DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਭਾਅ ’ਚ ਮੰਦੀ ਨੇ ਆਲੂ ਉਤਪਾਦਕਾਂ ਦਾ ਲੱਕ ਤੋੜਿਆ

ਮੰਡੀਆਂ ’ਚ ਕੋਈ ਵੀ ਵਪਾਰੀ ਫ਼ਸਲ ਦੀ ਖ਼ਰੀਦ ਲਈ ਤਿਆਰ ਨਹੀਂ

  • fb
  • twitter
  • whatsapp
  • whatsapp
Advertisement
ਆਲੂ ਦੇ ਭਾਅ ਵਿੱਚ ਆਈ ਮੰਦੀ ਨੇ ਆਲੂ ਉਤਪਾਦਕਾਂ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਮੰਡੀਆਂ ਵਿੱਚ ਆਲੂ ਦੀ ਖਰੀਦ ਲਈ ਕੋਈ ਤਿਆਰ ਨਹੀਂ ਹੈ। ਜ਼ਿਆਦਾਤਰ ਕਿਸਾਨ ਹੁਣ ਆਲੂਆਂ ਨੂੰ ਸਟੋਰ ਕਰਨ ਨੂੰ ਤਰਜੀਹ ਦੇ ਰਹੇ ਹਨ। ਬਲਾਕ ਸ਼ਹਿਣਾ ਦੇ 15 ਪਿੰਡਾਂ ਵਿੱਚ ਆਲੂਆਂ ਦੀ ਪਟਾਈ ਦਾ ਕੰਮ ਜ਼ੋਰਾਂ ’ਤੇ ਹੈ। ਸੈਂਕੜਿਆਂ ਦੀ ਗਿਣਤੀ ਵਿੱਚ ਮਹਿਲਾਵਾਂ ਨੂੰ ਆਲੂ ਪੁੱਟਣ ਦਾ ਕੰਮ ਮਿਲ ਰਿਹਾ ਹੈ। ਇਸ ਮੌਕੇ ਕਿਸਾਨ ਦਰਸ਼ਨ ਸਿੰਘ, ਰੂਪ ਸਿੰਘ ਤੇ ਭੋਲਾ ਸਿੰਘ ਨੇ ਦੱਸਿਆ ਕਿ ਬਲਾਕ ਸ਼ਹਿਣਾ ਦੇ ਪਿੰਡਾਂ ਵਿੱਚ ਵੱਡੀ ਗਿਣਤੀ ਵਿੱਚ ਆਲੂ ਕਿਸਾਨਾਂ ਦੇ ਲਾਏ ਹੋਏ ਹਨ। ਦਰਸ਼ਨ ਸਿੰਘ ਵਾਸੀ ਸ਼ਹਿਣਾ ਨੇ ਦੱਸਿਆ ਕਿ ਉਸਦੇ 10 ਕਿਲੇ ਚਿੱਟੇ ਆਲੂ ਦੇ ਲਾਏ ਹੋਏ ਹਨ ਪ੍ਰੰਤੂ ਆਲੂਆਂ ਨੂੰ ਕੋਈ ਵਪਾਰੀ ਖਰੀਦਣ ਲਈ ਤਿਆਰ ਨਹੀਂ ਹੈ।

ਪਿੰਡ ਸੁਖਪੁਰਾ ਦੇ ਸਰਜੀਤ ਸਿੰਘ ਅਤੇ ਪਿੰਡ ਜਗਜੀਤਪੁਰਾ ਦੇ ਜਸਵੀਰ ਸਿੰਘ ਨੇ ਦੱਸਿਆ ਕਿ ਆਲੂਆਂ ਦੀ ਖਰੀਦ ਲਈ ਵਪਾਰੀ ਫਿਲਹਾਲ ਘੱਟ ਆ ਰਹੇ ਹਨ। ਕਿਸਾਨਾਂ ਨੇ ਇਹ ਵੀ ਦੱਸਿਆ ਕਿ ਜਿਉਂ ਹੀ ਕੱਚੇ ਆਲੂਆਂ ਦੀ ਪੁਟਾਈ ਦਾ ਕੰਮ ਸ਼ੁਰੂ ਹੋਇਆ, ਉਦੋਂ ਤੋਂ ਦਿਨੋਂ-ਦਿਨ ਭਾਅ ਘਟਣ ਲੱਗ ਪਿਆ ਹੈ। ਅਨਾਜ ਮੰਡੀ ਵਿੱਚ ਆਲੂਆਂ ਦੇ ਅੰਬਾਰ ਲੱਗਣੇ ਸ਼ੁਰੂ ਹੋ ਗਏ ਹਨ। ਜਿਹੜੇ ਵਪਾਰੀਆਂ ਨੇ ਸ਼ੁਰੂਆਤੀ ਦੌਰ ਵਿੱਚ ਆਲੂਆਂ ਦੇ ਪੁਟਾਈ ਦੇ ਸੌਦੇ ਕੀਤੇ ਸਨ, ਉਨ੍ਹਾਂ ਨੂੰ ਘਾਟੇ ਦਾ ਸ਼ਿਕਾਰ ਹੋਣਾ ਪੈ ਰਿਹਾ ਹੈ।

Advertisement

ਕਿਸਾਨ ਆਗੂ ਗੁਰਵਿੰਦਰ ਸਿੰਘ ਨੇ ਕਿਹਾ ਕਿ ਆਲੂਆਂ ਦੀ ਖੇਤੀ ਤੇ ਕਿਸੇ ਵੀ ਸਰਕਾਰ ਵੱਲੋਂ ਐੱਮ ਐੱਸ ਪੀ ਨਾ ਦੇਣ ਕਾਰਨ ਆਲੂਆਂ ਦੀ ਖੇਤੀ ਉਤਪਾਦਕਾਂ ਲਈ ਘਾਟੇ ਦਾ ਸੌਦਾ ਬਣਦੀ ਜਾ ਰਹੀ ਹੈ। ਵਪਾਰੀ ਖੇਤਾਂ ਵਿੱਚ ਆਲੂਆਂ ਦੀ ਖੜ੍ਹੀ ਫ਼ਸਲ ਦਾ ਸੌਦਾ ਕਰਨ ਤੋਂ ਕੰਨੀ ਕਤਰਾ ਰਹੇ ਹਨ।

Advertisement

ਘੱਟੋ-ਘੱਟ 500 ਰੁਪਏ ਪ੍ਰਤੀ ਗੱਟਾ ਸਮਰਥਨ ਮੁੱਲ ਦੇਣ ਦੀ ਮੰਗ

ਬਲਾਕ ਸ਼ਹਿਣਾ ਦੇ ਪਿੰਡ ਬੁਰਜ ਫਤਿਹਗੜ੍ਹ, ਨੈਣੇਵਾਲ, ਮੌੜ ਮਕਸੂਥਾ, ਚੂੰਘਾਂ ਤੇ ਦੀਪਗੜ੍ਹ ਆਦਿ ਵਿੱਚ ਆਲੂਆਂ ਦੀ ਪੁਟਾਈ ਦਾ ਕੰਮ ਜ਼ੋਰਾਂ ’ਤੇ ਹੈ। ਇਸ ਦੌਰਾਨ ਕਿਸਾਨ ਜਰਨੈਲ ਸਿੰਘ, ਸੁਰਜੀਤ ਸਿੰਘ, ਰੂਪ ਸਿੰਘ ਅਤੇ ਜਸਵੀਰ ਸਿੰਘ ਨੇ ਮੰਗ ਕੀਤੀ ਕਿ ‘ਆਪ’ ਸਰਕਾਰ ਜੇਕਰ ਸੱਚਮੁੱਚ ਕਿਸਾਨ ਪੱਖੀ ਹੈ ਤਾਂ ਆਲੂ ਉਤਪਾਦਕਾਂ ਨੂੰ ਘੱਟੋ-ਘੱਟ 500 ਰੁਪਏ ਪ੍ਰਤੀ ਗੱਟਾ ਸਮਰਥਨ ਮੁੱਲ ਦੇਵੇ।

Advertisement
×