ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪੰਜਾਬ ਦਿਵਸ ਮੌਕੇ ਪੰਜਾਬੀ ਭਾਸ਼ਾ ਦਾ ਪ੍ਰਚਾਰ

ਅਧਿਕਾਰੀਅਾਂ ਨੂੰ ‘ਪੰਜਾਬੀ 41 ਅੱਖਰੀ ਫੱਟੀ’ ਦੇ ਕੇ ਸਨਮਾਨਿਤ ਕੀਤਾ
ਬਹਿਣੀਵਾਲ ’ਚ ਅਧਿਕਾਰੀਆਂ ਦਾ ਸਨਮਾਨ ਕਰਦੇ ਹੋਏ ਹਰਪ੍ਰੀਤ ਸਿੰਘ। -ਫੋਟੋ: ਮਾਨ
Advertisement

ਨਿਊ ਪੰਜਾਬ ਡੇਅ ਦੇ ਸਬੰਧ ਵਿਚ ਪੰਜਾਬੀ ਬੋਲੀ ਦੇ ਪ੍ਰਚਾਰ ਅਤੇ ਪਸਾਰ ਵਿਚ ਲੱਗੇ ਸਮਾਜ ਸੇਵੀ ਹਰਪ੍ਰੀਤ ਸਿੰਘ ਬਹਿਣੀਵਾਲ ਦੀ ਅਗਵਾਈ ’ਚ ਸਹਿਕਾਰੀ ਸਭਾਵਾਂ ਦਫਤਰ ਬਹਿਣੀਵਾਲ ਵਿਖੇ ਕਿਸਾਨਾਂ, ਵਿਦਿਆਰਥੀਆਂ, ਵੱਖ-ਵੱਖ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਬੁਲਾ ਕੇ ਇਕ ਸਮਾਗਮ ਦਾ ਕਰਵਾਇਆ ਗਿਆ।ਹਰਪ੍ਰੀਤ ਸਿੰਘ ਬਹਿਣੀਵਾਲ ਨੇ ਮੌਕੇ ’ਤੇ ਮੌਜੂਦ ਮਹਿਕਮਿਆਂ ਦੇ ਅਧਿਕਾਰੀਆਂ ਨੂੰ ਪੰਜਾਬੀ 41 ਅੱਖਰੀ ਫੱਟੀ ਦੇਕੇ ਸਨਮਾਨਿਤ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕਦੇ ਵੀ ਪੰਜਾਬੀ ਦੀ ਗੱਲ ਚੱਲਦੀ ਹੈ ਤਾਂ ਪੰਜਾਬ ਕਿਸਾਨੀ ਤੇ ਮਿਹਨਤਕਸ਼ ਲੋਕਾਂ ਦਾ ਜ਼ਿਕਰ ਹੁੰਦਾ ਹੈ। ਉਨ੍ਹਾਂ ਕਿਹਾ ਕਿ ਇਹ ਪੰਜਾਬੀਆਂ ਦੇ ਖੂਨ ਅਤੇ ਪੰਜਾਬ ਦੀ ਧਰਤੀ ਵਿਚ ਰਚਿਆ ਹੋਇਆ ਹੈ। ਇਸ ਦੌਰਾਨ ਸਹਿਕਾਰੀ ਸਭਾਵਾਂ ਬਹਿਣੀਵਾਲ, ਧਿੰਗੜ, ਚਹਿਲਾਂਵਾਲਾ ਦੀ ਸੁਪ੍ਰੀਤ ਕੌਰ ਅਤੇ ਬੈਂਕ ਮੈਨੇਜਰ ਹਰਦੀਪ ਕੌਰ ਨੇ ਕਿਹਾ ਪੰਜਾਬੀ ਨੇ ਪੰਜਾਬ ਹੀ ਨਹੀਂ, ਦੇਸ਼ਾਂ, ਵਿਦੇਸ਼ਾਂ ਅਤੇ ਹੋਰ ਸੂਬਿਆਂ ਦੀ ਧਰਤੀ ’ਤੇ ਵੀ ਆਪਣੀ ਮਿਠਾਸ ਬਿਖੇਰੀ ਹੈ। ਉਨ੍ਹਾਂ ਕਿਹਾ ਕਿ ਹਰਪ੍ਰੀਤ ਬਹਿਣੀਵਾਲ ਦਾ ਇਹ ਯਤਨ ਅਤੇ ਸੇਵਾ ਅਣਮੁੱਲੀ ਹੈ, ਆਪਣੀ ਬੋਲੀ ਦੇ ਪ੍ਰਚਾਰ, ਪਸਾਰ ਲਈ ਉਨ੍ਹਾਂ ਦਾ ਸਾਥ ਦੇਣਾ ਚਾਹੀਦਾ ਹੈ।

Advertisement
Advertisement
Show comments