DT
PT
Subscribe To Print Edition About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਪੁਲੀਸ ਨੇ ਲੁੱਟ ਦਾ ਮਾਮਲਾ ਹੱਲ ਕੀਤਾ

ਅੌਰਤ ਨੇ ਪ੍ਰੇਮੀ ਤੇ ਸਾਥੀ ਨਾਲ ਮਿਲ ਕੇ ਕੀਤੀ ਸੀ ਲੁੱਟ

  • fb
  • twitter
  • whatsapp
  • whatsapp
Advertisement

ਇੱਥੋਂ ਦੀ ਪੁਲੀਸ ਨੇ ਦੋ ਦਿਨ ਪਹਿਲਾਂ ਪਿੰਡ ਜਲਾਲਾਬਾਦ ਪੂਰਬੀ ’ਚੋਂ ਲੁੱਟ ਦੀ ਵਾਰਦਾਤ ਦੇ ਮਾਮਲੇ ਨੂੰ ਹੱਲ ਕਰਨ ਦਾ ਦਾਅਵਾ ਕੀਤਾ ਹੈ। ਡੀ ਐੱਸ ਪੀ ਜਸਵਰਿੰਦਰ ਸਿੰਘ ਨੇ ਆਪਣੇ ਦਫ਼ਤਰ ਵਿੱਚ ਗੱਲਬਾਤ ਕਰਦਿਆਂ ਦੱਸਿਆ ਕਿ ਔਰਤ ਨੇ ਨਾਜਾਇਜ਼ ਸਬੰਧਾਂ ਕਾਰਨ ਆਪਣੇ ਪ੍ਰੇਮੀ ਅਤੇ ਇੱਕ ਹੋਰ ਸਾਥੀ ਨਾਲ ਮਿਲਕੇ ਆਪਣੇ ਹੀ ਘਰ ਵਿੱਚ ਲੁੱਟ ਦੀ ਘਟਨਾ ਨੂੰ ਅੰਜਾਮ ਦਿੱਤਾ ਸੀ। ਉਨ੍ਹਾਂ ਦੱਸਿਆ ਕਿ 22 ਫਰਵਰੀ ਨੂੰ ਵਨਜੀਤ ਕੌਰ ਨੇ ਘਰ ਦੇ ਸਾਰੇ ਮੈਂਬਰਾਂ ਦੇ ਬਾਹਰ ਹੋਣ ਦਾ ਫਾਇਦਾ ਉਠਾਉਂਦਿਆਂ ਸਾਜ਼ਿਸ਼ ਤਹਿਤ ਆਪਣੇ ਪ੍ਰੇਮੀ ਧਰਮਿੰਦਰ ਸਿੰਘ ਉਰਫ਼ ਰਾਜ ਅਤੇ ਇੱਕ ਹੋਰ ਨੌਜਵਾਨ ਸੁਖਚੈਨ ਸਿੰਘ ਢੋਲੀ ਨੂੰ ਆਪਣੇ ਘਰ ਬੁਲਾਇਆ। ਇਸ ਤੋਂ ਬਾਅਦ ਤਿਆਰ ਯੋਜਨਾ ਮੁਤਾਬਕ ਵਨਜੀਤ ਕੌਰ ਦੇ ਹੱਥ ਪੈਰ ਬੰਨ੍ਹ ਦਿੱਤੇ ਗਏ ਅਤੇ ਨਸ਼ੀਲਾ ਪਦਾਰਥ ਉੱਥੇ ਡੋਲ੍ਹ ਦਿੱਤਾ ਗਿਆ। ਇਸ ਤੋਂ ਬਾਅਦ ਦੋਵੇਂ ਮੁਲਜ਼ਮ ਘਰ ਵਿੱਚ ਪਿਆ 10 ਤੋਲੇ ਸੋਨੇ ਸਮੇਤ ਘਰੇਲੂ ਕੀਮਤੀ ਸਾਮਾਨ ਲੈ ਕੇ ਚਲੇ ਗਏ। ਵਨਜੀਤ ਕੌਰ ਨੇ ਨਸ਼ੀਲਾ ਪਦਾਰਥ ਪਿਲਾ ਕੇ ਘਰ ਵਿੱਚ ਲੁੱਟ ਦਾ ਰੌਲਾ ਪਾ ਦਿੱਤਾ। ਡੀ ਐੱਸ ਪੀ ਨੇ ਦੱਸਿਆ ਕਿ ਇਸ ਸਬੰਧੀ ਘਟਨਾ ਵਾਲੇ ਦਿਨ ਹੀ ਕੇਸ ਦਰਜ ਕਰਕੇ ਪੁਲੀਸ ਨੇ ਇਸ ਵਾਰਦਾਤ ਦੀ ਬਾਰੀਕੀ ਨਾਲ ਜਾਂਚ ਆਰੰਭ ਦਿੱਤੀ ਸੀ। ਪੁਲੀਸ ਦੀ ਸਖ਼ਤ ਪੁੱਛਗਿੱਛ ਤੋਂ ਬਾਅਦ ਵਨਜੀਤ ਕੌਰ ਨੇ ਆਪਣਾ ਗੁਨਾਹ ਕਬੂਲ ਕਰਦਿਆਂ ਦੋਵਾਂ ਮੁਲਾਜ਼ਮਾਂ ਬਾਰੇ ਵੀ ਜਾਣਕਾਰੀ ਦੇ ਦਿੱਤੀ ਜਿਸ ਤੋਂ ਬਾਅਦ ਧਰਮਿੰਦਰ ਸਿੰਘ ਵਾਸੀ ਧਰਮਕੋਟ ਅਤੇ ਸੁਖਚੈਨ ਸਿੰਘ ਵਾਸੀ ਕੈਲਾ ਨੂੰ ਕਾਬੂ ਕਰਕੇ ਉਨ੍ਹਾਂ ਪਾਸੋਂ 6 ਤੋਲੇ ਸੋਨਾ ਅਤੇ ਘਰੇਲੂ ਸਾਮਾਨ ਬਰਾਮਦ ਕਰ ਲਿਆ ਗਿਆ। ਉਨ੍ਹਾਂ ਦੱਸਿਆ ਕਿ ਸਾਰੇ ਮੁਲਜ਼ਮਾਂ ਨੂੰ ਅਦਾਲਤ ’ਚ ਪੇਸ਼ ਕਰ ਕੇ ਰਿਮਾਂਡ ਹਾਸਲ ਕੀਤਾ ਗਿਆ ਹੈ।

Advertisement
Advertisement
×