ਕੋਟੇ ਦੀ ਕਣਕ ਨਾ ਵੰਡਣ ਖ਼ਿਲਾਫ਼ ਮੁਜ਼ਾਹਰਾ

ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਨੇ ਲਾਭਪਾਤਰੀਆਂ ਦੇ ਬਿਆਨ ਦਰਜ ਕੀਤੇ

ਕੋਟੇ ਦੀ ਕਣਕ ਨਾ ਵੰਡਣ ਖ਼ਿਲਾਫ਼ ਮੁਜ਼ਾਹਰਾ

ਪਿੰਡ ਠੁੱਲੀਵਾਲ ਵਿੱਚ ਕਣਕ ਦਾ ਪੂਰਾ ਕੋਟਾ ਵੰਡਣ ਦੀ ਮੰਗ ਕਰਦੇ ਹੋਏ ਲਾਭਪਾਤਰੀ।

ਨਵਕਿਰਨ ਸਿੰਘ

ਮਹਿਲ ਕਲਾਂ, 27 ਮਈ

ਪਿੰਡ ਠੁੱਲ੍ਹੀਵਾਲ ਵਿੱਚ ਵੱਡੀ ਗਿਣਤੀ ਵਿੱਚ ਇਕੱਤਰ ਹੋਏ ਰਾਸ਼ਨ ਕਾਰਡ ਧਾਰਕਾਂ ਵੱਲੋਂ ਰਾਸ਼ਨ ਡਿਪੂ ਹੋਲਡਰ ’ਤੇ ਕਣਕ ਦਾ ਪੂਰਾ ਕੋਟਾ ਲਾਭਪਾਤਰੀਆਂ ਵਿੱਚ ਨਾ ਵੰਡਣ ਦੇ ਦੋਸ਼ ਲਗਾਉਂਦਿਆਂ ਰੋਸ ਪ੍ਰਦਰਸ਼ਨ ਕੀਤਾ। ਇਸ ਮੌਕੇ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕਰਦਿਆਂ ਲਾਭਪਾਤਰੀਆਂ ਨੇ ਮੰਗ ਕੀਤੀ ਕਿ ਉਨ੍ਹਾਂ ਦਾ ਕਣਕ ਦਾ ਪੂਰਾ ਬਣਦਾ ਕੋਟਾ ਦਿੱਤਾ ਜਾਵੇ। ਇਸ ਮੌਕੇ ਪਹੁੰਚੇ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਵੱਲੋਂ ਲਾਭਪਾਤਰੀਆਂ ਦੇ ਬਿਆਨ ਦਰਜ ਕੀਤੇ ਗਏ। ਇਸ ਮੌਕੇ ਪਿੰਡ ਵਾਸੀਆਂ ਹਰੀ ਸਿੰਘ, ਹਰਮਿੰਦਰ ਸਿੰਘ,ਸੁਰਜੀਤ ਸਿੰਘ, ਗੁਰਸੇਵਕ ਸਿੰਘ,ਅਵਤਾਰ ਸਿੰਘ ਆਦਿ ਨੇ ਕਿਹਾ ਕਿ ਰਾਸ਼ਨ ਡਿਪੂ ਹੋਲਡਰ ਨੇ ਉਨ੍ਹਾਂ ਨੂੰ ਸਰਕਾਰ ਵੱਲੋਂ ਭੇਜੀ ਗਈ ਕਣਕ ਦਾ ਪੂਰਾ ਕੋਟਾ ਮੁਹੱਈਆ ਨਹੀਂ ਕੀਤਾ ਜਿਸਦੀ ਸ਼ਿਕਾਇਤ ਉਨ੍ਹਾਂ ਪੰਜਾਬ ਸਰਕਾਰ ਦੇ ਉੱਚ ਅਫਸਰਾਂ ਨੂੰ ਕੀਤੀ ਪਰ ਅਜੇ ਤੱਕ ਉਨ੍ਹਾਂ ਨੂੰ ਕਣਕ ਨਹੀਂ ਮਿਲੀ। ਪਿੰਡ ਦੇ ਕੁਝ ਲਾਭਪਾਤਰੀਆਂ ਨੇ ਦੱਸਿਆ ਕਿ ਉਨ੍ਹਾਂ ਨੂੰ ਡਿਪੂ ਹੋਲਡਰ ਵੱਲੋਂ ਕਣਕ ਦੀਆਂ ਪਰਚੀਆਂ ਤਾਂ ਦੇ ਦਿੱਤੀਆਂ ਪਰ ਕਣਕ ਦੇਣ ਸਮੇਂ ਕਿਹਾ ਕਿ ਅਜੇ ਪਿੱਛੋਂ ਵਿਭਾਗ ਤੋਂ ਕਣਕ ਨਹੀਂ ਆਈ, ਜਦੋਂ ਵਿਭਾਗ ਵੱਲੋਂ ਕਣਕ ਆਵੇਗੀ ਤਾਂ ਵੰਡ ਦਿੱਤੀ ਜਾਵੇਗੀ। ਪਿੰਡ ਵਾਸੀਆਂ ਨੇ ਇਸ ਸਾਰੇ ਮਾਮਲੇ ਦੀ ਬਰੀਕੀ ਨਾਲ ਜਾਂਚ ਪੜਤਾਲ ਕਰਦਿਆਂ ਇਨਸਾਫ਼ ਦੀ ਮੰਗ ਕੀਤੀ ਹੈ। ਲਾਭਪਾਤਰੀਆਂ ਵੱਲੋਂ ਕੀਤੀਆਂ ਸਿਕਾਇਤਾਂ ਦੇ ਆਧਾਰ ’ਤੇ ਅੱਜ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਦੇ ਇੰਸਪੈਕਟਰ ਕੁਲਦੀਪ ਸਿੰਘ ਅਤੇ ਮੁਨੀਸ਼ ਕੁਮਾਰ ਵੱਲੋਂ ਪਿੰਡ ਠੁੱਲੀਵਾਲ ਵਿੱਚ ਪੁੱਜ ਕੇ ਕਾਰਡ ਧਾਰਕਾਂ ਦੀਆਂ ਸ਼ਿਕਾਇਤਾਂ ਸੁਣਦਿਆਂ ਬਿਆਨ ਦਰਜ ਕੀਤੇ ਗਏ। ਇਸ ਸਬੰਧੀ ਇੰਸਪੈਕਟਰ ਮਨੀਸ਼ ਕੁਮਾਰ ਨੇ ਕਿਹਾ ਕਿ ਉਨ੍ਹਾਂ ਖਪਤਕਾਰਾਂ ਦੇ ਬਿਆਨ ਦਰਜ ਕਰ ਲਏ ਹਨ ਜਿਸਦੀ ਪੂਰੀ ਰਿਪੋਰਟ ਬਣਾ ਕੇ ਡੀਐੱਫਓ ਬਰਨਾਲਾ ਨੂੰ ਭੇਜੀ ਜਾਵੇਗੀ।

‘ਸੀਟੂ’ ਵੱਲੋਂ ਮਹਿੰਗਾਈ ਖ਼ਿਲਾਫ਼ ਮੁਜ਼ਾਹਰਾ

ਸ੍ਰੀ ਮੁਕਤਸਰ ਸਾਹਿਬ (ਗੁਰਸੇਵਕ ਸਿੰਘ ਪ੍ਰੀਤ) ‘ਸੀਟੂ’ ਅਤੇ ਭਾਰਤ ਨਿਰਮਾਣ ਮਿਸਤਰੀ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵੱਡੀ ਗਿਣਤੀ ਵਿੱਚ ਖੇਤ ਮਜ਼ਦੂਰਾਂ ਨੇ ਡਿਪਟੀ ਕਮਿਸ਼ਨਰ ਦਫ਼ਤਰ ਲਗੇ ਮੁਜ਼ਾਹਰਾ ਕਰਕੇ ਮਹਿੰਗਾਈ ਲਈ ਪੰਜਾਬ ਤੇ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਮਹਿੰਗਾਈ ਘਟਾਉਣ ਦੀ ਮੰਗ ਕੀਤੀ ਅਤੇ ਇਸਦੇ ਨਾਲ ਹੀ ਉਨ੍ਹਾਂ ਪਿੰਡਾਂ ਵਿੱਚ ਸਰਪੰਚਾਂ ਵੱਲੋਂ ਨਰੇਗਾ ਵਿੱਚ ਆਪਣੇ ਚਹੇਤਿਆਂ ਨੂੰ ਲਾਭ ਦੇਣ ਅਤੇ ਅਸਲ ਮਜ਼ਦੂਰਾਂ ਨੂੰ ਲਾਂਭੇ ਕਰਨ ਦਾ ਮਾਮਲਾ ਉਭਾਰਿਆ| ਆਪਣੇ ਸੰਬੋਧਨ ਦੌਰਾਨ ਜ਼ਿਲ੍ਹਾ ਸਕੱਤਰ ਅਪਾਰ ਸੰਧੂ, ਤਰਸੇਮ ਲਾਲ, ਐਡਵੋਕੇਟ ਦਵਿੰਦਰ ਸਿੰਘ ਕੋਟਲੀ, ਹਰੀ ਰਾਮ, ਰੁਕਮ ਦਾਸ, ਇੰਦਰਜੀਤ, ਰਮਨਦੀਪ ਕੌਰ ਔਲਖ, ਆਰਤੀ ਰਾਣੀ, ਕੁੰਦਣ ਸਿੰਘ ਧਿਗਾਣਾ, ਕੁਲਵੰਤ ਸੀਰਵਾਲੀ ਅਤੇ ਨੱਥੂ ਰਾਮ ਗਿਦੜਬਾਹਾ ਹੋਰਾਂ ਨੇ ਦੱਸਿਆ ਕਿ ਪਿੰਡ ਰੁਪਾਣਾ, ਧਿਗਾਣਾ, ਮਾਂਗਟਕੇਰ, ਵੜਿੰਗ, ਸੀਰਵਾਲੀ, ਫੱਤਣਵਾਲਾ, ਚੱਕ ਗਿਲਜੇਵਾਲਾ, ਬਲਮਗੜ੍ਹ, ਡੋਹਕ, ਕੋਟਲੀ ਸੰਘਰ ਅਤੇ ਭੂੰਦੜ ਵਿੱਚ ਮਨਰੇਗਾ ਸਬੰਧੀ ਸਰਪੰਚਾਂ ਵੱਲੋਂ ਨਰੇਗਾ ਦੇ ਕੰਮ ਵਿੱਚ ਬੇਲੋੜੀ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ| ਇਸਦੇ ਨਾਲ ਹੀ ਉਨ੍ਹਾਂ ਮੰਗ ਕੀਤੀ ਕਿ ਨਰੇਗਾ ਦਾ ਕੰਮ 200 ਦਿਨ ਅਤੇ ਦਿਹਾੜੀ 700 ਰੁਪਏ ਕੀਤੀ ਜਾਵੇ| ਇਸਦੇ ਨਾਲ ਹੀ ਕੰਮ ਦੀ ਹਾਜ਼ਰੀ ਸਮਾਰਟ ਫੋਨ ਨਾ ਹੋਣ ਕਾਰਨ ਮੁਆਫ ਕੀਤੀ ਜਾਵੇ ਅਤੇ ਪ੍ਰਧਾਨ ਮੰਤਰੀ ਆਵਾਸ ਯੋਜਨਾ ਦਾ ਲਾਭ ਦਿੱਤਾ ਜਾਵੇ| ਉਨ੍ਹਾਂ ਕਿਹਾ ਕਿ ਪਿੰਡ ਧਿਗਾਣਾ ਵਿੱਚ ਮਨਰੇਗਾ ਘਪਲੇ ਸਬੰਧੀ ਮਸਟਰੋਲ ਦੀ ਚੱਲ ਰਹੀ ਇਨਕੁਆਰੀ ਜਲਦੀ ਮੁਕੰਮਲ ਕੀਤੀ ਜਾਵੇ|

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਸ਼ਰੀਫ਼ ਸਰਕਾਰ ਲਈ ਔਖਾ ਪੈਂਡਾ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਦੁਨੀਆ ਦੇ ਡਗਮਗਾ ਰਹੇ ਅਰਥਚਾਰੇ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਬੁਲਡੋਜ਼ਰ : ਰਾਜਕੀ ਦਮਨ ਦਾ ਪ੍ਰਤੀਕ

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਕੀ ਸਾਖ਼ ਕੋਈ ਮਾਅਨੇ ਰੱਖਦੀ ਹੈ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਪੰਜਾਬ ਯੂਨੀਵਰਸਿਟੀ ਚੌਰਾਹੇ ’ਚ ਕਿਉਂ ?

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਭਾਰਤੀ ਸਿਆਸਤ ਦੀ ਮਹਾਂ-ਮੰਡੀ

ਸ਼ਹਿਰ

View All