀਆਂ ਦੇ ਰਾਹ ਪਏ ਹੋਏ ਹਨ। ਆਰਥਿਕ ਤੌਰ ’ਤੇ ਖੇਤੀ ਕਨੂੰਨਾਂ ਦੀਆਂ ਲੱਗੀਆਂ ਸੱਟਾਂ ਦੇ ਅਜੇ ਕਿਸਾਨਾਂ ਦੇ ਜ਼ਖ਼ਮ ਅੱਲ੍ਹੇ ਹੀ ਹਨ ਕਿ ਕੁਦਰਤ ਦੇ ਕਹਿਰ ਨੇ ਉਨ੍ਹਾਂ ਨੂੰ ਆਰਥਿਕ ਤੌਰ ’ਤੇ ਤਬਾਹ ਕਰ ਦਿੱਤਾ ਹੈ। ਬੀਤੀ ਰਾਤ ਪੰਜਾਬ ਭਰ ’ਚ ਪਏ ਮੀਂਹ ਨੇ ਜਿੱਥੇ ਕਿਸਾਨਾਂ ਨੂੰ ਮੰਡੀਆਂ ’ਚ ਰੁਲਣ ਲਈ ਤੇ ਝੋਨੇ ਦੀ ਫਸਲ ਨੂੰ ਖਰਾਬ ਕਰ ਦਿੱਤਾ ਹੈ। ਮੀਂਹ ਨਾਲ ਭਾਰੀ ਮਾਤਰਾ ’ਚ ਹੋਈ ਗੜੇਮਾਰੀ ਨੇ ਵੀ ਆਰਥਿਕ ਤੌਰ ਤੇ ਕਿਸਾਨਾਂ ਦੀ ਤਬਾਹੀ ਕਰ ਦਿੱਤੀ ਹੈ। ਜ਼ਿਲ੍ਹਾ ਫ਼ਾਜ਼ਿਲਕਾ ਦੇ ਬਾਰਡਰ ਪੱਟੀ ਏਰੀਏ ਦੇ ਦਰਜਨਾਂ ਪਿੰਡਾਂ ’ਚ ਹਜ਼ਾਰਾਂ ਏਕੜ ਜ਼ਮੀਨ ’ਚ ਗੜੇ ਪੈਣ ਨਾਲ ਕਿਸਾਨਾਂ ਦਾ ਆਰਥਿਕ ਤੌਰ ’ਤੇ ਲੱਕ ਟੁੱਟ ਗਿਆ ਹੈ।

ਮੋਗਾ (ਮਹਿੰਦਰ ਸਿੰਘ ਰੱਤੀਆਂ) ਬਾਰਸ਼ ਨੇ ਕਿਸਾਨਾਂ ’ਤੇ ਕਹਿਰ ਵਰ੍ਹਾਇਆ ਹੈ। ਮੰਡੀਆਂ ’ਚ ਪਿਆ ਝੋਨਾ ਤੇ ਨਰਮਾ ਖਰਾਬ ਹੋਣ ਨਾਲ ਅੰਨਦਾਤਾ ਭਾਰੀ ਸਦਮੇ ’ਚ ਹੈ। ਕਿਸਾਨਾਂ ਨੂੰ ਫ਼ਸਲਾਂ ’ਚ ਨਮੀ ਦੀ ਮਾਤਰਾ ਕਾਰਨ ਮੰਡੀਆਂ ’ਚ ਰੁਲਣਾ ਪੈ ਰਿਹਾ ਸੀ, ਹੁਣ ਮੀਂਹ ਕਾਰਨ ਕਿਸਾਨਾਂ ਦੀਆਂ ਹੋਰ ਮੁਸ਼ਕਲਾਂ ਹੀ ਨਹੀਂ ਵਧੀਆਂ ਸਗੋਂ ਮੰਡੀਆਂ ’ਚ ਹੋਰ ਰੁਲਣਾ ਪਵੇਗਾ।

ਸਿਰਸਾ (ਪ੍ਰਭੂ ਦਿਆਲ) ਇਥੇ ਲੰਘੀ ਦੇਰ ਰਾਤ ਆਏ ਤੇਜ਼ ਝੱਖੜ ਤੇ ਮੀਂਹ ਨਾਲ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਈ ਥਾਈਂ ਝੋਨੇ ਦੀ ਪੱਕੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਤੇ ਖੇਤਾਂ ’ਚ ਪਾਣੀ ਭਰ ਗਿਆ ਹੈ। ਮੰਡੀਆਂ ਵਿੱਚ ਖੁੱਲ੍ਹੇ ਆਸਮਾਨ ਹੇਠ ਪਿਆ ਝੋਨਾ ਵੀ ਭਿੱਜ ਗਿਆ ਹੈ। ਵੱਢੀ ਦਾ ਕੰਮ ਰੁੱਕ ਗਿਆ ਹੈ। ਕਿਸਾਨਾਂ ਨੇ ਨੁਕਸਾਨੀਆਂ ਫ਼ਸਲਾਂ ਦੇ ਮੁਆਵਜ਼ੇ ਦੀ ਮੰਗ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਦੇਰ ਰਾਤ ਤੇਜ਼ ਝੱਖੜ ਨਾਲ ਮੀਂਹ ਪੈਣ ਕਾਰਨ ਝੋਨੇ ਦੀ ਫ਼ਸਲ ਨੂੰ ਭਾਰੀ ਨੁਕਸਾਨ ਪੁੱਜਾ ਹੈ। ਕਿਸਾਨਾਂ ਨੇ ਦੱਸਿਆ ਹੈ ਕਿ ਤੇਜ਼ ਝੱਖੜ ਕਾਰਨ ਜਿਥੇ ਝੋਨੇ ਦੀ ਫ਼ਸਲ ਧਰਤੀ ’ਤੇ ਵਿਛ ਗਈ ਹੈ ਉਥੇ ਹੀ ਪੱਕੀ ਫ਼ਸਲ ਵਿੱਚ ਪਾਣੀ ਭਰ ਗਿਆ ਹੈ ਜਿਸ ਕਾਰਨ ਕਈ ਦਿਨ ਵਾਢੀ ਦਾ ਕੰਮ ਪੱਛੜ ਗਿਆ ਹੈ। ਉਧਰ, ਮੰਡੀਆਂ ’ਚ ਖੁੱਲ੍ਹੇ ਆਸਮਾਨ ਹੇਠ ਪਿਆ ਝੋਨਾ ਤੇ ਭਰੀਆਂ ਬੋਰੀਆਂ ਵੀ ਭਿੱਜ ਗਈਆਂ ਹਨ।

ਤਪਾ ਮੰਡੀ (ਪੱਤਰ ਪ੍ਰੇਰਕ) ਬੇਮੌਸਮੀ ਬਰਸਾਤ ਨੇ ਝੋਨੇ ਦੀ ਖੇਤਾਂ ’ਚ ਖੜੀ ਫ਼ਸਲ ਤੇ ਮੰਡੀਆਂ ਅੰਦਰ ਢੇਰੀ ਕੀਤੀ ਜੀਰੀ ਦਾ ਕਾਫ਼ੀ ਨੁਕਸਾਨ ਕਰ ਦਿੱਤਾ ਹੈ। ਝੋਨੇ ਦੀਆਂ ਢੇਰੀਆਂ ਹੇਠਾਂ ਮੀਂਹ ਦਾ ਪਾਣੀ ਫਿਰ ਜਾਣ ਕਾਰਨ ਫਸਲ ਭਿੱਜ ਗਈ ਹੈ। ਮਾਰਕੀਟ ਕਮੇਟੀ ਤਪਾ ਅਧੀਨ ਆਉਂਦੇ ਮੁੱਖ ਯਾਰਡ ਅਤੇ ਖ਼ਰੀਦ ਕੇਂਦਰਾਂ ਵਿੱਚ ਵਿਕੀਆਂ ਜੀਰੀ ਦੀਆਂ ਬੋਰੀਆਂ ਦੇ ਲੱਗੇ ਅੰਬਾਰ ਬਹੁਤ ਜ਼ਿਆਦਾ ਨੁਕਸਾਨੇ ਗਏ ਹਨ।

ਸ਼ਹਿਣਾ (ਪੱਤਰ ਪ੍ਰੇਰਕ) ਲੰਘੀ ਰਾਤ ਹੋਈ ਬਾਰਸ਼ ਨੇ ਜਿੱਥੇ ਠੰਢ ਦਾ ਅਹਿਸਾਸ ਕਰਵਾਇਆ ਹੈ, ਉੱਥੇ ਹੀ ਖੇਤਾਂ ਵਿੱਚ ਖੜ੍ਹੀ ਝੋਨੇ ਦੀ ਫਸਲ ਦਾ ਵੀ ਨੁਕਸਾਨ ਕੀਤਾ ਹੈ। ਇਸੇ ਦੌਰਾਨ ਮੀਂਹ ਕਾਰਨ ਜਨਜੀਵਨ ਵੀ ਪ੍ਰਭਾਵਿਤ ਹੋਇਆ ਹੈ। ਬਿਜਲੀ ਸਪਲਾਈ ਵੀ ਬੰਦ ਰਹੀ। ਮੰਡੀਆਂ ਵਿੱਚ ਪਹਿਲਾ ਹੀ ਵੱਧ ਨਮੀ ਕਾਰਨ ਤੁਲਾਈ ਨਾ ਵਿੱਹੋਣ ਕਾਰਨ ਪਏ ਝੋਨੇ ਨੂੰ ਲੈ ਕੇ ਕਿਸਾਨਾਂ ਨੂੰ ਮੰਡੀਆਂ ਵਿੱਚ ਹੋਰ ਰੁਲਣਾ ਪਵੇਗਾ। 

ਮੀਂਹ ਨੇ ਮੰਡੀਆਂ ਵਿੱਚ ਪਏ ਝੋਨੇ ਨੂੰ ਕੀਤਾ ਬਦਰੰਗ

ਮਾਨਸਾ (ਜੋਗਿੰਦਰ ਸਿੰਘ ਮਾਨ) ਪੰਜਾਬ ’ਚ ਬੀਤੀ ਰਾਤ ਆਏ ਮੀਂਹ ਨੇ ਝੋਨੇ ਦੀ ਤੁਲਾਈ ਤੇ ਝਰਾਈ ਦਾ ਕੰਮ ਰੋਕ ਦਿੱਤਾ ਹੈ। ਮੀਂਹ ਨੇ ਲਿਫਟਿੰਗ ਦਾ ਕਾਰਜ ਵੀ ਰੋਕ ਦਿੱਤਾ ਹੈ। ਇਸ ਬੇਮੌਸਮੇ ਮੀਂਹ ਨੇ ਕਿਸਾਨਾਂ ਨੂੰ ਫ਼ਿਕਰਾਂ ’ਚ ਪਾ ਦਿੱਤਾ ਹੈ। ਮੰਡੀਆਂ ’ਚ ਕਈ ਦਿਨਾਂ ਤੋਂ ਪਿਆ ਕਿਸਾਨਾਂ ਦਾ ਝੋਨਾ ਬੋਲੀ ਦੇ ਯੋਗ ਨਹੀਂ ਰਿਹਾ। ਇਸ ਝੋਨੇ ’ਚ ਨਮੀ ਵਧ ਗਈ ਹੈ। ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਕੀਤੇ ਚੰਗੇ ਪ੍ਰਬੰਧਾਂ ਦਾ ਇਸ ਮੀਂਹ ਨੇ ਜਲੂਸ ਕੱਢ ਦਿੱਤਾ ਹੈ। ਮਾਲਵਾ ਖੇਤਰ ਦੇ ਕਿਸੇ ਵੀ ਜ਼ਿਲ੍ਹੇ ’ਚ, ਕਿਸੇ ਵੀ ਮੰਡੀ ’ਚ ਆੜ੍ਹਤੀ ਦੀਆਂ ਤਰਪਾਲਾਂ ਦੀ ਥਾਂ ਕਿਸਾਨਾਂ ਨੇ ਆਪਣੇ ਘਰਾਂ ’ਚੋਂ ਪੱਲੀਆਂ ਲਿਆ ਕੇ ਜਿਣਸ ਨੂੰ ਢਕਿਆ ਹੈ। ਵੇਰਵਿਆਂ ਅਨੁਸਾਰ ਅੱਜ ਤੜਕਸਾਰ ਪੈਣ ਲੱਗੇ ਇਸ ਮੀਂਹ ਕਾਰਨ ਕਿਸੇ ਵੀ ਖਰੀਦ ਕੇਂਦਰ ’ਚ ਝੋਨੇ ਦੀ ਬੋਲੀ ਨਹੀਂ ਲੱਗ ਸਕੀ। ਅੱਜ ਕਿਸੇ ਵੀ ਖਰੀਦ ਕੇਂਦਰ ’ਚ ਸਰਕਾਰੀ ਅਧਿਕਾਰੀ ਦੇ ਪ੍ਰਬੰਧਾਂ ਦੀ ਜਾਂਚ ਕਰਨ ਜਾਣ ਬਾਰੇ ਵੀ ਜਾਣਕਾਰੀ ਨਹੀਂ ਹੈ। ਬੇਸ਼ੱਕ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਡੀਆਂ ’ਚ ਪਏ ਸੋਨੇ ਰੰਗੇ ਝੋਨੇ ਦੀ ਹਰ ਪੱਖੋਂ ਸੰਭਾਲ ਕਰਨ ਦੇ ਸਿਰਫ ਦਾਅਵੇ ਹੀ ਕੀਤੇ ਗਏ। ਅੱਜ ਮੰਡੀਆਂ ’ਚ ਕਿਸਾਨ ਆਪਣੀਆਂ ਢੇਰੀਆਂ ਦੀ ਰਾਖੀ ਕਰਦੇ ਰਹੇ ਤੇ ਕੋਈ ਅਧਿਕਾਰੀ ਨਹੀਂ ਬੁਹੜਿਆ। ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਜ਼ਿਲ੍ਹਾ ਪ੍ਰਧਾਨ ਰਾਮ ਸਿੰਘ ਭੈਣੀਬਾਘਾ ਨੇ ਕਿਹਾ ਕਿ ਭਾਵੇਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੇ ਮੌਸਮ ਮਹਿਕਮੇ ਦੇ ਮਾਹਿਰਾਂ ਨੇ ਮੀਂਹ ਪੈਣ ਬਾਰੇ ਜਾਣਕਾਰੀ ਦਿੱਤੀ ਗਈ ਸੀ, ਪਰ ਪੰਜਾਬ ਸਰਕਾਰ ਵੱਲੋਂ ਕਿਸੇ ਵੀ ਜ਼ਿਲ੍ਹੇ ’ਚ ਕਿਸਾਨਾਂ ਦੀ ਜਿਣਸ ਨੂੰ ਭਿੱਜਣ ਤੋਂ ਬਚਾਉਣ ਲਈ ਕੋਈ ਬੰਦੋਬਸਤ ਨਹੀਂ ਕੀਤੇ ਗਏ। ਮੀਂਹ ਤੋਂ ਬਚਾਉਣ ਲਈ ਹਰ ਆੜ੍ਹਤੀ ਕੋਲ ਤਰਪਾਲ ਜ਼ਰੂਰੀ ਹੈ, ਪਰ ਅਜਿਹਾ ਮਾਨਸਾ ਜ਼ਿਲ੍ਹੇ ਦੇ 115 ਖਰੀਦ ਕੇਂਦਰਾਂ ’ਚ ਕਿਧਰੇ ਵੀ ਨਹੀਂ ਹੋਇਆ। ਮੀਂਹ ਨੇ ਝੋਨੇ ਤੋਂ ਇਲਾਵਾ ਖੇਤਾਂ ਵਿਚ ਖੜ੍ਹੇ ਨਰਮੇ ਦੀ ਚੁਗਾਈ ਨੂੰ ਵੀ ਠੱਲ੍ਹ ਪਾਈ ਹੈ। ਅੱਜ ਇਸ ਖੇਤਰ ਵਿਚਲੇ ਖੇਤਾਂ ਵਿਚ ਨਾ ਹੀ ਪਿਛੇਤੇ ਝੋਨੇ ਦੀ ਕਟਾਈ ਦਾ ਕੰਮ ਚੱਲਿਆ ਹੈ ਤੇ ਨਾ ਹੀ ਨਰਮੇ ਦੀ ਚੁਗਾਈਹੋ ਸਕੀ, ਜਦੋਂਕਿ ਬੋਲੀ ਨਾ ਲੱਗਣ ਕਾਰਨ ਝੋਨੇ ਦੀ ਤੁਲਾਈ ਦਾ ਕੰਮ ਵੀ ਠੰਢਾ ਪੈ ਗਿਆ।

ਝੋਨੇ ਵਿਚਲੀ ਨਮੀ ਨੇ ਕਿਸਾਨਾਂ ਦੀਆਂ ਮੁਸ਼ਕਿਲਾਂ ਵਧਾਈਆਂ

ਬਾਘਾ ਪੁਰਾਣਾ (ਪੱਤਰ ਪ੍ਰੇਰਕ) ਬੀਤੀ ਰਾਤ ਪਈ ਬਾਰਸ਼ ਨੇ ਝੋਨੇ ਅੰਦਰਲੀ ਨਮੀ ’ਚ ਵਾਧਾ ਕਰ ਦਿੱਤਾ ਹੋਣ ਕਾਰਨ ਇਸ ਨੂੰ ਵੇਚਣ ਵਿੱਚ ਕਿਸਾਨਾਂ ਨੂੰ ਇਕ ਦੋ ਦਿਨਾਂ ਮੰਡੀਆਂ ’ਚ ਹੋਰ ਇੰਤਜ਼ਾਰ ਕਰਨੀ ਪਵੇਗੀ। ਅਗੇਤਾ ਬੀਜਿਆ ਗਿਆ ਝੋਨਾ ਮੰਡੀਆਂ ’ਚ ਆਉਣਾ ਸ਼ੁਰੂ ਹੋ ਗਿਆ ਹੈ, ਪਰ ਇਸ ਦੀ ਆਮਦ ਦੀ ਰਫ਼ਤਾਰ ਅਜੇ ਢਿੱਲੀ ਹੀ ਹੈ। ਝੋਨੇ ਅੰਦਰਲੀ ਨਮੀ ਸਰਕਾਰ ਦੇ ਮਾਪਦੰਡਾਂ ਅਨੁਸਾਰ ਥੋੜ੍ਹੀ ਬਹੁਤੀ ਵੱਧ ਆ ਰਹੀ ਸੀ, ਜੋ ਇਕ ਦੋ ਦਿਨ ਤਕ ਮਾਪਦੰਡਾਂ ’ਤੇ ਖਰੀ ਉਤਰ ਆਉਂਦੀ ਸੀ, ਪਰ ਬਾਰਸ਼ ਤੇ ਠੰਢੀ ਹਵਾ ਨੇ ਝੋਨੇ ਅੰਦਰਲੀ ਨਮੀ ਨੂੰ ਹੋਰ ਵਧਾ ਦਿੱਤਾ ਹੈ, ਜੋ ਇਕ ਤਰ੍ਹਾਂ ਨਾਲ ਉਨ੍ਹਾਂ ਦੀਆਂ ਮੁਸ਼ਕਲਾਂ ’ਚ ਵਾਧੇ ਦਾ ਸਬੱਬ ਬਣ ਗਈ ਹੈ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਯੂਪੀਏ ਦਾ ਭਵਿੱਖ

ਯੂਪੀਏ ਦਾ ਭਵਿੱਖ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਧਰਮ ਅਤੇ ਰਵਾਇਤਾਂ ਦੀ ਸਾਂਝੀ ਤਸਵੀਰ

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਅਫ਼ਗਾਨ ਤਾਲਿਬਾਨ ਨਾਲ ਕਿੰਜ ਨਜਿੱਠੀਏ ?

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਆਪਣੇ ਘੇਰੇ ਵਾਲਿਆਂ ਦੀ ਹੋਂਦ ਦਾ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਜ਼ਮੀਨ ਆਧਾਰਿਤ ਫ਼ਸਲ ਖਰੀਦ ਬਾਰੇ ਸਵਾਲ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਤਬਾਹਕੁਨ ਨੋਟਬੰਦੀ ਅਤੇ ਸੱਤਾ ਦੀ ਸਿਆਸਤ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਕਿਸਾਨ ਸੰਘਰਸ਼ ਦੀਆਂ ਨਿਵੇਕਲੀਆਂ ਪੈੜਾਂ

ਮੁੱਖ ਖ਼ਬਰਾਂ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

ਪ੍ਰਦੂਸ਼ਣ: ਹਵਾ ਗੁਣਵੱਤਾ ਪ੍ਰਬੰਧਨ ਬਾਰੇ ਕਮੇਟੀ ਦੇ ਹੁਕਮ ਲਾਗੂ ਕਰਨ ਕੇਂਦਰ ਅਤੇ ਰਾਜ

* ਮੀਡੀਆ ਦੇ ਇੱਕ ਹਿੱਸੇ ਵੱਲੋਂ ਸਰਵਉੱਚ ਅਦਾਲਤ ਨੂੰ ‘ਖਲਨਾਇਕ’ ਦੱਸਣ ਉਤ...

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਕੋਲਕਾਤਾ: ਵੈੱਬ ਸੀਰੀਜ਼ ਦੀ ਸ਼ੂਟਿੰਗ ਦੌਰਾਨ ਅਦਾਕਾਰਾ ਪ੍ਰਿਯੰਕਾ ਸਰਕਾਰ ਤੇ ਸਾਥੀ ਜ਼ਖ਼ਮੀ

ਪੁਲੀਸ ਨੇ ਹਾਦਸੇ ਨੂੰ ਅੰਜਾਮ ਦੇਣ ਵਾਲੇ ਮੋਟਰਸਾਈਕਲ ਸਵਾਰ ਦੀ ਭਾਲ ਆਰੰਭ...

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਦੇਸ਼ ਵਿੱਚ ਕਰੋਨਾ ਵਾਇਰਸ ਦੇ 8,603 ਨਵੇਂ ਕੇਸ, 415 ਮੌਤਾਂ

ਐਕਟਿਵ ਕੇਸਾਂ ਦੀ ਗਿਣਤੀ ਘੱਟ ਕੇ 99,974 ਹੋਈ

ਯੂਪੀ: ਸੜਕ ਦੇ ਉਦਘਾਟਨ ਮੌਕੇ ਨਾਰੀਅਲ ਭੰਨਦਿਆਂ ਹੀ ਦਰਾੜ ਪਈ

ਯੂਪੀ: ਸੜਕ ਦੇ ਉਦਘਾਟਨ ਮੌਕੇ ਨਾਰੀਅਲ ਭੰਨਦਿਆਂ ਹੀ ਦਰਾੜ ਪਈ

ਗੁੱਸੇ ਵਿੱਚ ਆਈ ਵਿਧਾਇਕਾ ਸੁੱਚੀ ਚੌਧਰੀ ਧਰਨੇ ਉੱਤੇ ਬੈਠੀ

ਸ਼ਹਿਰ

View All