DT
PT
Subscribe To Print Edition About The Punjabi Tribune Code Of Ethics Download App Advertise with us Classifieds
Add Tribune As Your Trusted Source
search-icon-img
search-icon-img
Advertisement

power shortage Punjab news: ਬਿਜਲੀ ਕੱਟਾਂ ਤੇ ਮੀਂਹ ਦੀ ਤੋਟ ਕਾਰਨ ਝੋਨਾ ਸੁੱਕਣ ਲੱਗਾ

ਖ਼ਫ਼ਾ ਕਿਸਾਨਾਂ ਵੱਲੋਂ ਬਾਦਲ ਗਰਿੱਡ ਅੱਗੇ ਮੁਜ਼ਾਹਰਾ

  • fb
  • twitter
  • whatsapp
  • whatsapp
featured-img featured-img
ਬਿਜਲੀ ਗਰਿੱਡ ਅੱਗੇ ਐੱਸ ਡੀ ਓ ਸ਼ੁਭਪ੍ਰੀਤ ਸਿੰਘ ਨਾਲ ਗੱਲਬਾਤ ਮੌਕੇ ਨਾਅਰੇਬਾਜ਼ੀ ਕਰਦੇ ਹੋਏ ਕਿਸਾਨ।
Advertisement

ਮੀਹਾਂ ਦੀ ਤੋਟ ਅਤੇ ਲਹਿਰਾ ਮੁਹੱਬਤ ਥਰਮਲ ਪਲਾਂਟ ਦੇ ਤਿੰਨ ਯੂਨਿਟ ਠੱਪ ਹੋਣ ਕਾਰਨ ਬਾਦਲ ਡਵੀਜ਼ਨ ਵਿੱਚ ਲਗਾਤਾਰ ਬਿਜਲੀ ਕੱਟ ਲੱਗ ਰਹੇ ਹਨ। ਇਸ ਕਰ ਕੇ ਖੇਤਰ ਵਿਚ ਝੋਨੇ ਦੀ ਫ਼ਸਲ ਸੁੱਕਣ ਕਿਨਾਰੇ ਪੁੱਜ ਗਈ ਹੈ। ਰੋਜ਼ਾਨਾ ਚਾਰ-ਪੰਜ ਘੰਟੇ ਦੇ ਕੱਟਾਂ ਤੋਂ ਤਪੇ ਪਿੰਡ ਮਾਨਾਂ ਦੇ ਕਿਸਾਨਾਂ ਨੇ ਉਗਰਾਹਾਂ ਜਥੇਬੰਦੀ ਦੀ ਅਗਵਾਈ ਹੇਠ ਬਾਦਲ ਬਿਜਲੀ ਗਰਿੱਡ ਅੱਗੇ ਪ੍ਰਦਰਸ਼ਨ ਕੀਤਾ।

ਕਿਸਾਨਾਂ ਨੇ ਦੋਸ਼ ਲਾਇਆ ਕਿ ਨਿਰਧਾਰਤ ਅੱਠ ਘੰਟੇ ਬਿਜਲੀ ਸਪਲਾਈ ਦੇ ਉਲਟ ਪਿਛਲੇ 15 ਦਿਨਾਂ ਤੋਂ ਖੇਤਾਂ ਨੂੰ ਮਹਿਜ਼ ਸਾਢੇ ਚਾਰ ਤੋਂ ਪੰਜ ਘੰਟੇ ਹੀ ਬਿਜਲੀ ਮਿਲ ਰਹੀ ਹੈ। ਝੋਨੇ ਦੀ ਫ਼ਸਲ ਨਿਸਾਰੇ ’ਤੇ ਹੋਣ ਕਰ ਕੇ ਦਾਣਾ ਬਣਨ ਦਾ ਨਾਜ਼ੁਕ ਦੌਰ ਚੱਲ ਰਿਹਾ ਹੈ। ਮੀਂਹ ਨਾ ਪੈਣ ਅਤੇ ਬਿਜਲੀ ਕੱਟਾਂ ਕਾਰਨ ਖੇਤ ਸੁੱਕ ਰਹੇ ਹਨ। ਪਿੰਡ ਮਾਨਾਂ ਵਿੱਚ ਕਰੀਬ 2500 ਏਕੜ ਰਕਬੇ ਵਿੱਚ ਝੋਨੇ ਦੀ ਬੀਜਾਂਦ ਹੈ। ਲੋੜੀਂਦੇ ਮੀਂਹ ਨਾ ਪੈਣ ਅਤੇ ਬਿਜਲੀ ਕੱਟਾਂ ਕਾਰਨ ਕਈ ਥਾਵਾਂ ’ਤੇ ਜ਼ਮੀਨ ਸੁੱਕ ਕੇ ਤਿੜਕਣ ਲੱਗੀ ਹੈ, ਜਦੋਂਕਿ ਕੁਝ ਖੇਤਾਂ ਵਿੱਚ ਫ਼ਸਲ ਸੁੱਕ ਕੇ ਵਾਹੁਣ ਕਿਨਾਰੇ ਪੁੱਜ ਗਈ ਹੈ। ਕਿਸਾਨ ਆਗੂਆਂ ਨੇ ਚਿਤਾਵਨੀ ਦਿੱਤੀ ਕਿ ਖੇਤੀ ਫੀਡਰਾਂ ’ਤੇ ਪੂਰੀ ਅੱਠ ਘੰਟੇ ਨਿਰਵਿਘਨ ਬਿਜਲੀ ਸਪਲਾਈ ਤੁਰੰਤ ਬਹਾਲ ਕੀਤੀ ਜਾਵੇ। ਦੂਜੇ ਪਾਸੇ ਪਾਵਰਕੌਮ ਬਾਦਲ ਸਬ-ਡਿਵੀਜ਼ਨ ਦੇ ਐੱਸ ਡੀ ਓ ਸ਼ੁਭਪ੍ਰੀਤ ਸਿੰਘ ਨੇ ਕਿਹਾ ਕਿ ਬਿਜਲੀ ਦੀ ਕਿੱਲਤ ਸਬੰਧੀ ਜਾਣਕਾਰੀ ਉੱਚ ਅਧਿਕਾਰੀਆਂ ਨੂੰ ਭੇਜੀ ਗਈ ਹੈ ਅਤੇ ਫਸਲੀ ਸਮੱਸਿਆ ਦੇ ਮੱਦੇਨਜ਼ਰ ਸਪਲਾਈ ਸੁਧਾਰਨ ਲਈ ਉਨ੍ਹਾਂ ਨਾਲ ਰਾਬਤਾ ਕੀਤਾ ਜਾਵੇਗਾ।

Advertisement

ਪਿੰਡ ਮਾਨ ਦੇ ਖੇਤ ’ਚ ਸੁੱਕਾ ਹੋਇਆ ਝੋਨਾ।
ਪਿੰਡ ਮਾਨ ਦੇ ਖੇਤ ’ਚ ਸੁੱਕਾ ਹੋਇਆ ਝੋਨਾ।
Advertisement
Advertisement
×