ਗੁਰਦੁਆਰੇ ਨੇੜੇ ਸ਼ਰਾਬ ਦਾ ਠੇਕਾ ਖੋਲ੍ਹਣ ਕਾਰਨ ਲੋਕਾਂ ’ਚ ਰੋਸ
ਸ਼ਹਿਰ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਅਗਰਸੈਨ ਚੌਕ ਨੇੜੇ ਗੁਰਦੁਆਰਾ ਸ੍ਰੀ ਨਾਨਕਪੁਰਾ ਸਾਹਿਬ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣ ਕਾਰਨ ਲੋਕਾਂ ਵਿੱਚ ਰੋਸ ਹੈ। ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਸਾਬਕਾ ਕੌਂਸਲਰ, ਸੀਨੀਅਰ ਅਕਾਲੀ ਆਗੂ ਸੁਰਿੰਦਰ ਸਿੰਘ ਛਿੰਦਾ, ਵਿਸਵ...
Advertisement
ਸ਼ਹਿਰ ਦੇ ਸਭ ਤੋਂ ਸੰਘਣੀ ਆਬਾਦੀ ਵਾਲੇ ਅਗਰਸੈਨ ਚੌਕ ਨੇੜੇ ਗੁਰਦੁਆਰਾ ਸ੍ਰੀ ਨਾਨਕਪੁਰਾ ਸਾਹਿਬ ਸਾਹਮਣੇ ਸ਼ਰਾਬ ਦਾ ਠੇਕਾ ਖੋਲ੍ਹਣ ਕਾਰਨ ਲੋਕਾਂ ਵਿੱਚ ਰੋਸ ਹੈ। ਗੁਰਦੁਆਰਾ ਸਾਹਿਬ ਕਮੇਟੀ ਦੇ ਪ੍ਰਧਾਨ ਮਲਕੀਤ ਸਿੰਘ, ਸਾਬਕਾ ਕੌਂਸਲਰ, ਸੀਨੀਅਰ ਅਕਾਲੀ ਆਗੂ ਸੁਰਿੰਦਰ ਸਿੰਘ ਛਿੰਦਾ, ਵਿਸਵ ਹਿੰਦੂ ਪਰਿਸ਼ਦ ਦੇ ਨੀਲਮਣੀ ਸਮਾਧੀਆਂ ਨੇ ਗੁਰਦੁਆਰਾ ਸਾਹਿਬ ਸਾਹਮਣੇ ਖੁੱਲ੍ਹੇ ਸ਼ਰਾਬ ਦੇ ਠੇਕੇ ਅਤੇ ਮੀਟ ਦੀ ਦੁਕਾਨ ਦਾ ਵਿਰੋਧ ਕਰਦਿਆਂ ਜ਼ਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਲੋਕਾਂ ਦੀਆਂ ਭਾਵਨਾਵਾਂ ਦੀ ਕਦਰ ਕਰਦਿਆਂ ਇਨ੍ਹਾਂ ਨੂੰ ਤੁਰੰਤ ਬੰਦ ਕੀਤਾ ਜਾਵੇ। ਜੇਕਰ ਸ਼ਰਾਬ ਠੇਕੇਦਾਰਾਂ ਨੇ ਸ਼ਰਾਬ ਦਾ ਠੇਕਾ ਅਤੇ ਮੀਟ ਦੀ ਦੁਕਾਨ ਬੰਦ ਨਾ ਕੀਤੀ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਸ਼ਹਿਰ ਦੀਆਂ ਵੱਖ ਧਾਰਮਿਕ ਜਥੇਬੰਦੀਆਂਰਾਜਸੀ ਪਾਰਟੀ ਦੇ ਆਗੂਆਂ ’ਤੇ ਆਮ ਲੋਕਾਂ ਵੱਲੋਂ ਪ੍ਰਸ਼ਾਸਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
Advertisement
Advertisement
×

