DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਦੀ ਜ਼ਮੀਨ ’ਤੇ ਕਬਜ਼ੇ ਦਾ ਵਿਰੋਧ

ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਿੰਡ ਝੋਟੀਵਾਲਾ ਦੇ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ’ਤੇ ਹੋਣ ਜਾ ਰਹੇ ਕਬਜ਼ੇ ਦਾ ਡਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਰਜਿੰਦਰ...

  • fb
  • twitter
  • whatsapp
  • whatsapp
featured-img featured-img
ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ਵਿੱਚ ਖੜ੍ਹੇ ਕਿਰਤੀ ਕਿਸਾਨ ਯੂਨੀਅਨ ਦੇ ਆਗੂ।
Advertisement

ਕਿਰਤੀ ਕਿਸਾਨ ਯੂਨੀਅਨ ਵੱਲੋਂ ਅੱਜ ਪਿੰਡ ਝੋਟੀਵਾਲਾ ਦੇ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ’ਤੇ ਹੋਣ ਜਾ ਰਹੇ ਕਬਜ਼ੇ ਦਾ ਡਟ ਕੇ ਵਿਰੋਧ ਕੀਤਾ ਗਿਆ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ, ਜ਼ਿਲ੍ਹਾ ਪ੍ਰਧਾਨ ਰਜਿੰਦਰ ਕਿੰਗਰਾ, ਬਲਾਕ ਪ੍ਰਧਾਨ ਗੁਰਮੀਤ ਸਿੰਘ ਨੇ ਦੱਸਿਆ ਕਿ ਕਿਸਾਨ ਹਿੰਮਤ ਸਿੰਘ ਨੇ ਪਿੰਡ ਦੇ ਹੀ ਇੱਕ ਆੜ੍ਹਤੀਏ ਕੋਲੋਂ 11 ਲੱਖ 50 ਹਜ਼ਾਰ ਰੁਪਏ ਵਿਆਜ ਉੱਪਰ ਲਏ ਸਨ। ਇਸ ਲਈ ਆੜ੍ਹਤੀਏ ਨੇ ਕਿਸਾਨ ਹਿੰਮਤ ਸਿੰਘ ਕੋਲੋਂ ਜ਼ਮੀਨ ਦਾ ਇਕਰਾਰਨਾਮਾ ਕਰਵਾ ਲਿਆ। ਕੁਝ ਸਮੇਂ ਬਾਅਦ ਕਿਸਾਨ ਹਿੰਮਤ ਸਿੰਘ ਨੇ ਵਿਆਜ ’ਤੇ ਲਏ ਪੈਸੇ ਆੜ੍ਹਤੀਏ ਨੂੰ ਵਾਪਸ ਕਰ ਦਿੱਤੇ ਸਨ, ਪਰ ਪੈਸੇ ਵਾਪਸ ਲੈਣ ਦੇ ਬਾਵਜੂਦ ਆੜ੍ਹਤੀਏ ਨੇ ਅਦਾਲਤ ਰਾਹੀਂ ਕੇਸ ਕਰ ਕੇ ਜ਼ਮੀਨ ਨੱਪਣ ਦੀ ਕੋਸ਼ਿਸ਼ ਸ਼ੁਰੂ ਕਰ ਦਿੱਤੀ, ਜਿਸ ਵਿੱਚ ਅਦਾਲਤ ਨੇ ਕਿਸਾਨ ਹਿੰਮਤ ਸਿੰਘ ਖਿਲਾਫ਼ ਫੈਸਲਾ ਕਰਦਿਆਂ ਉਸ ਦੀ ਜ਼ਮੀਨ ਦ ਕਬਜ਼ਾ ਵਰੰਟ ਜਾਰੀ ਕਰ ਦਿੱਤੇ। ਇਸ ਦਾ ਵਿਰੋਧ ਕਰਦਿਆਂ ਅੱਜ ਕਿਰਤੀ ਕਿਸਾਨ ਯੂਨੀਅਨ ਵੱਲੋਂ ਕਿਸਾਨ ਹਿੰਮਤ ਸਿੰਘ ਦੀ ਜ਼ਮੀਨ ਬਚਾਈ ਗਈ ਅਤੇ ਐਲਾਨ ਕੀਤਾ ਕਿ ਉਹ ਹਿੰਮਤ ਸਿੰਘ ਦੀ ਜ਼ਮੀਨ ਵਿੱਚ ਕਿਸੇ ਨੂੰ ਦਾਖ਼ਲ ਨਹੀਂ ਹੋਣ ਦੇਣਗੇ। ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਗੁਰਜੀਤ ਬਰਾੜ ਦੀਪ ਸਿੰਘ ਵਾਲਾ, ਨਿਸ਼ਾਨ ਭੁੱਲਰ, ਭੁਪਿੰਦਰ ਕਿੰਗਰਾ, ਸਤਿੰਦਰ ਸਿੰਘ ਰਾਜਾ ਕਿਲੀ, ਕੁਲਵਿੰਦਰ ਬੀਹਲੇਵਾਲਾ, ਜੋਗਿੰਦਰ ਸਿੰਘ ਕਾਉਣੀ, ਹਰਮੇਲ ਸਿੰਘ ਚੰਨੀਆਂ ਆਦਿ ਆਗੂ ਹਾਜ਼ਰ ਸਨ।

Advertisement
Advertisement
×