DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

Punjab Congress: ਪਰਗਟ ਸਿੰਘ ਦੀ ਨਿਯੁਕਤੀ ਵਰਕਰਾਂ ਵਿੱਚ ਨਵੀਂ ਰੂਹ ਫੂਕੇਗੀ: ਕਾਂਗੜ

ਪੰਜਾਬ ਪ੍ਰਦੇਸ ਕਾਂਗਰਸ ਦੇ ਨਵੇਂ ਐਲਾਨੇ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਨਾਲ ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ...

  • fb
  • twitter
  • whatsapp
  • whatsapp
featured-img featured-img
ਭਗਤਾ ਵਿੱਚ ਗੁਰਪ੍ਰੀਤ ਕਾਂਗੜ ਦੀ ਅਗਵਾਈ ਹੇਠ ਖ਼ੁਸ਼ੀ ਪ੍ਰਗਟ ਕਰਦੇ ਹੋਏ ਕਾਂਗਰਸੀ ਕਾਰਕੁਨ।
Advertisement

ਪੰਜਾਬ ਪ੍ਰਦੇਸ ਕਾਂਗਰਸ ਦੇ ਨਵੇਂ ਐਲਾਨੇ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਨਾਲ ਹਲਕਾ ਰਾਮਪੁਰਾ ਫੂਲ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਵਿੱਚ ਖ਼ੁਸ਼ੀ ਦਾ ਮਾਹੌਲ ਹੈ। ਵੱਡੀ ਗਿਣਤੀ ਪਾਰਟੀ ਵਰਕਰਾਂ ਨੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਸਥਾਨਕ ਸ਼ਹਿਰ ਦੇ ਮੁੱਖ ਚੌਕ ਵਿੱਚ ਇਕੱਤਰ ਹੋ ਕੇ ਖ਼ੁਸ਼ੀ ਵਿੱਚ ਪਟਾਕੇ ਚਲਾਏ ਅਤੇ ਲੱਡੂ ਵੰਡੇ। ਸ੍ਰੀ ਕਾਂਗੜ ਨੇ ਨਵ-ਨਿਯੁਕਤ ਸੂਬਾ ਪ੍ਰਧਾਨ ਪਰਗਟ ਸਿੰਘ ਦੀ ਨਿਯੁਕਤੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਹ ਆਪਣੇ ਤਜਰਬੇ ਤੇ ਸੂਝਬੂਝ ਨਾਲ ਪਾਰਟੀ ਵਿੱਚ ਨਵੀਂ ਰੂਹ ਫੂਕਣਗੇ। ਕਾਂਗਰਸ ਪਰਗਟ ਸਿੰਘ ਦੀ ਅਗਵਾਈ ਹੇਠ ਲੋਕ-ਮੁੱਦਿਆਂ ਨੂੰ ਪੂਰੇ ਜੋਸ਼ ਨਾਲ ਚੁੱਕੇਗੀ ਤੇ ਆਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਵੱਡੀ ਜਿੱਤ ਹਾਸਲ ਕਰ ਕੇ ਸੂਬੇ ’ਚ ਸਰਕਾਰ ਬਣਾਏਗੀ।

ਇਸ ਮੌਕੇ ਪ੍ਰਧਾਨ ਬੂਟਾ ਸਿੱਧੂ, ਜਗਜੀਤ ਬਰਾੜ, ਰਾਮ ਬਾਦਲ, ਇੰਦਰਜੀਤ ਭੋਡੀਪੁਰਾ, ਜਸਮੀਤ ਬਰਾੜ, ਲਖਵੀਰ ਲੱਖਾ, ਅਮਨਦੀਪ ਸਲਾਬਤਪੁਰਾ, ਤੀਰਥ ਸਿੱਧੂ, ਗੁਰਦੀਪ ਗਿੱਲ, ਰਾਜੂ ਰਾਏ, ਡਾ. ਬਲਕਰਨ ਮਲੂਕਾ, ਗੋਰਾ ਕਾਂਗੜ, ਗੋਲੂ ਬਰਾੜ, ਪਰਮਿੰਦਰ ਜਲਾਲ, ਲੱਕੀ ਜਲਾਲ, ਜਸਵਿੰਦਰ ਰਾਮੂਵਾਲਾ, ਪਰਮਜੀਤ ਬਿਦਰ ਰਾਮੂਵਾਲਾ ਆਦਿ ਹਾਜ਼ਰ ਸਨ।

Advertisement

ਭਦੌੜ (ਰਾਜਿੰਦਰ ਵਰਮਾ): ਕਾਂਗਰਸ ਵੱਲੋਂ ਪਰਗਟ ਸਿੰਘ ਨੂੰ ਪੰਜਾਬ ਪ੍ਰਦੇਸ਼ ਕਾਂਗਰਸ ਦਾ ਪ੍ਰਧਾਨ ਨਿਯੁਕਤ ਕਰਨ ’ਤੇ ਬਲਾਕ ਪ੍ਰਧਾਨ ਗੁਰਤੇਜ ਸਿੰਘ ਨੈਣੇਵਾਲ ਦੀ ਅਗਵਾਈ ’ਚ ਕਾਂਗਰਸੀਆਂ ਨੇ ਲੱਡੂ ਵੰਡ ਕੇ ਖ਼ੁਸ਼ੀ ਸਾਂਝੀ ਕੀਤੀ। ਸ੍ਰੀ ਨੈਣੇਵਾਲ, ਰਾਜਵਿੰਦਰ ਸਿੰਘ ਸੀਤਲ, ਅਮਰਜੀਤ ਸਿੰਘ ਜੀਤਾ ਨੇ ਕਿਹਾ ਕਿ ਪਰਗਟ ਸਿੰਘ ਦੀ ਅਗਵਾਈ ’ਚ 2027 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਸਰਕਾਰ ਬਣਾਏਗੀ। ਇਸ ਸਮੇਂ ਇੰਦਰਜੀਤ ਸਿੰਘ ਭਿੰਦਾ, ਸੁਖਵਿੰਦਰ ਸਿੰਘ ਧਾਲੀਵਾਲ ਸ਼ਹਿਣਾ, ਰਵਿੰਦਰ ਸਿੰਘ ਬਿੰਦਰੀ, ਸੁਖਚਰਨ ਸਿੰਘ ਪੰਮਾ, ਡਾ. ਜਗਦੀਪ ਸਿੰਘ ਨੈਣੇਵਾਲ, ਨਾਹਰ ਸਿੰਘ ਔਲਖ, ਚੇਅਰਮੈਨ ਪਰਮਜੀਤ ਸਿੰਘ ਢਿੱਲਵਾਂ, ਜਗਰੂਪ ਸਿੰਘ ਦੀਪਗੜ੍ਹ, ਸਾਧੂ ਰਾਮ ਜਰਗਰ, ਅਮਰਜੀਤ ਸਿੰਘ ਚੇਲਾ, ਪਰਗਟ ਸਿੰਘ, ਭੋਲਾ ਸਿੰਘ ਸੰਘੇੜਾ, ਬਲਜਿੰਦਰ ਸਿੰਘ ਅਲਕੜਾ, ਪੰਚ ਬਲਵਿੰਦਰ ਸਿੰਘ, ਗੋਕਲ ਸਿੰਘ ਸਹੋਤਾ, ਕੌਂਸਲਰ ਵਕੀਲ ਸਿੰਘ, ਵਿਨੋਦ ਕਲਸੀ, ਦਰਸ਼ਨ ਸਿੰਘ ਮੱਝੂਕੇ, ਰਾਮ ਸਿੰਘ, ਗੋਬਿੰਦ ਸਿੰਘ, ਲੱਕੀ ਸੰਧੂ ਕਲਾਂ, ਨਿਰਭੈ ਸਿੰਘ ਢੀਂਡਸਾ, ਸਾਬਕਾ ਸਰਪੰਚ ਤਾਰਾ ਸਿੰਘ, ਅਮਰਜੀਤ ਸਿੰਘ ਮੀਕਾ, ਹਰਦੀਪ ਕੁਮਾਰ ਦੀਪਾ, ਜਗਰੂਪ ਸਿੰਘ ਪੰਚ ਆਦਿ ਹਾਜ਼ਰ ਸਨ।

Advertisement

Advertisement
×