DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਐੱਲ ਪੀ ਜੀ ਦੀ ਕਾਲਾਬਾਜ਼ਾਰੀ ਵਿਰੁੱਧ ਧਰਨਾ

ਸੰਗਤ ਮੰਡੀ ਦੀ ਗੈਸ ਏਜੰਸੀ ਵੱਲੋਂ ਰਾਤ ਦੇ ਹਨੇਰੇ ’ਚ ਐੱਲ ਪੀ ਜੀ ਗੈਸ ਦੀ ਕਥਿਤ ਕਾਲਾਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੋਕਾਂ ਨੇ ਗੈਸ ਦੀ ਕਾਲਾਬਜਾਰੀ ਕਰਦੀਆਂ ਦੋ ਗੱਡੀਆਂ ਪੁਲੀਸ ਹਵਾਲੇ ਕੀਤੀਆਂ ਹਨ।  ਪੁਲੀਸ ਅਨੁਸਾਰ 48 ਭਰੇ ਅਤੇ 5...

  • fb
  • twitter
  • whatsapp
  • whatsapp
featured-img featured-img
ਗੈਸ ਏਜੰਸੀ ਪ੍ਰਬੰਧਕਾਂ ਖ਼ਿਲਾਫ਼ ਨਾਅਰੇਬਾਜ਼ੀ ਕਰਦੇ ਹੋਏ ਲੋਕ।
Advertisement

ਸੰਗਤ ਮੰਡੀ ਦੀ ਗੈਸ ਏਜੰਸੀ ਵੱਲੋਂ ਰਾਤ ਦੇ ਹਨੇਰੇ ’ਚ ਐੱਲ ਪੀ ਜੀ ਗੈਸ ਦੀ ਕਥਿਤ ਕਾਲਾਬਾਜ਼ਾਰੀ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੌਰਾਨ ਲੋਕਾਂ ਨੇ ਗੈਸ ਦੀ ਕਾਲਾਬਜਾਰੀ ਕਰਦੀਆਂ ਦੋ ਗੱਡੀਆਂ ਪੁਲੀਸ ਹਵਾਲੇ ਕੀਤੀਆਂ ਹਨ।  ਪੁਲੀਸ ਅਨੁਸਾਰ 48 ਭਰੇ ਅਤੇ 5 ਖਾਲੀ ਗੈਸ ਸਿੰਲਡਰਾਂ ਸਮੇਤ ਦੋ ਵਾਹਨ ਜ਼ਬਤ ਕੀਤੇ ਹਨ। ਦੂਜੇ ਪਾਸੇ ਦੁਕਾਨਦਾਰਾਂ ਤੇ ਲੋਕਾਂ ਨੇ ਬਾਜ਼ਾਰ ਬੰਦ ਕਰਕੇ ਪ੍ਰਸ਼ਾਸਨ ਤੇ ਏਜੰਸੀ ਪ੍ਰਬੰਧਕਾਂ ਖ਼ਿਲਾਫ਼ ਧਰਨਾ ਦਿੱਤਾ

ਜਾਣਕਾਰੀ ਅਨੁਸਾਰ ਸੰਗਤ ਮੰਡੀ ਵਿੱਚ ਗੈਸ ਸਿਲੰਡਰਾਂ ਦੀ ਕਾਲਾਬਾਜ਼ਾਰੀ ਲਈ ਸੁਰਖ਼ੀਆਂ ’ਚ ਰਹੇ ਇਕ ਦੁਕਾਨਦਾਰ ਕੋਲ ਜਦੋਂ ਰਾਤ 9 ਵਜੇ ਸਥਾਨਕ ਗੈਸ ਏਜੰਸੀ ਦੀ ਗੱਡੀ ਸ਼ੱਕੀ ਹਾਲਾਤ ’ਚ ਸਿਲੰਡਰ ਦੇਣ ਪੁੱਜੀ ਤਾਂ ਮੰਡੀ ਦੇ ਦੁਕਾਨਦਾਰਾਂ ਵੱਲੋਂ ਪੁੱਛ ਪੜਤਾਲ ਕਰਨ ’ਤੇ ਉਨ੍ਹਾਂ ਕੋਲ ਕੋਈ ਵੀ ਡਿਲਿਵਰੀ ਸਲਿੱਪ ਜਾਂ ਹੋਰ ਦਸਤਾਵੇਜ਼ ਨਾ ਹੋਣ ਕਾਰਨ ਮੁਲਾਜ਼ਮ ਗੱਡੀ ਛੱਡ ਕੇ ਭੱਜ ਗਏ। ਸਿਲੰਡਰਾਂ ਦੀ ਗੱਡੀ ਘੇਰਨ ਦੀ ਖ਼ਬਰ ਮਿਲਦੇ ਹੀ ਮੰਡੀ ਦੇ ਵੱਡੀ ਗਿਣਤੀ ਲੋਕ ਉਥੇ ਇੱਕਤਰ ਹੋ ਗਏ ਅਤੇ ਧਰਨਾ ਲਗਾ ਕੇ ਗੈਸ ਏਜੰਸੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਿਰੁੱਧ ਜ਼ੋਰਦਾਰ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ।

Advertisement

ਸੂਚਨਾ ਮਿਲਦੇ ਹੀ ਥਾਣਾ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਅਤੇ ਹਰਵਿੰਦਰ ਸਿੰਘ ਸਰਾਂ ਡੀ ਐੱਸ ਪੀ ਬਠਿੰਡਾ ਦਿਹਾਤੀ ਵੀ ਪੁਲੀਸ ਪਾਰਟੀ ਸਮੇਤ ਧਰਨਾਕਾਰੀਆਂ ਨੂੰ ਸ਼ਾਂਤ ਕਰਨ ਲਈ ਉਥੇ ਪੁੱਜ ਗਏ।

Advertisement

ਦੋ ਘੰਟੇ ਦੀ ਜੱਦੋ-ਜਹਿਦ ਤੋਂ ਬਾਅਦ ਰਾਤ ਸਾਢੇ 11 ਵਜੇ ਪੁਲੀਸ ਦੋਵੇਂ ਗੱਡੀਆਂ ਕਬਜ਼ੇ ’ਚ ਲੈ ਕੇ ਥਾਣੇ ਲੈ ਗਈ। ਉਨ੍ਹਾਂ ਧਰਨਾਕਾਰੀਆਂ ਨੂੰ ਭਰੋਸਾ ਦਿੱਤਾ ਕਿ ਸਵੇਰੇ 9 ਵਜੇ ਸਬੰਧਤ ਵਿਅਕਤੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ। ਦੁਪਹਿਰ 12 ਵਜੇ ਤੱਕ ਵੀ ਜਦੋਂ ਪੁਲੀਸ ਵੱਲੋਂ ਕੋਈ ਕਾਰਵਾਈ ਨਾ ਹੋਈ ਤਾਂ ਸਥਾਨਕ ‘ਆਮ ਆਦਮੀ ਪਾਰਟੀ’ ਬਠਿੰਡਾ ਦਿਹਾਤੀ ਦੇ ਟ੍ਰੇਡ ਵਿੰਗ ਚੇਅਰਮੈਨ ਨਰੇਸ਼ ਕੁਮਾਰ ਗੋਇਲ ਵੱਲੋਂ ਆਪਣੇ ਕੁੱਝ ਸਾਥੀਆਂ ਸਮੇਤ ਇੰਡੇਨ ਕੰਪਨੀ ਦੇ ਸੇਲਜ਼ ਅਫ਼ਸਰ ਨਾਲ ਫੋਨ ’ਤੇ ਗੱਲ ਕੀਤੀ ਗਈ ਅਤੇ ਕਾਲਾਬਾਜ਼ਾਰੀ ਬਾਰੇ ਦੱਸਿਆ ਤਾਂ ਉਨ੍ਹਾਂ ਕਿਹਾ, ‘‘ਕੀ ਹੋ ਗਿਆ ਜੇ 10-20 ਸਿੰਲਡਰ ਇੱਧਰ-ਉਧਰ ਹੋ ਗਏ।’’ ਚੇਅਰਮੈਨ ਨਰੇਸ਼ ਕੁਮਾਰ ਗੋਇਲ ਨੇ ਦੱਸਿਆ ਕਿ ਸੇਲਜ਼ ਅਫ਼ਸਰ ਵੱਲੋਂ ਸੰਗਤ ਮੰਡੀ ਦੇ ਦੁਕਾਨਦਾਰਾਂ ਅਤੇ ਉਨ੍ਹਾਂ ਦੀ ਪਾਰਟੀ ਵਿਰੁੱਧ ਮਾੜੇ ਸ਼ਬਦਾਂ ਦੀ ਵਰਤੋਂ ਵੀ ਕੀਤੀ ਗਈ, ਜਿਸ ਤੋਂ ਰੋਸ ’ਚ ਆਏ ਦੁਕਾਨਦਾਰਾਂ ਨੇ ਸੰਗਤ ਮੰਡੀ ਦੇ ਬਾਜ਼ਾਰ ਬੰਦ ਕਰ ਕੇ ਸਥਾਨਕ ਬੱਸ ਅੱਡੇ ’ਤੇ ਧਰਨਾ ਲਗਾ ਦਿੱਤਾ ਅਤੇ ਕੰਪਨੀ ਦੇ ਅਫ਼ਸਰ ਵਿਰੁੱਧ ਨਾਅਰੇਬਾਜ਼ੀ ਕੀਤੀ। ਇਸ ਮੌਕੇ ‘ਆਪ’ ਆਗੂ ਗੁਰਜੀਤ ਸਿੰਘ ਖਾਲਸਾ, ਬਹਾਦਰ ਸਿੰਘ ਫੁੱਲੋ ਮਿੱਠੀ, ਸੁਰਿੰਦਰ ਕੁਮਾਰ ਸਿੰਗਲਾ, ਪ੍ਰਧਾਨ ਸੁਸ਼ੀਲ ਕੁਮਾਰ ਗੋਲਡੀ, ਚਿਮਨ ਲਾਲ ਬਾਂਸਲ, ਮਨੀਸ਼ ਕੁਮਾਰ ਟਿੰਕੂ, ਭਾਜਪਾ ਆਗੂ ਸੁਰਿੰਦਰ ਕੁਮਾਰ ਛਿੰਦੀ, ਰਾਜਿੰਦਰ ਕੁਮਾਰ, ਪਵਨ ਕੁਮਾਰ, ਰੋਹਿਤ ਕੁਮਾਰ ਗੋਗੀ, ਰਾਹੁਲ ਗੋਇਲ ਆਦਿ ਮੌਜੂਦ ਸਨ। ਧਰਨਾਕਾਰੀਆਂ ਨੂੰ ਖੁਰਾਕ ਤੇ ਸਪਲਾਈ ਵਿਭਾਗ ਦੇ ਬਲਾਕ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ ਗੈਸ ਏਜੰਸੀ ਦੀ ਜਾਂਚ ਦੌਰਾਨ ਰਿਕਾਰਡ ਵਿੱਚ ਮਿਲੀਆਂ ਵੱਡੀਆਂ ਖਾਮੀਆਂ ਬਾਰੇ ਵਿਭਾਗ ਦੇ ਉੱਚ ਅਧਿਕਾਰੀਆਂ ਨੂੰ ਕਾਰਵਾਈ ਲਈ ਰਿਪੋਰਟ ਭੇਜੀ ਗਈ ਹੈ। ਥਾਣਾ ਸੰਗਤ ਦੇ ਮੁਖੀ ਇੰਸਪੈਕਟਰ ਸੁਖਵਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਗੈਸ ਏਜੰਸੀ ਦੀ ਗੱਡੀ ਮਹਿੰਦਰਾ ਬੋਲੈਰੋ ਵਿੱਚ 46 ਭਰੇ ਅਤੇ 5 ਖਾਲੀ ਸਿਲੰਡਰ ਮਿਲੇ ਹਨ। ਇਸ ਤੋਂ ਇਲਾਵਾ ਉਥੇ ਨੇੜੇ ਹੀ ਖੜ੍ਹੀ ਇਕ ਨਿੱਜੀ ਆਲਟੋ ਵਿੱਚ ਰੱਖੇ 2 ਭਰੇ ਹੋਏ ਸਿਲੰਡਰਾਂ ਸਮੇਤ ਪੁਲੀਸ ਵੱਲੋਂ ਦੋਵੇਂ ਵਾਹਨ ਜ਼ਬਤ ਕਰ ਕੇ ਗੈਸ ਏਜੰਸੀ ਦੀ ਮਾਲਕ ਅੰਜੂ ਬਾਲਾ ਚੌਧਰੀ ਅਤੇ ਡਰਾਈਵਰ ਨਿਰਮਲ ਸਿੰਘ ਵਿਰੁੱਧ ਅਧੀਨ ਕੇਸ ਦਰਜ ਕਰ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਇਸ ਤੋਂ ਬਾਅਦ ਸੰਗਤ ਮੰਡੀ ਵਾਸੀਆਂ ਵੱਲੋਂ ਧਰਨਾ ਸਮਾਪਤ ਕਰ ਕੇ ਦੁਕਾਨਾਂ ਖੋਲ੍ਹੀਆਂ ਗਈਆਂ।

Advertisement
×