ਲੋੜਵੰਦਾਂ ਨੂੰ ਪੱਕਾ ਮਕਾਨ ਦੇਣਾ ਸਰਕਾਰ ਦੀ ਪਹਿਲ: ਖੁੱਡੀਆਂ
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਥਰਾਜਵਾਲਾ ਵਿੱਚ ਅੱਜ 26 ਲੋੜਵੰਦ ਪਰਿਵਾਰਾਂ ਨੂੰ ਨਵੇਂ ਮਕਾਨਾਂ ਦੀ ਉਸਾਰੀ ਲਈ 39 ਲੱਖ ਰੁਪਏ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ। ਇਸ ਮੌਕੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਮੁੱਖ...
ਖੇਤੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਪਿੰਡ ਥਰਾਜਵਾਲਾ ਵਿੱਚ ਅੱਜ 26 ਲੋੜਵੰਦ ਪਰਿਵਾਰਾਂ ਨੂੰ ਨਵੇਂ ਮਕਾਨਾਂ ਦੀ ਉਸਾਰੀ ਲਈ 39 ਲੱਖ ਰੁਪਏ ਦੀ ਰਾਸ਼ੀ ਦੇ ਮਨਜ਼ੂਰੀ ਪੱਤਰ ਵੰਡੇ। ਇਸ ਮੌਕੇ ਲਾਭਪਾਤਰੀਆਂ ਨੂੰ ਸੰਬੋਧਨ ਕਰਦਿਆਂ ਸ੍ਰੀ ਖੁੱਡੀਆਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮਕਸਦ ਸਿਰਫ਼ ਸਕੀਮਾਂ ਬਣਾਉਣਾ ਨਹੀਂ, ਸਗੋਂ ਉਨ੍ਹਾਂ ਨੂੰ ਜ਼ਮੀਨ ’ਤੇ ਉਤਾਰ ਕੇ ਆਮ ਆਦਮੀ ਦੇ ਜੀਵਨ ਵਿੱਚ ਅਸਲੀ ਬਦਲਾਅ ਲਿਆਉਣਾ ਹੈ। ਉਨ੍ਹਾਂ ਕਿਹਾ ਕਿ ਲੋੜਵੰਦਾਂ ਨੂੰ ਪੱਕਾ ਮਕਾਨ ਦੇਣਾ ਸਰਕਾਰ ਦੀ ਪਹਿਲ ਹੈ ਤਾਂ ਜੋ ਕੋਈ ਵੀ ਪਰਿਵਾਰ ਬਿਨਾਂ ਛੱਤ ਦੇ, ਬੇਸਹਾਰਾ ਮਹਿਸੂਸ ਨਾ ਕਰੇ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਪ੍ਰਤੀ ਲਾਭਪਾਤਰੀ 1.5 ਲੱਖ ਰੁਪਏ ਦੀ ਮਾਲੀ ਸਹਾਇਤਾ ਦੇ ਤੌਰ ’ਤੇ ਕੁੱਲ 26 ਪਰਿਵਾਰਾਂ ਨੂੰ ਇਹ ਮਨਜ਼ੂਰੀ ਪੱਤਰ ਜਾਰੀ ਕੀਤੇ ਗਏ ਹਨ। ਇਹ ਰਾਸ਼ੀ ਨਵੇਂ ਮਕਾਨ ਦੀ ਉਸਾਰੀ ਵਿੱਚ ਮਦਦਗਾਰ ਸਾਬਤ ਹੋਵੇਗੀ ਅਤੇ ਲਾਭਪਾਤਰੀਆਂ ਦੇ ਸਿਰ ਉੱਪਰ ਪੱਕੀ ਛੱਤ ਦਾ ਸੁਪਨਾ ਸਾਕਾਰ ਕਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਕੈਬਨਿਟ ਮੰਤਰੀ ਨੇ ਕਿਹਾ ਕਿ ਘਰ ਸਿਰਫ਼ ਇੱਟਾਂ ਅਤੇ ਸੀਮਿੰਟ ਨਾਲ ਨਹੀਂ ਬਣਦਾ, ਘਰ ਇੱਜ਼ਤ, ਸੁਰੱਖਿਆ ਅਤੇ ਸੁਖ ਦਾ ਨਾਂ ਹੈ। ਜਦੋਂ ਪਰਿਵਾਰ ਨੂੰ ਆਪਣੀ ਛੱਤ ਮਿਲਦੀ ਹੈ, ਤਾਂ ਬੱਚਿਆਂ ਦੀ ਪੜ੍ਹਾਈ, ਸਿਹਤ ਅਤੇ ਭਵਿੱਖ ਆਪੇ ਹੀ ਸੁਰੱਖਿਅਤ ਹੋ ਜਾਂਦਾ ਹੈ। ਪੰਜਾਬ ਸਰਕਾਰ ਗਰੀਬ ਦੀ ਢਾਲ ਬਣ ਕੇ ਖੜੀ ਹੈ। ਇਸ ਮੌਕੇ ਸਰਪੰਚ ਦਰਸ਼ਨ ਸਿੰਘ, ਮਨਪ੍ਰੀਤ ਪੋਪੀ, ਕੁਲਵਿੰਦਰ ਸਿੰਘ, ਅੰਗਰੇਜ਼ ਮੈਂਬਰ, ਰਛਪਾਲ ਮੈਂਬਰ, ਕਾਰਜ ਮੈਂਬਰ, ਜਗਦੀਸ਼ ਮੈਂਬਰ, ਸੁਖਪਾਲ ਰਾਜੂ, ਸੰਦੀਪ ਨੰਬਰਦਾਰ, ਦਪਿੰਦਰ ਦੀਪੀ, ਗੁਰਮੁੱਖ ਮੈਂਬਰ ਸਣੇ ਪਿੰਡ ਵਾਸੀ ਹਾਜ਼ਰ ਸਨ।

