DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

ਪ੍ਰਾਈਵੇਟ ਸਕੂਲਾਂ ਵੱਲੋਂ ਅਦਾਲਤੀ ਫ਼ੈਸਲੇ ਦਾ ਸਵਾਗਤ

ਪ੍ਰਾਈਵੇਟ ਸਕੂਲ ਜਥੇਬੰਦੀ ਰੈਕਗਨਾਈਜ਼ਡ ਐਂਡ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਪੰਜਾਬ ਦੀ ਸਟੇਟ ਬਾਡੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਇਸ ਵਿੱਚ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਫੀਸਾਂ ਬਾਰੇ ਜਾਰੀ ਕੀਤੇ ਆਰਡੀਨੈਂਸ ਖ਼ਿਲਾਫ਼ ਹਾਈ ਕੋਰਟ ਵੱਲੋਂ ਦਿੱਤੇ ਗਏ ਸਟੇਅ ਆਰਡਰ ਦਾ...

  • fb
  • twitter
  • whatsapp
  • whatsapp
featured-img featured-img
ਐਸੋਸੀਏਸ਼ਨ ਦੇ ਆਗੂ ਜਾਣਕਾਰੀ ਦਿੰਦੇ ਹੋਏ।
Advertisement

ਪ੍ਰਾਈਵੇਟ ਸਕੂਲ ਜਥੇਬੰਦੀ ਰੈਕਗਨਾਈਜ਼ਡ ਐਂਡ ਐਫੀਲੀਏਟਿਡ ਸਕੂਲਜ਼ ਐਸੋਸੀਏਸ਼ਨ (ਰਾਸਾ) ਪੰਜਾਬ ਦੀ ਸਟੇਟ ਬਾਡੀ ਨੇ ਅੱਜ ਵੀਡੀਓ ਕਾਨਫਰੰਸਿੰਗ ਰਾਹੀਂ ਮੀਟਿੰਗ ਕੀਤੀ। ਇਸ ਵਿੱਚ ਉਨ੍ਹਾਂ ਪੰਜਾਬ ਸਰਕਾਰ ਵੱਲੋਂ ਫੀਸਾਂ ਬਾਰੇ ਜਾਰੀ ਕੀਤੇ ਆਰਡੀਨੈਂਸ ਖ਼ਿਲਾਫ਼ ਹਾਈ ਕੋਰਟ ਵੱਲੋਂ ਦਿੱਤੇ ਗਏ ਸਟੇਅ ਆਰਡਰ ਦਾ ਸਵਾਗਤ ਕੀਤਾ।

ਰਾਸਾ ਪੰਜਾਬ ਦੇ ਪ੍ਰਧਾਨ ਪ੍ਰਿੰਸੀਪਲ ਸਕੱਤਰ ਸਿੰਘ ਸੰਧੂ ਨੇ ਦੱਸਿਆ ਕਿ ਸਰਕਾਰ ਦੇ ਫੀਸਾਂ ਵਧਾਉਣ ਸਬੰਧੀ ਆਰਡੀਨੈਂਸ ਨੂੰ ਸਕੂਲ ਜਥੇਬੰਦੀਆਂ ਨੇ ਹਾਈ ਕੋਰਟ ਵਿੱਚ ਚੁਣੌਤੀ ਦਿੱਤੀ ਸੀ। ਉਨ੍ਹਾਂ ਕਿਹਾ ਕਿ ਸਕੂਲਾਂ ਦੀ ਇਸ ਜਿੱਤ ਵਿੱਚ ਭਰਾਤਰੀ ਜਥੇਬੰਦੀਆਂ ਪੂਸਾ ਬਠਿੰਡਾ, ਰਾਸਾ ਯੂ ਕੇ, ਕਾਸਾ ਜਲੰਧਰ, ਸਕੂਲ ਐਸੋਸੀਏਸ਼ਨ ਮੁਹਾਲੀ ਅਤੇ ਫੈਡਰੇਸ਼ਨ ਦਾ ਅਹਿਮ ਯੋਗਦਾਨ ਰਿਹਾ ਹੈ। ਮੀਟਿੰਗ ਦੌਰਾਨ ਉਨ੍ਹਾਂ ਪੂਸਾ ਬਠਿੰਡਾ ਦੇ ਪ੍ਰਧਾਨ ਵਿਨੋਦ ਕੁਮਾਰ, ਜਨਰਲ ਸਕੱਤਰ ਮਹਿੰਦਰ ਸਿੰਘ ਭੋਲਾ, ਰਾਸਾ ਯੂ ਕੇ ਦੇ ਚੇਅਰਮੈਨ ਹਰਪਾਲ ਸਿੰਘ, ਗੁਰਮੁੱਖ ਸਿੰਘ, ਅਰਜਨ ਮਾਂਗਾ ਅਤੇ ਕਾਸਾ ਜਲੰਧਰ ਦੇ ਪ੍ਰਧਾਨ ਰਾਜੇਸ਼ ਦਾ ਵਿਸ਼ੇਸ਼ ਧੰਨਵਾਦ ਕੀਤਾ।

Advertisement

ਇਸ ਮੌਕੇ ਪ੍ਰਿੰਸੀਪਲ ਸੁਚੇਤ ਸਿੰਘ ਬੇਦੀ ਨਾਭਾ, ਰਵਿੰਦਰ ਕੁਮਾਰ ਸ਼ਰਮਾ ਫਿਰੋਜ਼ਪੁਰ, ਰਜਨੀਸ਼ ਕੁਮਾਰ ਮੁਹਾਲੀ, ਆਲੋਕ ਮੁਖੀਜਾ ਨਾਭਾ, ਤਸਵਿੰਦਰ ਸਿੰਘ ਮਾਨ ਬਠਿੰਡਾ, ਹਰਜੀਤ ਸਿੰਘ ਬਰਾੜ ਮੁਕਤਸਰ, ਹਰਦੀਪ ਸਿੰਘ ਜਟਾਣਾ ਮਾਨਸਾ, ਸੁਖਮੰਦਰ ਸਿੰਘ ਮੋਗਾ, ਰਾਜ ਥਾਪੜ ਫਰੀਦਕੋਟ, ਸਵਰਾਜ ਕੁਮਾਰ ਜਲੰਧਰ, ਪ੍ਰੋ. ਜਸਬੀਰ ਸਿੰਘ ਕਪੂਰਥਲਾ, ਹਰਦੇਵ ਸਿੰਘ ਸੋਹਲ ਗੁਰਦਾਸਪੁਰ, ਗੁਰਸੇਵਕ ਸਿੰਘ ਬਠਿੰਡਾ, ਨਵਦੀਪ ਸਿੰਘ ਵਿਰਕ ਦਸੂਹਾ, ਸ਼ਾਮ ਲਾਲ ਅਰੋੜਾ ਅਬੋਹਰ ਅਤੇ ਸੁਖਜਿੰਦਰ ਸਿੰਘ ਗਿੱਲ ਤਰਨ ਤਾਰਨ ਸ਼ਾਮਲ ਸਨ।

Advertisement

Advertisement
×