‘ਪਿੰਡਾਂ ਦੇ ਪਹਿਰੇਦਾਰ’ ਮੁਹਿੰੰਮ ਦੀਆਂ ਤਿਆਰੀਆਂ
ਸਮਾਜ ’ਚੋਂ ਨਸ਼ਿਆਂ ਦੀ ਜੜ੍ਹ ਪੁੱਟਣ ਦੇ ਮਕਸਦ ਅਧੀਨ ਪੰਜਾਬ ਦੀ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਇੱਕ ਵਾਰ ਫਿਰ ਪੱਬਾਂ ਭਾਰ ਹਨ। ‘ਯੁੱਧ ਨਸ਼ਿਆਂ ਵਿਰੁੱਧ’ ਦੀ ਅਗਲੇ ਪੜਾਅ ਦੀ ਮੁਹਿੰਮ ‘ਪਿੰਡਾਂ ਦੇ ਪਹਿਰੇਦਾਰ’ ਦਾ ਬਠਿੰਡਾ ਜ਼ਿਲ੍ਹੇ ਅੰਦਰ ਹੋਣ ਜਾ ਰਹੇ ਆਗ਼ਾਜ਼...
ਸਮਾਜ ’ਚੋਂ ਨਸ਼ਿਆਂ ਦੀ ਜੜ੍ਹ ਪੁੱਟਣ ਦੇ ਮਕਸਦ ਅਧੀਨ ਪੰਜਾਬ ਦੀ ਸੱਤਾਧਾਰੀ ਧਿਰ ਅਤੇ ਪ੍ਰਸ਼ਾਸਨ ਇੱਕ ਵਾਰ ਫਿਰ ਪੱਬਾਂ ਭਾਰ ਹਨ। ‘ਯੁੱਧ ਨਸ਼ਿਆਂ ਵਿਰੁੱਧ’ ਦੀ ਅਗਲੇ ਪੜਾਅ ਦੀ ਮੁਹਿੰਮ ‘ਪਿੰਡਾਂ ਦੇ ਪਹਿਰੇਦਾਰ’ ਦਾ ਬਠਿੰਡਾ ਜ਼ਿਲ੍ਹੇ ਅੰਦਰ ਹੋਣ ਜਾ ਰਹੇ ਆਗ਼ਾਜ਼ ਲਈ ਦੋਵੇਂ ਖੇਮੇ ਸੁਰ ਨਾਲ ਤਾਲ ਮਿਲਾ ਰਹੇ ਹਨ।
ਅੱਜ ਇੱਥੇ ਬਲਵੰਤ ਗਾਰਗੀ ਆਡੀਟੋਰੀਅਮ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ‘ਯੁੱਧ ਨਸ਼ਿਆਂ ਵਿਰੁੱਧ’ ਦੀਆਂ ਟੀਮਾਂ ਦਰਮਿਆਨ ਹੋਈ ਚਰਚਾ ’ਚ ‘ਪਿੰਡਾਂ ਦੇ ਪਹਿਰੇਦਾਰ’ ਦੀ ਸਫ਼ਲਤਾ ਲਈ ਨੁਕਤੇ ਉਭਾਰੇ ਗਏ। ਮੀਟਿੰਗ ’ਚ ਤੈਅ ਹੋਇਆ ਕਿ ਇਸ ਮੁਹਿੰਮ ਨੂੰ ਘਰ-ਘਰ ਤੱਕ ਲਿਜਾਣ ਲਈ ਪ੍ਰਸ਼ਾਸਨ ਅਤੇ ‘ਆਪ’ ਦੇ ਵਰਕਰ ਲੋਕਾਂ ਤੋਂ ਸਹਿਯੋਗ ਲੈਣਗੇ। ਅੱਜ ਦੀ ਤਿਆਰੀ ਮੀਟਿੰਗ ’ਚ ਵਿਧਾਇਕ ਜਗਰੂਪ ਸਿੰਘ ਗਿੱਲ, ਐੱਸ ਡੀ ਐੱਮ ਬਠਿੰਡਾ ਬਲਕਰਨ ਸਿੰਘ ਮਾਹਲ, ਡੀ ਐੱਸ ਪੀ ਭੁੱਚੋ ਪ੍ਰਿਤਪਾਲ ਸਿੰਘ, ਡੀ ਐੱਸ ਪੀ ਸਿਟੀ-1 ਬਠਿੰਡਾ ਅੰਮ੍ਰਿਤਪਾਲ ਸਿੰਘ, ਡੀ ਐਸ ਪੀ ਬਠਿੰਡਾ (ਦਿਹਾਤੀ) ਹਰਵਿੰਦਰ ਸਿੰਘ ਸਰਾਂ, ਜ਼ਿਲ੍ਹਾ ਕੋਆਰਡੀਨੇਟਰ ਨਸ਼ਾ ਮੁਕਤੀ ਮੋਰਚਾ ਗੁਰਸੇਵਕ ਸਿੰਘ ਬਾਂਡੀ, ਰੁਪਿੰਦਰ ਸਿੰਘ, ਮਹਿੰਦਰ ਸਿੰਘ ਫੁੱਲੋ ਮਿੱਠੀ, ਬਲਕਾਰ ਸਿੰਘ ਭੋਖੜਾ, ਰਿਪਨਦੀਪ ਸਿੰਘ ਸਿੱਧੂ ਹਾਜ਼ਰ ਸਨ। ਉੱਧਰ, ਡੀ ਸੀ ਰਾਜੇਸ਼ ਧੀਮਾਨ ਨੇ ਦੱਸਿਆ ਕਿ ‘ਪਿੰਡਾਂ ਦੇ ਪਹਿਰੇਦਾਰ’ ਅਭਿਆਨ ਦੀ ਸ਼ੁਰੂਆਤ ਜ਼ਿਲ੍ਹੇ ਅੰਦਰ 10 ਜਨਵਰੀ ਤੋਂ ਕੀਤੀ ਜਾਵੇਗੀ, ਜੋ ਕਿ 25 ਜਨਵਰੀ ਤੱਕ ਚੱਲੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ 6 ਵਿਧਾਨ ਸਭਾ ਹਲਕੇ ਬਠਿੰਡਾ (ਸ਼ਹਿਰੀ), ਬਠਿੰਡਾ (ਦਿਹਾਤੀ), ਭੁੱਚੋ ਮੰਡੀ, ਰਾਮਪੁਰਾ ਫੂਲ, ਤਲਵੰਡੀ ਸਾਬੋ ਅਤੇ ਮੌੜ ਹਲਕੇ ਦੇ ਪਿੰਡਾਂ ’ਚੋ ਰੋਜ਼ਾਨਾ 10-10 ਯਾਤਰਾਵਾਂ ਨਿਕਲਣਗੀਆਂ, ਜੋ 1.5 ਤੋਂ 2 ਕਿਲੋਮੀਟਰ ਤੱਕ ਪੈਦਲ ਚੱਲਣਗੀਆਂ ਅਤੇ ਆਮ ਲੋਕਾਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂੰ ਕਰਾਉਣਗੀਆਂ।

