DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਉੱਗੋਕੇ ਵਿੱਚ ਦਸਵੀਂ ਵਾਰ ਕਬਜ਼ਾ ਵਾਰੰਟ ਦਾ ਵਿਰੋਧ

ਸਾਜ਼ਿਸ਼ ਤਹਿਤ ਕਰੋੜਾਂ ਰੁਪਏ ਦੀ ਜ਼ਮੀਨ ਖੋਹਣ ਹਡ਼ਪਣ ਦਾ ਦੋਸ਼

  • fb
  • twitter
  • whatsapp
  • whatsapp
featured-img featured-img
ਪਿੰਡ ਉੱਗੋਕੇ ਵਿੱਚ ਕਬਜ਼ਾ ਵਾਰੰਟ ਦੇ ਵਿਰੋਧ ’ਚ ਧਰਨਾ ਦਿੰਦੇ ਹੋਏ ਕਿਸਾਨ।
Advertisement

ਬਲਾਕ ਸ਼ਹਿਣਾ ਦੇ ਪਿੰਡ ਉੱਗੋਕੇ ਵਿੱਚ ਦਸਵੀਂ ਵਾਰ ਆਏ ਕਬਜ਼ਾ ਵਾਰੰਟ ਦਾ ਵੱਖ-ਵੱਖ ਜਥੇਬੰਦੀਆਂ ਨੇ ਵਿਰੋਧ ਕੀਤਾ ਅਤੇ ਟੌਲ ਪਲਾਜ਼ਾ ਜਗਜੀਤਪੁਰਾ ਤੇ ਧਰਨਾ ਲਾਇਆ। ਅੱਜ ਦਸਵੀਂ ਵਾਰ ਆਏ ਕਬਜ਼ਾ ਵਾਰੰਟ ਲੈਣ ਨੂੰ ਕੋਈ ਵੀ ਅਧਿਕਾਰੀ ਨਹੀਂ ਪੁੱਜਿਆ। ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ, ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਉੱਗੋਕੇ, ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਹਰਲੀਨ ਸਿੰਘ ਚੰਨੀ ਨੇ ਕਿਹਾ ਕਿ ਕਰਮੂ ਪੱਤੀ ਵਿੱਚ ਇਹ ਜਾਇਦਾਦ ਕਿਸੇ ਸੰਪਰਦਾਇ ਦੀ ਨਹੀਂ ਹੈ। ਬੁਲਾਰਿਆਂ ਨੇ ਕਿਹਾ ਕਿ ਇਹ ਜ਼ਮੀਨ ਇੱਕ ਕਿਸਾਨ ਦੀ ਹੈ। ਗੁਰਮੁਖ ਸਿੰਘ ਨਾਮ ਦਾ ਕਿਸਾਨ ਜ਼ਿਮੀਦਾਰ ਸੀ ਅਤੇ ਉਸ ਦਾ ਕਿਸੇ ਸੰਪਰਦਾਇ ਨਾਲ ਕੋਈ ਸਬੰਧ ਨਹੀਂ ਸੀ। ਇੱਕ ਸੋਚੀ ਸਮਝੀ ਸਾਜਿਸ਼ ਤਹਿਤ ਕਰੋੜਾਂ ਰੁਪਏ ਦੀ ਜ਼ਮੀਨ ਖੋਹਣ ਦੇ ਮਨਸੂਬੇ ਨਾਲ ਇਹ ਵਾਰ-ਵਾਰ ਕਬਜ਼ਾ ਵਾਰੰਟ ਲਿਆਂਦੇ ਜਾ ਰਹੇ ਹਨ ਪਰ ਕਰਮੂ ਪੱਤੀ ਦੇ ਲੋਕ ਅਤੇ ਕਿਸਾਨ ਜਥੇਬੰਦੀਆਂ ਕਿਸੇ ਨੂੰ ਵੀ ਇਸ ਜ਼ਮੀਨ ’ਤੇ ਕਾਬਜ਼ ਨਹੀਂ ਹੋਣ ਦੇਣਗੀਆਂ।

ਇਸ ਮੌਕੇ ਜਗਸੀਰ ਸਿੰਘ ਸੀਰਾ ਸ਼ਹਿਣਾ, ਭਿੰਦਾ ਸਿੰਘ ਢਿੱਲਵਾਂ, ਜਰਨੈਲ ਸਿੰਘ, ਬਲੌਰ ਸਿੰਘ ਛੰਨਾ, ਜਰਨੈਲ ਸਿੰਘ, ਦਰਸ਼ਨ ਸਿੰਘ ਚੀਮਾ, ਗੁਰਚਰਨ ਸਿੰਘ, ਹਰੀ ਸਿੰਘ ਭਗਤਪੁਰਾ, ਜਗਤਾਰ ਸਿੰਘ ਢਿੱਲੋਂ, ਗੁਰਮੇਲ ਸਿੰਘ ਚੂੰਘਾਂ, ਗੁਰਦੀਪ ਸਿੰਘ ਪੱਖੋ, ਦਰਸ਼ਨ ਸਿੰਘ ਮਹਿਤਾ, ਬੂਟਾ ਸਿੰਘ ਪ੍ਰਧਾਨ, ਜੁਗਰਾਜ ਸਿੰਘ, ਨਿਰਭੈ ਸਿੰਘ, ਨਛੱਤਰ ਸਿੰਘ, ਲਛਮਣ ਸਿੰਘ, ਤਾਰਾ ਸਿੰਘ, ਮਲਕੀਤ ਸਿੰਘ, ਬਲਵੀਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਕਿਸਾਨ ਤੇ ਕਿਸਾਨ ਯੂਨੀਅਨਾਂ ਦੇ ਆਗੂ ਹਾਜ਼ਰ ਸਨ।

Advertisement

Advertisement

Advertisement
×