DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Railway Station Signboard:ਰੇਲ ਵਿਭਾਗ ਸ੍ਰੀ ਮੁਕਤਸਰ ਸਾਹਿਬ ਨੂੰ ਨਹੀਂ ਦੇ ਰਿਹਾ ਸਨਮਾਨ

ਆਰ ਟੀ ਆਈ ਤਹਿਤ ਲਈ ਜਾਣਕਾਰੀ; ਪੰਜਾਬ ਸਰਕਾਰ ਨੂੰ ਨੋਟੀਫਿਕੇਸ਼ਨ ਜਾਰੀ ਕਰਨ ਦੀ ਅਪੀਲ

  • fb
  • twitter
  • whatsapp
  • whatsapp
featured-img featured-img
ਰੇਲਵੇ ਸਟੇਸ਼ਨ ’ਤੇ ਸ੍ਰੀ ਮੁਕਤਸਰ ਸਾਹਿਬ ਦੀ ਥਾਂ ਲਿਖਿਆ ਹੋਇਆ ਮੁਕਤਸਰ।
Advertisement

ਪੰਜਾਬ ਸਰਕਾਰ ਵੱਲੋਂ 2 ਫਰਵਰੀ 2012 ਨੂੰ ਨੋਟੀਫਿਕੇਸ਼ਨ ਜਾਰੀ ਕਰ ਕੇ ਮੁਕਤਸਰ ਦੀ ਧਾਰਮਿਕ ਮਹੱਤਤਾ ਨੂੰ ਦੇਖਦਿਆਂ ਇਸ ਦਾ ਨਾਮ ਸ੍ਰੀ ਮੁਕਤਸਰ ਸਾਹਿਬ ਕਰ ਦਿੱਤਾ ਸੀ ਪਰ ਰੇਲਵੇ ਵਿਭਾਗ ਵੱਲੋਂ ਅਜੇ ਵੀ ਸ੍ਰੀ ਮੁਕਤਸਰ ਸਾਹਿਬ ਦਾ ਨਾਮ ‘ਮੁਕਤਸਰ’ ਲਿਖਿਆ ਜਾ ਰਿਹਾ ਹੈ। ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਜਦੋਂ ਕੇਂਦਰ ਸਰਕਾਰ ਦੇ ਸਾਰੇ ਵਿਭਾਗ ਜਿਸ ਤਰ੍ਹਾਂ ਪਾਸਪੋਰਟ, ਡਾਕਘਰ, ਆਮਦਨ ਕਰ, ਟਰਾਂਸਪੋਰਟ ਵਗੈਰਾ ’ਚ ਸ੍ਰੀ ਮੁਕਤਸਰ ਸਾਹਿਬ ਦਰਜ ਹੈ ਤਾਂ ਰੇਲਵੇ ਵਿਭਾਗ ਵੀ ਅਜਿਹਾ ਹੀ ਕਰੇ। ਇਸ ਸਬੰਧੀ ਐਡਵੋਕੇਟ ਅਨੁਰਾਗ ਸ਼ਰਮਾ ਵੱਲੋਂ ਪਾਈ ਆਰ ਟੀ ਆਈ ਤਹਿਤ ਮਿਲੀ ਜਾਣਕਾਰੀ ਦੌਰਾਨ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਅਜੇ ਤੱਕ ਕੋਈ ਵੀ ਅਧਿਕਾਰਤ ਨੋਟੀਫਿਕੇਸ਼ਨ ਜਾਰੀ ਨਹੀਂ ਕੀਤਾ ਗਿਆ, ਜਿਸ ਕਾਰਨ ਰੇਲਵੇ ਵਿਭਾਗ ਵੱਲੋਂ ਨਾਮ ਨਹੀਂ ਬਦਲਿਆ ਗਿਆ। ਰੇਲਵੇ ਸਮਿਤੀ ਦੇ ਆਗੂ ਸ਼ਾਮ ਲਾਲ ਗੋਇਲ ਅਤੇ ਹੋਰ ਲੋਕਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਰੇਲਵੇ ਵਿਭਾਗ ਨੂੰ ਫੌਰੀ ਇਸ ਸਬੰਧੀ ਨੋਟੀਫਿਕੇਸ਼ਨ ਜਾਰੀ ਕੀਤਾ ਜਾਵੇ।

Advertisement
Advertisement
×