DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਜਲਾਲਾਬਾਦ ਦੇ ਸੀ ਐੱਚ ਸੀ ਨੂੰ ਖ਼ਤਮ ਕਰਨ ਵਿਰੁੱਧ ਧਰਨਾ

ਡਾਕਟਰਾਂ ਅਤੇ ਸਟਾਫ ਨੇ ਹਸਪਤਾਲ ਸਾਹਮਣੇ ਧਰਨਾ ਲਾਇਆ

  • fb
  • twitter
  • whatsapp
  • whatsapp
featured-img featured-img
ਧਰਨਾ ਦਿੰਦੇ ਹੋਏ ਸਿਵਲ ਹਸਪਤਾਲ ਜਲਾਲਾਬਾਦ ਦੇ ਡਾਕਟਰ।
Advertisement
ਇੱਥੇ ਸਿਵਲ ਹਸਪਤਾਲ ਦੇ ਸਮੂਹ ਸਟਾਫ਼ ਵੱਲੋਂ ਓ ਪੀ ਡੀ ਦੇ ਬਾਹਰ ਧਰਨਾ ਦਿੱਤਾ ਗਿਆ ਅਤੇ ਪੰਜਾਬ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਗਈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ 29 ਜਨਵਰੀ ਨੂੰ ਪੱਤਰ ਜਾਰੀ ਕੀਤਾ ਗਿਆ ਹੈ ਜਿਸ ਵਿੱਚ ਸੀ ਐੱਚ ਸੀ ਜਲਾਲਾਬਾਦ ਨੂੰ ਖਤਮ ਕਰ ਕੇ ਅਤੇ ਪੰਜਾਬ ਸਰਕਾਰ ਦੇ ਸਮੂਹ ਮੁਲਾਜ਼ਮਾਂ ਨੂੰ ਜੋ ਸੀ ਐੱਚ ਸੀ ਵਿੱਚ ਕੰਮ ਕਰ ਰਹੇ ਸਨ, ਨੂੰ ਵੱਖ ਵੱਖ ਸਰਕਾਰੀ ਹਸਪਤਾਲ ਵਿੱਚ ਦੂਰ ਦੂਰ ਥਾਵਾਂ ’ਤੇ ਤਾਇਨਾਤ ਕਰਨ ਦੀ ਗੱਲ ਆਖੀ ਗਈ ਹੈ।

ਇਸ ਮੌਕੇ ਸਮੂਹ ਅਮਲੇ ਵੱਲੋਂ ਮੰਗ ਕੀਤੀ ਗਈ ਕਿ ਸਮੂਹ ਲੋੜਵੰਦ ਲੋਕਾਂ ਦੀਆ ਸਿਹਤ ਸਹੂਲਤਾਂ ਅਤੇ ਮੰਗਾਂ ਨੂੰ ਮੁੱਖ ਰੱਖਦਿਆਂ ਸੀ ਐੱਚ ਸੀ ਜਲਾਲਾਬਾਦ ਨੂੰ ਤੁਰੰਤ ਬਹਾਲ ਕੀਤਾ ਜਾਵੇ। ਇਸ ਮੌਕੇ ਸਿਵਲ ਹਸਪਤਾਲ ਦੇ ਸਮੂਹ ਡਾਕਟਰਾਂ ਅਤੇ ਬਾਕੀ ਸਟਾਫ ਵੱਲੋਂ ਦਿੱਤੇ ਜਾ ਰਹੇ ਧਰਨੇ ਦੀ ਹਮਾਇਤ ਵਿੱਚ ਪਹੁੰਚੇ ਭਾਰਤੀ ਕਮਿਊਨਿਸਟ ਪਾਰਟੀ ਅਤੇ ਕੁੱਲ ਹਿੰਦ ਕਿਸਾਨ ਸਭਾ ਦੇ ਆਗੂ ਕਾਮਰੇਡ ਸੁਰਿੰਦਰ ਢੰਡੀਆਂ ਅਤੇ ਸਰਬ ਭਾਰਤ ਨੌਜਵਾਨ ਸਭਾ ਦੇ ਸਾਬਕਾ ਸੂਬਾ ਪ੍ਰਧਾਨ ਐਡਵੋਕੇਟ ਪਰਮਜੀਤ ਢਾਬਾਂ ਨੇ ਹਸਪਤਾਲ ਦੇ ਸਟਾਫ ਦੀ ਮੰਗ ਨੂੰ ਜਾਇਜ਼ ਠਹਿਰਾਇਆ। ਆਗੂਆਂ ਕਿਹਾ ਕਿ ਅਮਲੇ ਦੀ ਤਾਇਨਾਤੀ ਦਾ ਸਰਕਾਰ ਵੱਲੋਂ ਜਲਾਲਾਬਾਦ ਵਿੱਚ ਹੀ ਪ੍ਰਬੰਧ ਕਰਨਾ ਚਾਹੀਦਾ ਹੈ ਅਤੇ ਸੀ ਐੱਚ ਸੀ ਸੈਂਟਰ ਭਾਵ ਸਿਵਲ ਹਸਪਤਾਲ ਨੂੰ ਜਲਾਲਾਬਾਦ ਵਿੱਚ ਹੀ ਬਰਕਰਾਰ ਰੱਖਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਬਾਬਾ ਫਰੀਦ ਯੂਨੀਵਰਸਿਟੀ ਵੱਲੋਂ ਜਲਾਲਾਬਾਦ ਦਾ ਹਸਪਤਾਲ ਚਲਾਉਣ ਲਈ ਕੋਈ ਵੀ ਸਟਾਫ਼ ਭਰਤੀ ਨਹੀਂ ਕੀਤਾ ਗਿਆ ਪ੍ਰੰਤੂ ਉਸ ਤੋਂ ਪਹਿਲਾਂ ਇੱਥੇ ਲੱਗੇ ਡਾਕਟਰਾਂ ਅਤੇ ਬਾਕੀ ਸਟਾਫ਼ ਨੂੰ ਰਵਾਨਾ ਕਰਨ ਦੀ ਤਿਆਰੀ ਵਿੱਢ ਲਈ ਗਈ ਹੈ ਜਿਸ ਨੂੰ ਕਿਸੇ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Advertisement

ਸਿਵਲ ਹਸਪਤਾਲ ਜਲਾਲਾਬਾਦ ਵਿੱਚ ਲੰਮੇ ਸਮੇਂ ਤੋਂ ਆਪਣੀਆਂ ਸਵਾਵਾਂ ਦੇ ਰਹੇ ਲਾਡੀ ਬਰਾੜ ਆਖਿਆ ਕਿ ਇਸ ਨੀਤੀ ਤਹਿਤ ਜਿਹੜੀਆਂ ਸਹੂਲਤਾਂ ਮੁਫਤ ਵਿੱਚ ਹੁਣ ਤੱਕ ਸਿਵਲ ਹਸਪਤਾਲ ਵਿੱਚ ਮਿਲ ਰਹੀਆਂ ਹਨ, ਉਹ ਮੁਕੰਮਲ ਤੌਰ ’ਤੇ ਬੰਦ ਕਰਨ ਦੀ ਚਾਲ ਹੈ। ਇਸ ਮੌਕੇ ਮੈਡੀਕਲ ਅਫਸਰ ਡਾਕਟਰ ਸੁਮਿਤ ਲੂਣਾ, ਡਾਕਟਰ ਸੁਮਨ, ਰਮੇਸ਼ ਕੁਮਾਰ ਲਾਡੀ, ਜੰਗੀਰ ਸਿੰਘ, ਸੰਦੀਪ ਕੁਮਾਰ, ਹਰਜਿੰਦਰ ਸਿੰਘ, ਅਮਰਜੀਤ ਸਿੰਘ, ਪਰਮਜੀਤ ਕੌਰ, ਗਗਨਦੀਪ ਕੌਰ ਤੋਂ ਇਲਾਵਾ ਸੀ ਪੀ ਆਈ ਦੇ ਆਗੂ ਨਰਿੰਦਰ ਢਾਬਾਂ, ਬਲਾਕ ਸਕੱਤਰ ਕਾਮਰੇਡ ਰਮੇਸ਼ ਪੀਰ ਮੁਹੰਮਦ, ਸਰਬ ਭਾਰਤ ਨੌਜਵਾਨ ਸਭਾ ਦੇ ਬਲਾਕ ਜਲਾਲਾਬਾਦ ਦੇ ਮੀਤ ਪ੍ਰਧਾਨ ਸੋਨਾ ਧੁਨਕੀਆਂ, ਮੀਤ ਸਕੱਤਰ ਧਰਮਿੰਦਰ ਮੁਰਕਵਾਲਾ ਕੰਸਟਰਕਸ਼ਨ ਵਰਕਰ ਐਂਡ ਲੇਬਰ ਯੂਨੀਅਨ ਦੇ ਆਗੂ ਮੰਗਤ ਸੋਹਣਾ ਸਾਂਦੜ, ਕਿਸਾਨ ਆਗੂ ਸ਼ਰਮਾ ਸਿੰਘ ਢੰਡੀਆਂ ਤੇ ਲਵਪ੍ਰੀਤ ਕਾਠਗੜ੍ਹ ਵੀ ਹਾਜ਼ਰ ਸਨ।

Advertisement

Advertisement
×