DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਸਿਆਸੀ ਧਿਰਾਂ ਨੇ ਕਾਮਰੇਡਾਂ ਦਾ ਕਿਲਾ ਢਾਹਿਆ

ਮਾਨਸਾ ਜ਼ਿਲ੍ਹੇ ਵਿੱਚ ਕਮਿਊਨਿਸਟਾਂ ਦੀ ਸਿਆਸੀ ਵਿਰਾਸਤ ਦਾ ਗੜ੍ਹ ਮੰਨੇ ਜਾਂਦੇ ਪਿੰਡ ਜੋਗਾ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਅੱਜ ਕਮਿਊਨਿਸਟ ਉਮੀਦਵਾਰਾਂ ਨੂੰ ਵਿਰੋਧੀ ਧਿਰਾਂ ‘ਆਪ’, ਅਕਾਲੀ ਦਲ ਅਤੇ ਕਾਂਗਰਸ ਨੇ ਹਰਾ ਦਿੱਤਾ। ਇਥੇ ਭਾਵੇਂ ਲੰਬਾ ਸਮਾਂ ਵਾਰਡ ਨੰਬਰ-1 ਤੋਂ ਜੇਤੂ ਸੁਖਜਿੰਦਰ ਕੌਰ...

  • fb
  • twitter
  • whatsapp
  • whatsapp
featured-img featured-img
ਜੋਗਾ ਵਿੱਚ ਪਿੰਡ ਵਾਸੀਆਂ ਨਾਲ ਗੱਲਬਾਤ ਕਰਦੇ ਹੋਏ ਕਾਮਰੇਡ ਗੁਰਮੀਤ ਸਿੰਘ।
Advertisement

ਮਾਨਸਾ ਜ਼ਿਲ੍ਹੇ ਵਿੱਚ ਕਮਿਊਨਿਸਟਾਂ ਦੀ ਸਿਆਸੀ ਵਿਰਾਸਤ ਦਾ ਗੜ੍ਹ ਮੰਨੇ ਜਾਂਦੇ ਪਿੰਡ ਜੋਗਾ ਦੀਆਂ ਨਗਰ ਪੰਚਾਇਤ ਚੋਣਾਂ ਵਿੱਚ ਅੱਜ ਕਮਿਊਨਿਸਟ ਉਮੀਦਵਾਰਾਂ ਨੂੰ ਵਿਰੋਧੀ ਧਿਰਾਂ ‘ਆਪ’, ਅਕਾਲੀ ਦਲ ਅਤੇ ਕਾਂਗਰਸ ਨੇ ਹਰਾ ਦਿੱਤਾ। ਇਥੇ ਭਾਵੇਂ ਲੰਬਾ ਸਮਾਂ ਵਾਰਡ ਨੰਬਰ-1 ਤੋਂ ਜੇਤੂ ਸੁਖਜਿੰਦਰ ਕੌਰ ਦੀਆਂ ਆਪਣੇ ਵਿਰੋਧੀ ਨਾਲ ਇੱਕੋ ਜਿਹੀਆਂ ਵੋਟਾਂ 141-141 ਪੈਣ ਤੋਂ ਕਰਵਾਏ ਗਏ ਟਾਸ ਨਾਲ ਉਸ ਨੂੰ ਜਿੱਤ ਪ੍ਰਾਪਤ ਹੋਈ। ਉਹ ਕਮਿਊਨਿਸਟ ਵਿਚਾਰਧਾਰਾ ਵਾਲੀ ਧਿਰ ਵੱਲੋਂ ਮੈਦਾਨ ਵਿੱਚ ਉਤਾਰੀ ਗਈ ਸੀ। ਨਗਰ ਪੰਚਾਇਤ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਵੱਲੋਂ ਉਸ ਦੀਆਂ ਰੱਦ ਕੀਤੀਆਂ ਵੋਟਾਂ ਲਈ ਹਾਲ ਵਿੱਚ ਨਾਅਰੇਬਾਜ਼ੀ ਵੀ ਕੀਤੀ ਗਈ।

ਨਤੀਜਿਆਂ ਵਿੱਚ ਭਾਵੇਂ ਸਾਂਝਾ ਮੋਰਚਾ ਵੱਲੋਂ ਸੱਤਾਧਾਰੀ ਆਮ ਆਦਮੀ ਪਾਰਟੀ ਦੇ 4, ਸ੍ਰੋਮਣੀ ਅਕਾਲੀ ਦਲ ਦੇ 4 ਅਤੇ ਕਾਂਗਰਸ ਦੇ ਇੱਕ ਉਮੀਦਵਾਰ ਜਿੱਤ ਕਾਰਨ ਕਮਿਊਨਿਸਟ ਧਿਰ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਜਾਣਕਾਰੀ ਅਨੁਸਾਰ ਵਾਰਡ 4 ਤੋਂ ਗੁਰਦੇਵ ਸਿੰਘ ਈਨਾ, ਵਾਰਡ 5 ਪਰਮਜੀਤ ਕੌਰ ਦਿਓਲ, ਵਾਰਡ 6 ਧੰਨਾ ਸਿੰਘ, ਵਾਰਡ 7 ਤੋਂ ਕਿਰਨਜੀਤ ਕੌਰ, ਵਾਰਡ 8 ਰਾਜਿੰਦਰ ਸਿੰਘ ਮਿੰਟੂ, ਵਾਰਡ 9 ਤੋਂ ਜਸਮੇਲ ਕੌਰ, ਵਾਰਡ 10 ਅਮਰਜੀਤ ਸਿੰਘ ਗੋਗਾ, ਵਾਰਡ 12 ਤੋਂ ਜ਼ਸਵੀਰ ਸਿੰਘ ਤੋਤਾ, ਵਾਰਡ 13 ਤੋਂ ਜਗਸੀਰ ਸਿੰਘ ਮੋਬਰੂ ਜੇਤੂ ਰਹੇ ਹਨ। ਜਦੋਂ ਕਿ ਦੂਜੇ ਪਾਸੇ ਕਮਿਊਨਿਸਟ ਵਿਚਾਰਧਾਰਾ ਵਾਲੀ ਧਿਰ ਵੱਲੋਂ ਵਾਰਡ 1 ਤੋਂ ਸੁਖਜਿੰਦਰ ਕੌਰ, ਵਾਰਡ 2 ਜਗਸੀਰ ਸਿੰਘ ਪਤਲੂ, ਵਾਰਡ 3 ਤੋਂ ਗੁਰਚਰਨ ਸਿੰਘ ਅਤੇ ਵਾਰਡ 4 ਤੋਂ ਸਤਵੀਰ ਸਿੰਘ ਜੇਤੂ ਰਹੇ ਹਨ। ਨਗਰ ਪੰਚਾਇਤ ਦੇ ਸਾਬਕਾ ਪ੍ਰਧਾਨ ਗੁਰਮੀਤ ਸਿੰਘ ਨੇ ਕਿਹਾ ਕਿ ਕਮਿਊਨਿਸਟ ਵਿਚਾਰਧਾਰਾ ਦਾ ਖਾਤਮਾ ਕਰਨ ਲਈ ਭਾਵੇਂ ਸਿਆਸੀ ਪਾਰਟੀਆਂ ਨੇ ਸਮਝੌਤਾ ਕਰਕੇ ਜਿੱਤ ਪ੍ਰਾਪਤ ਕਰ ਲਈ ਹੈ, ਪਰ ਇਸ ਜਿੱਤ ਲਈ ਪੁਲੀਸ ਅਤੇ ਸਰਕਾਰੀ ਤੰਤਰ ਦੀ ਖੁੱਲ੍ਹਕੇ ਦੁਰਵਰਤੋਂ ਕੀਤੀ ਗਈ ਹੈ।

Advertisement

ਬੁਢਲਾਡਾ ’ਚ ਅਕਾਲੀ ਦਲ ਜੇਤੂ

ਬੁਢਲਾਡਾ (ਮਾਨਸਾ) (ਪੱਤਰ ਪ੍ਰੇਰਕ): ਨਗਰ ਕੌਂਸਲ ਚੋਣਾਂ ਦੇ ਐਲਾਨੇ ਨਤੀਜਿਆਂ ’ਚ ਸ਼੍ਰੋਮਣੀ ਅਕਾਲੀ ਦਲ ਅਤੇ ਆਜ਼ਾਦ ਹਮਾਇਤੀ ਉਮੀਦਵਾਰਾਂ ਦਾ ਪੱਲੜਾ ਭਾਰੀ ਰਿਹਾ। ਸ਼੍ਰੋਮਣੀ ਅਕਾਲੀ ਦਲ ਦੇ ਵਾਰਡ 3 ਤੋਂ ਪਰਮਜੀਤ ਕੌਰ, 4 ਤੋਂ ਰਾਜੂ ਘੰਡ, 8 ਤੋਂ ਯਾਦਵਿੰਦਰ ਯਾਦੂ, 10 ਤੋਂ ਕਰਮਜੀਤ ਸਿੰਘ ਮਾਘੀ, 15 ਤੋਂ ਸੁਖਵਿੰਦਰ ਕੌਰ ਸੁੱਖੀ, ਇਸੇ ਤਰ੍ਹਾਂ ਅਕਾਲੀ ਦਲ ਦੀ ਹਮਾਇਤ ਪ੍ਰਾਪਤ ਆਜ਼ਾਦ ਉਮੀਦਵਾਰ 5 ਤੋਂ ਮਨਪ੍ਰੀਤ ਕੌਰ, ਵਾਰਡ 6 ਤੋਂ ਬਲਵਿੰਦਰ ਸਿੰਘ ਬਿੰਦਰੀ, ਵਾਰਡ 17 ਤੋਂ ਨੀਤੂ ਸ਼ਰਮਾ ਜੇਤੂ ਰਹੇ। ਪੰਜਾਬ ਸੱਤਾਧਾਰੀ ਆਮ ਆਦਮੀ ਪਾਰਟੀ ਦੇ 7 ਉਮੀਦਵਾਰ ਜੇਤੂ ਰਹੇ। ਇਸੇ ਤਰ੍ਹਾਂ ਕਾਂਗਰਸ ਦੇ ਦੋ ਉਮੀਦਵਾਰ ਜੇਤੂ ਰਹੇ। ਸੀ ਪੀ ਆਈ ਅਤੇ ਕਾਂਗਰਸ ਦੇ ਸਾਂਝੇ ਆਜ਼ਾਦ ਕਾਮਰੇਡ ਜਗਸੀਰ ਸਿੰਘ ਰਾਏਕੇ ਕਲਾਂ ਅਤੇ ਬਹੁਜਨ ਸਮਾਜ ਪਾਰਟੀ ਦੇ ਵਾਰਡ 9 ਤੋਂ ਸੰਦੀਪ ਕੌਰ ਜੇਤੂ ਰਹੀ। ਇਨ੍ਹਾਂ ਚੋਣਾਂ ’ਚ ਭਾਜਪਾ ਬੁਢਲਾਡਾ ਵਿੱਚ ਆਪਣਾ ਖਾਤਾ ਨਾ ਖੋਲ੍ਹ ਸਕੀ।

Advertisement
Advertisement
×