ਗੀਤ ‘ਲਾਸਟ ਫਾਈਟ’ ਦਾ ਪੋਸਟਰ ਜਾਰੀ
ਗਾਇਕ ਪੰਮਾ ਸਾਹਿਰ ਦੇ ਨਵੇਂ ਗੀਤ ‘ਲਾਸਟ ਫਾਈਟ’ ਦਾ ਪੋਸਟਰ ਇੱਥੇ ਦੇਵ ਲੋਕ ਕਲਾ ਅਤੇ ਖੋਜ ਕੇਂਦਰ ਵਿੱਚ ਉੱਘੇ ਨਾਟਕਕਾਰ ਜਗਦੇਵ ਢਿੱਲੋਂ ਨੇ ਰਿਲੀਜ਼ ਕੀਤਾ। ਇਸ ਮੌਕੇ ਪੰਮਾ ਸਾਹਿਰ ਨੇ ਦੱਸਿਆ ਕਿ ਇਹ ਗੀਤ ਵੀ.ਆਰ.ਸੀ. ਯੂ-ਟਿਊਬ ਚੈਨਲ ’ਤੇ ਭਲਕੇ 10...
Advertisement
ਗਾਇਕ ਪੰਮਾ ਸਾਹਿਰ ਦੇ ਨਵੇਂ ਗੀਤ ‘ਲਾਸਟ ਫਾਈਟ’ ਦਾ ਪੋਸਟਰ ਇੱਥੇ ਦੇਵ ਲੋਕ ਕਲਾ ਅਤੇ ਖੋਜ ਕੇਂਦਰ ਵਿੱਚ ਉੱਘੇ ਨਾਟਕਕਾਰ ਜਗਦੇਵ ਢਿੱਲੋਂ ਨੇ ਰਿਲੀਜ਼ ਕੀਤਾ। ਇਸ ਮੌਕੇ ਪੰਮਾ ਸਾਹਿਰ ਨੇ ਦੱਸਿਆ ਕਿ ਇਹ ਗੀਤ ਵੀ.ਆਰ.ਸੀ. ਯੂ-ਟਿਊਬ ਚੈਨਲ ’ਤੇ ਭਲਕੇ 10 ਨਵੰਬਰ ਨੂੰ ਸ਼ਾਮ 5 ਵਜੇ ਰਿਲੀਜ਼ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਗੀਤ ਦੇ ਬੋਲ ਜਗਸੀਰ ਸਿੰਘ ਖਾਰਾ ਨੇ ਲਿਖੇ ਹਨ ਅਤੇ ਸੰਗੀਤ ਫਾਇਰ ਬੀਟ ਸਟੂਡੀਓ ਦਾ ਹੈ। ਵੀਡੀਓ ਸਿੰਘ ਬੀ ਬਿਸ਼ਨੰਦੀ ਨੇ ਬਣਾਈ ਹੈ। ਗੀਤਕਾਰ ਜਗਸੀਰ ਸਿੰਘ ਖਾਰਾ ਨੇ ਕਿਹਾ ਕਿ ਇਹ ਗੀਤ ਲੋਕ ਦਾਸਤਾਨ ਮਿਰਜ਼ਾ ਸਾਹਿਬਾਂ ਦਾ ਅੰਸ਼ ਹੈ। ਜਗਦੇਵ ਢਿੱਲੋਂ ਨੇ ਕਿਹਾ ਕਿ ਪੰਮਾ ਸਾਹਿਰ ਬੁਲੰਦ ਆਵਾਜ਼ ਵਾਲਾ ਗਾਇਕ ਹੈ, ਜਿਸ ਨੇ ਇਸ ਤੋਂ ਪਹਿਲਾਂ ਸੋਲੋ ਅਤੇ ਦੋਗਾਣਾ ਗਾਇਕੀ ’ਚ ਕਈ ਗੀਤ ਗਾਏ ਹਨ। ਇਸ ਮੌਕੇ ਪਰਮਜੀਤ ਸਿੰਘ ਪੰਮੀ, ਹਰਮੇਲ ਪ੍ਰੀਤ, ਸਿੰਘ ਬੀ ਬਿਸ਼ਨੰਦੀ, ਪਰਵਿੰਦਰ ਸਿੰਘ ਪੈਰੀ, ਜਸਵਿੰਦਰ ਕੌਰ ਤੇ ਨਵਰੋਜ ਢਿੱਲੋਂ ਆਦਿ ਮੌਜੂਦ ਸਨ।
Advertisement
Advertisement
