ਪੁਲੀਸ ਨੇ ਜੀਰੀ ਦੇ ਦੋ ਟਰੱਕ ਫੜੇ

ਪੁਲੀਸ ਨੇ ਜੀਰੀ ਦੇ ਦੋ ਟਰੱਕ ਫੜੇ

ਪ੍ਰਮੋਦ ਕੁਮਾਰ ਸਿੰਗਲਾ
ਸ਼ਹਿਣਾ, 21 ਅਕਤੂਬਰ

ਥਾਣਾ ਸ਼ਹਿਣਾ ਪੁਲੀਸ ਨੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਦੀ ਸ਼ਿਕਾਇਤ ’ਤੇ ਜੀਰੀ ਦੇ ਭਰੇ ਦੋ ਟਰੱਕ ਕਾਬੂ ਕਰ ਕੇ ਅਣਪਛਾਤੇ ਟਰੱਕ ਡਰਾਈਵਰਾਂ ਸਮੇਤ ਮੈਸ: ਗੁਰੂ ਨਾਨਕ ਟਰੇਡਿੰਗ ਕੰਪਨੀ ਨਿਹਾਲ ਸਿੰਘ ਵਾਲਾ ਫਰਮ ਖ਼ਿਲਾਫ਼ ਬਾਹਰਲੇ ਸੂਬੇ ਤੋਂ ਜੀਰੀ ਦੀ ਖਰੀਦੋ-ਫਰੋਖਤ ਕਰਨ ’ਤੇ ਕੇਸ ਦਰਜ ਕੀਤਾ ਹੈ।

ਥਾਣਾ ਸ਼ਹਿਣਾ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮਾਰਕੀਟ ਕਮੇਟੀ ਦਫ਼ਤਰ ਦੇ ਸਕੱਤਰ ਵੱਲੋਂ ਕੀਤੀ ਸ਼ਿਕਾਇਤ ’ਤੇ ਟਰੱਕ ਨੰਬਰ ਪੀ.ਬੀ. 13 ਏ.ਐਲ-8297 ਵਿਚੋਂ 250 ਕੁਇੰਟਲ ਅਤੇ ਟਰੱਕ ਨੰਬਰ ਪੀ.ਬੀ. 19 ਐੱਚ.-7215 ਵਿਚੋਂ 270 ਕੁਇੰਟਲ ਝੋਨਾ ਫੜਿਆ ਗਿਆ ਹੈ, ਜੋ ਮੈਸ: ਗੁਰੂ ਨਾਨਕ ਟਰੇਡਿੰਗ ਕੰਪਨੀ ਨਿਹਾਲ ਸਿੰਘ ਵਾਲਾ ਦੇ ਹਨ। ਇਹ ਫਰਮ ਬਿਨਾਂ ਲਾਇਸੈਂਸ ਤੋਂ ਮਾਰਕੀਟ ਕਮੇਟੀ ਭਦੌੜ ਦੇ ਨੋਟੀਫਾਈਡ ਖੇਤਰ ਵਿਚ ਖਰੀਦੋ ਫਰੋਖਤ ਕਰ ਰਹੀ ਹੈ, ਜੋ ਪੰਜਾਬ ਐਗਰੀਕਲਚਰ ਪ੍ਰੋਡੀਊਸ ਮਾਰਕੀਟਸ ਐਕਟ ਦੀ ਉਲੰਘਣਾ ਹੈ। ਪੜਤਾਲ ਦੌਰਾਨ ਪਾਇਆ ਗਿਆ ਕਿ ਇਹ ਫਰਮ ਉੱਤਰ ਪ੍ਰਦੇਸ਼ ਤੋਂ ਮਾਲ ਲਿਆ ਕੇ ਖੁੱਲ੍ਹੀ ਮੰਡੀ ਵਿਚ ਢੇਰੀ ਕਰ ਕੇ ਵੇਚਦੀ ਹੈ। ਮਾਮਲੇ ਦੀ ਤਫਤੀਸ਼ ਕਰ ਰਹੇ ਏਐੱਸਆਈ ਜੋਗਿੰਦਰ ਸਿੰਘ ਨੇ ਆਖਿਆ ਕਿ ਮੁਲਜ਼ਮਾਂ ਨੂੰ ਜਲਦ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

ਵਿਜੀਲੈਂਸ ਵਿਭਾਗ ਤੋਂ ਸ਼ੈਲਰਾਂ ਦੀ ਜਾਂਚ ਮੰਗੀ

ਬਠਿੰਡਾ (ਮਨੋਜ ਸ਼ਰਮਾ): ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਜ਼ਿਲ੍ਹਾ ਜਨਰਲ ਸਕੱਤਰ ਸਰੂਪ ਸਿੰਘ ਸਿੱਧੂ ਨੇ ਦੱਸਿਆ ਕਿ ਮਾਰਕੀਟ ਕਮੇਟੀ ਰਾਮਾਂ ਅਧੀਨ ਪੈਂਦੇ ਕੁਝ ਸ਼ੈਲਰ ਮਾਲਕਾਂ ਨੇ ਬਾਹਰਲੇ ਸੂਬਿਆਂ ਤੋਂ ਸਸਤਾ ਝੋਨਾ ਲਿਆ ਕੇ ਆਪਣੇ ਸ਼ੈਲਰਾਂ ਵਿਚ ਬੋਰੀਆਂ ਭਰ ਕੇ ਗ਼ੈਰਕਾਨੂੰਨੀ ਸਟਾਕ ਕਰ ਲਿਆ ਹੈ। ਮਾਰਕੀਟ ਕਮੇਟੀ ਰਾਮਾਂ ਅਧੀਨ ਆਉਂਦੇ ਕੁਝ ਸ਼ੈਲਰ ਹਰਿਆਣਾ ਰਾਜ ਦੀ ਹੱਦ ਨਾਲ ਲੱਗਦੇ ਹਨ, ਜਿਸ ਕਰਕੇ ਬਾਹਰਲੇ ਸੂਬਿਆ ਤੋਂ ਝੋਨਾ ਲਿਆ ਕੇ ਸਟਾਕ ਕਰਨਾ ਸੌਖਾ ਹੈ। ਸਰੂਪ ਸਿੰਘ ਸਿੱਧੂ ਨੇ ਕਿਹਾ ਕਿ ਜਿੱਥੇ ਸ਼ੈਲਰ ਮਾਲਕ ਮਾਰਕੀਟ ਫ਼ੀਸ ਚੋਰੀ ਕਰ ਕੇ ਸਰਕਾਰ ਨੂੰ ਚੂਨਾ ਲਗਾ ਰਹੇ ਹਨ, ਉੱਥੇ ਹੀ ਆਉਣ ਵਾਲੇ ਦਿਨਾਂ ‘ਚ ਝੋਨਾ ਖ਼ਰੀਦਣ ਸਮੇਂ ਕੱਟ ਲਾ ਕੇ ਕਿਸਾਨਾਂ ਨੂੰ ਵੀ ਚੂਨਾ ਲਗਾਉਣਗੇ। ਉਨ੍ਹਾਂ ਪੰਜਾਬ ਸਰਕਾਰ ਤੋਂ ਵਿਜੀਲੈਂਸ ਦੀਆਂ ਟੀਮਾਂ ਗਠਿਤ ਕਰ ਕੇ ਸ਼ੈਲਰਾਂ ਦੀ ਚੈਕਿੰਗ ਕਰਵਾਉਣ ਦੀ ਮੰਗ ਕੀਤੀ।

10 ਵਿਚੋਂ 3 ਟਰੱਕ ਮਾਲਕਾਂ ਖ਼ਿਲਾਫ਼ ਕੇਸ

ਮਲੋਟ (ਲਖਵਿੰਦਰ ਸਿੰਘ): ਬਾਹਰਲੇ ਰਾਜਾਂ ਤੋਂ ਪੰਜਾਬ ਦੀਆਂ ਵੱਖ-ਵੱਖ ਮੰਡੀਆਂ ਵਿੱਚ ਝੋਨਾ ਵੇਚਣ ਆਏ ਅਤੇ ਪੰਨੀਵਾਲਾ ਅਤੇ ਆਸ-ਪਾਸ ਦੇ ਪਿੰਡਾਂ ਦੇ ਕਿਸਾਨਾਂ ਵੱਲੋਂ ਕਾਬੂ ਕੀਤੇ ਗੲੇ 10 ਵਿਚੋਂ 3 ਟਰੱਕ ਮਾਲਕਾਂ ਖ਼ਿਲਾਫ਼ ਕਬਰਵਾਲਾ ਪੁਲੀਸ ਨੇ ਕੇਸ ਦਰਜ ਕੀਤਾ ਹੈ ਜਦਕਿ ਬਾਕੀ 7 ਟਰੱਕਾਂ ਨੂੰ ਵਾਪਸ ਭੇਜ ਦਿੱਤਾ ਗਿਆ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਇਸ ਮਾਮਲੇ ਵਿੱਚ ਵੀ ਕਿਤੇ ਨਾ ਕਿਤੇ ਸਿਆਸਤ ਭਾਰੂ ਰਹੀ ਹੈ ਕਿ ਸਾਰਿਆਂ ਖ਼ਿਲਾਫ਼ ਕੇਸ ਦਰਜ ਨਹੀਂ ਕੀਤੇ ਗਏ।

ਸਭ ਤੋਂ ਵੱਧ ਪੜ੍ਹੀਆਂ ਖ਼ਬਰਾਂ

ਜ਼ਰੂਰ ਪੜ੍ਹੋ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਗੁਰੂ ਨਾਨਕ ਜੀ ਦੇ ਸੁਨੇਹੇ ਦੀ ਸਮਾਜਿਕ ਪ੍ਰਸੰਗਕਤਾ

ਇਹ ਲੜਾਈ ਬਹੁਤ ਵਿਸ਼ਾਲ ਹੈ!

ਇਹ ਲੜਾਈ ਬਹੁਤ ਵਿਸ਼ਾਲ ਹੈ!

ਸਵੇਰ ਹੋਣ ਤਕ

ਸਵੇਰ ਹੋਣ ਤਕ

ਗੱਲ ਇਕ ਕਿਤਾਬ ਦੀ

ਗੱਲ ਇਕ ਕਿਤਾਬ ਦੀ

ਮੁੱਖ ਖ਼ਬਰਾਂ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਦਿੱਲੀ ਵਿੱਚ ਕਿਸਾਨਾਂ ਦਾ ਰੋਸ ਪ੍ਰਦਰਸ਼ਨ 5ਵੇਂ ਦਿਨ ਵੀ ਜਾਰੀ

ਕੌਮੀ ਰਾਜਧਾਨੀ ਵਿੱਚ ਦਾਖਲ ਹੋਣ ਵਾਲੇ ਰਸਤਿਆਂ ਨੂੰ ਜਾਮ ਕਰਨ ਦੀ ਦਿੱਤੀ ...

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਲਾਹੌਰ ਦੁਨੀਆਂ ਦਾ ਸਭ ਤੋਂ ਵੱਧ ਪ੍ਰਦੂਸ਼ਿਤ ਸ਼ਹਿਰ

ਯੂਐੱਸ ਏਅਰ ਕੁਆਲਟੀ ਇੰਡੈਕਸ ’ਚ ਨਵੀਂ ਦਿੱਲੀ ਨੂੰ ਦੂਜਾ ਸਥਾਨ

ਸ਼ਹਿਰ

View All