DT
PT
Subscribe To Print Edition About The Punjabi Tribune Code Of Ethics Download App Advertise with us Classifieds
Grand Independence Day Sale
search-icon-img
search-icon-img
Advertisement

Political Clash: ਵੜਿੰਗ ਹਮਾਇਤੀਆਂ ਤੇ ਵਿਰੋਧੀਆਂ ਵਿੱਚ Poster War

ਵੜਿੰਗ ਹਮਾਇਤੀਆਂ ਨੇ ਫਲੈਕਸਾਂ ਵਾਲੇ ਵਾਹਨ ਚਾਲਕ ਦੀ ਕੁੱਟਮਾਰ ਕੀਤੀ; ਵਡ਼ਿੰਗ ਤੇ ਬਘੇਲ ਦੀ ਪ੍ਰੈੱਸ ਕਾਨਫਰੰਸ ਮੁਲਤਵੀ

  • fb
  • twitter
  • whatsapp
  • whatsapp
featured-img featured-img
‘ਗੋ ਬੈਕ ਬਘੇਲ’ ਦਾ ਫਲੈਕਸ ਅਤੇ ਹੋਰ ਪੋਸਟਰ।
Advertisement

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਮਾਇਤੀਆਂ ਅਤੇ ਵਿਰੋਧੀਆਂ ਵਿਚਕਾਰ ਪੋਸਟਰ ਜੰਗ ਸੜਕਾਂ ਉੱਪਰ ਆ ਗਈ ਹੈ। ਵੜਿੰਗ ਵੱਲੋਂ ਆਪਣੇ ਜੱਦੀ ਸ਼ਹਿਰ ’ਚ ‘ਹਰ ਬੂਥ ਕਾਂਗਰਸ ਮਜ਼ਬੂਤ’ ਮੁਹਿੰਮ ਤਹਿਤ ਕੀਤੀ ਜਾਣ ਵਾਲੀ ਬੈਠਕ ਮੌਕੇ ਉਸ ਦੇ ਕੁਝ ਵਿਰੋਧੀਆਂ ਵੱਲੋਂ ਸ਼ਹਿਰ ’ਚ ਫਲੈਕਸ ਅਤੇ ਇਸ਼ਤਿਹਾਰ ਲਾਏ ਜਾ ਰਹੇ ਸਨ ਕਿ ਇਸ ਦੌਰਾਨ ਕਥਿਤ ਤੌਰ ’ਤੇ ਰਾਜਾ ਵੜਿੰਗ ਦੇ ਹਮਾਇਤੀਆਂ ਨੇ ਫਲੈਕਸਾਂ ਵਾਲੇ ਵਾਹਨ ਚਾਲਕ ਦੀ ਕੁੱਟਮਾਰ ਕੀਤੀ ਅਤੇ ਫਲੈਕਸਾਂ ਸਣੇ ਵਾਹਨ ਵੀ ਲੈ ਗਏ।

ਸਿਵਲ ਹਸਪਤਾਲ ’ਚ ਦਾਖਲ ਫਲੈਕਸ ਵਾਹਨ ਚਾਲਕ ਮੰਗਾ ਨੇ ਦੱਸਿਆ ਕਿ ਸਵੇਰੇ 8 ਕੁ ਵਜੇ ਉਹ ਆਪਣੇ ਸਾਥੀ ਨਾਲ ਕੋਟਕਪੂਰਾ ਰੋਡ ਉੱਪਰ ਪੀਪਲ ਪੈਟਰੋਲ ਪੰਪ ਕੋਲ ਫਲੈਕਸ ਲਾ ਰਹੇ ਸਨ ਤਾਂ ਅਚਾਨਕ ਕਈ ਗੱਡੀਆਂ ’ਚ ਆਏ ਕਰੀਬ 10-12 ਜਣਿਆਂ ਨੇ ਉਨ੍ਹਾਂ ਨੂੰ ਘੇਰ ਕੇ ਕੁੱਟਮਾਰ ਕੀਤੀ। ਉਨ੍ਹਾਂ ਨਾਲ ਮੌਜੂਦ ਗੁਰਮੀਤ ਸਿੰਘ ਜੀਤਾ ਐੱਮ ਸੀ (ਕਾਂਗਰਸ ਦੇ ਕੌਂਸਲਰ) ਨਾਲ ਵੀ ਹੱਥੋਪਾਈ ਕੀਤੀ ਗਈ। ਬਾਅਦ ਵਿੱਚ ਫਲੈਕਸਾਂ ਦਾ ਭਰਿਆ ਛੋਟਾ ਹਾਥੀ ਵੀ ਲੈ ਗਏ। ਗੁਰਮੰਗਤ ਨੇ ਕਿਹਾ ਕਿ ਉਸ ਨਾਲ ਬਿਨਾਂ ਵਜ੍ਹਾ ਤੋਂ ਕੁੱਟਮਾਰ ਕੀਤੀ ਗਈ। ਇਸ ਲਈ ਉਸ ਨੂੰ ਇਨਸਾਫ ਦਿੱਤਾ ਜਾਵੇ। ਇਸ ਦੌਰਾਨ ਕਾਂਗਰਸੀ ਕੌਂਸਲਰ ਗੁਰਮੀਤ ਸਿੰਘ ਜੀਤਾ ਨੇ ਦੱਸਿਆ ਕਿ ਉਸ ਨੇ ਅਤੇ ਕੁਝ ਹੋਰ ਕਾਂਗਰਸੀ ਵਰਕਰਾਂ ਨੇ ਆਪਣੇ ਜਜ਼ਬਾਤ ਜ਼ਾਹਿਰ ਕਰਨ ਲਈ ਇਹ ਫਲੈਕਸ ਬਣਵਾਏ ਹਨ। ਅੱਜ ਜਦੋਂ ਫਲੈਕਸ ਲਾਏ ਜਾ ਰਹੇ ਸੀ ਤਾਂ ਵੜਿੰਗ ਦੇ ਕਥਿਤ ਹਮਾਇਤੀਆਂ ਨੇ ਉਸ ਉੱਪਰ ਤੇ ਡਰਾਈਵਰ ਉੱਪਰ ਹਮਲਾ ਕਰ ਦਿੱਤਾ। ਥਾਣਾ ਸਦਰ ਪੁਲੀਸ ਨੇ ਦੱਸਿਆ ਕਿ ਪੁਲੀਸ ਕੋਲ ਕੋਈ ਸ਼ਿਕਾਇਤ ਜਾਂ ਮੈਡੀਕੋ ਲੀਗਲ ਰਿਪੋਰਟ ਨਹੀਂ ਆਈ। ਸ਼ਿਕਾਇਤ ਮਿਲਣ ’ਤੇ ਕਾਰਵਾਈ ਕੀਤੀ ਜਾਵੇਗੀ।

Advertisement

ਉਧਰ ਰਾਜਾ ਵੜਿੰਗ ਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੁਪੇਸ਼ ਬਘੇਲ ਨੇ ਅੱਜ ਸ਼ਾਮ 5 ਵਜੇ ਅਰਜਨ ਕੈਸਲ ਪੈਲੇਸ ਭੁੱਲਰ ’ਚ ਰੱਖੀ ਪ੍ਰੈੱਸ ਕਾਨਫਰੰਸ ਮੁਲਤਵੀ ਕਰ ਦਿੱਤੀ ਹੈ। ਇਹ ਪ੍ਰੈੱਸ ਕਾਨਫਰੰਸ ਹੁਣ 4 ਅਗਸਤ ਨੂੰ ਅਮਰਿੰਦਰ ਸਿੰਘ ਰਾਜਾ ਵੜਿੰਗ ਦੀ ਰਿਹਾਇਸ਼ ’ਚ ਰੱਖੀ ਗਈ ਹੈ।

Advertisement

ਰਾਜਾ ਵੜਿੰਗ ਅਤੇ ਬਲਕੌਰ ਸਿੱਧੂ ਵਿਚਾਲੇ ਟਕਰਾਅ ਵਧਿਆ

ਮਾਨਸਾ (ਪੱਤਰ ਪ੍ਰੇਰਕ): ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਸਿੱਧੂ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਿਚਾਲੇ ਟਕਰਾਅ ਵਧਦਾ ਜਾ ਰਿਹਾ ਹੈ। ਪਾਰਟੀ ਸਮਾਗਮਾਂ ਅਤੇ ਸੋਸ਼ਲ ਮੀਡੀਆ ’ਤੇ ਦੋਵੇਂ ਧਿਰਾਂ ਸ਼ਰੇਆਮ ਬਿਆਨਬਾਜ਼ੀ ਕਰ ਰਹੀਆਂ ਹਨ। ਮਾਮਲਾ ਉਸ ਵੇਲੇ ਭਖਿਆ ਜਦੋਂ ਰਾਜਾ ਵੜਿੰਗ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਭੂਪੇਸ਼ ਬਘੇਲ ਦੀ ਹਾਜ਼ਰੀ ਵਿੱਚ ਮੰਚ ਤੋਂ ਕਿਹਾ ਕਿ ਜੇ ਰੀਲਾਂ ਅਤੇ ਸੋਸ਼ਲ ਮੀਡੀਆ ਦੀ ਪ੍ਰਸਿੱਧੀ ਨਾਲ ਚੋਣਾਂ ਜਿੱਤੀਆਂ ਜਾਂਦੀਆਂ, ਤਾਂ ਮਸ਼ਹੂਰ ਪੰਜਾਬੀ ਗਾਇਕ (ਮੂਸੇਵਾਲਾ) ਕਦੇ ਨਾ ਹਾਰਦਾ, ਜੋ 63 ਹਜ਼ਾਰ ਵੋਟਾਂ ਨਾਲ ਹਾਰਿਆ ਸੀ। ਇਹ ਗੱਲ ਮੂਸੇਵਾਲਾ ਦੇ ਪਰਿਵਾਰ ਨੂੰ ਬਰਦਾਸ਼ਤ ਨਹੀਂ ਹੋਈ। ਬਲਕੌਰ ਸਿੰਘ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਰਾਜਾ ਵੜਿੰਗ ਨੂੰ ‘ਸਮਝੌਤਾਵਾਦੀ ਪ੍ਰਧਾਨ’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਦੂਜਿਆਂ ਦੀਆਂ ਹਾਰਾਂ ਵਧਾ-ਚੜ੍ਹਾ ਕੇ ਦੱਸਣ ਵਾਲੇ ਵੜਿੰਗ ਦੀ ਪਤਨੀ ਅੰਮ੍ਰਿਤਾ ਖੁਦ ਚੋਣ ਹਾਰੀ ਹੈ। ਉਨ੍ਹਾਂ ਯਾਦ ਕਰਵਾਇਆ ਕਿ ਜਦੋਂ ਮੂਸੇਵਾਲਾ ਚੋਣ ਲੜਿਆ, ਉਦੋਂ ‘ਆਪ’ ਦੀ ਹਨੇਰੀ ਵਿੱਚ ਪੰਜ ਵਾਰ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਵੀ ਹਾਰ ਗਏ ਸਨ। ਉਨ੍ਹਾਂ ਕਿਹਾ ਕਿ ਮੂਸੇਵਾਲਾ ਆਪਣਾ ਹਲਕਾ ਛੱਡ ਕੇ ਵੜਿੰਗ ਦੇ ਹੱਕ ਵਿੱਚ ਗਿੱਦੜਬਾਹਾ ਰੈਲੀਆਂ ਕਰਨ ਜਾਂਦਾ ਸੀ। ਉਨ੍ਹਾਂ ਰਾਜਾ ਵੜਿੰਗ ’ਤੇ ਤਨਜ ਕੱਸਦਿਆਂ ਕਿਹਾ ਕਿ ਇੱਕੋ ਹਲਕੇ ਵਿੱਚ ਕਈ-ਕਈ ਆਗੂਆਂ ਨੂੰ ਟਿਕਟਾਂ ਦੀ ਥਾਪੀ ਦੇਣ ਵਾਲੇ ਲੋਕ ਕਾਂਗਰਸ ਨੂੰ ਡੋਬ ਰਹੇ ਹਨ।

Advertisement
×